Saturday, December 6, 2008

Jathedar Gurdev Singh Kaonke


ਇਕ ਨਿਰਭੈ ਯੋਧਾ ਭਾਈ ਗੁਰਦੇਵ ਸਿੰਘ ਕਾਉਂਕੇ 

(ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ)

26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਛਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਭਾਈ ਸਾਹਿਬ ਨੇ ਖਾਲਸਾ ਪੰਥ ਦੀ ਇਸ ਸਰਬਉੱਚ ਪਦਵੀ ਨੂੰ ਇਸਦੀ ਆਨ ਤੇ ਸ਼ਾਨ ਅਨੁਸਾਰ ਬਾਖੂਬੀ ਨਿਭਾਇਆ ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏਅਪ੍ਰੇਸ਼ਨ ਬਲੈਕ ਥੰਡਰਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ 1989 ਦੇ ਆਰ.ਐਸ.ਐਸ. ਦੀ ਸ਼ਾਖਾਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ 1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਆਪ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ਰੱਖਿਆ ਗਿਆ 19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ

1992 ਦੇ ਆਖਰੀ 2 ਮਹੀਨਿਆਂ ਵਿਚ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਆਪਣੇ ਜੱਦੀ ਘਰ ਵਿਚ ਲਗਾਤਾਰ ਟਿਕ ਕੇ ਰਹਿਣ ਦਾ ਮੌਕਾ ਨਸੀਬ ਹੋਇਆ ਇਸ ਸਮੇਂ ਦੌਰਾਨ ਉਹ ਰੋਜ਼ਾਨਾ ਪਿੰਡ ਦੇ ਗੁਰਦੁਆਰਾ ਸਾਹਿਬ (ਬਾਦਾਪੱਤੀ) ਵਿਖੇ ਅੰਮ੍ਰਿਤ ਵੇਲੇ ਇਕ ਘੰਟਾ ਗੁਰਬਾਣੀ ਸ਼ਬਦ ਦੀ ਕਥਾ ਕਰਿਆ ਕਰਦੇ ਸਨ ਇਸ ਥੋੜ੍ਹੇ ਜਿਹੇ ਸਮੇਂ ਵਿਚ ਆਪ ਨੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਇਆ ਹਜ਼ਾਰਾਂ ਉਜੜੇ ਪਰਿਵਾਰਾਂ ਨੂੰ ਮੁੜ ਵਸਾਇਆ, ਇਨ੍ਹਾਂ ਦੀ ਥਾਣੇ, ਕਚਹਿਰੀਆਂ ਦੇ ਚੱਕਰਾਂ ਤੋਂ ਰਾਜ਼ੀਨਾਮੇ ਕਰਵਾ ਕੇ ਖਲਾਸੀ ਕਰਵਾਈ ਅਤੇ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਨ ਦੇ ਰਸਤੇ ਤੋਰਿਆ

ਪੋਹ ਦੇ ਮਹੀਨੇ ਜ਼ੁਲਮ ਤੇ ਤਸ਼ੱਦਦ ਦੀ ਕਹਾਣੀ ਦਾ ਅੰਤਮ ਦੌਰ ਸ਼ੁਰੂ ਹੋਇਆ 20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤਰੇ ਦੀ ਲਾਸ਼ ਘਰ ਵਿਚ ਪਈ ਸੀ ਉਸ ਦਿਨ ਤਾਂ ਭਾਵੇਂ ਆਪ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਇਸ ਦਿਨ ਭਾਈ ਸਾਹਿਬ ਨੂੰ ਵੀ ਪੁਲਸ ਦੀ ਅਸਲੀ ਨੀਅਤ ਦਾ ਅਹਿਸਾਸ ਹੋ ਗਿਆ ਸੀ ਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਆਪਣੇ ਪਿੰਡ ਵਾਸੀਆਂ ਨੂੰ ਅਲ਼ਵਿਦਾ ਆਖਦੇ ਹੋਏ ਇਹ ਸ਼ਬਦ ਕਹੇ ਸਨਇਸ ਵਾਰ ਪੁਲਸ ਆਪਣਾ ਕਾਰਾ ਕਰਕੇ ਰਹੂਗੀ

 

4 ਜਨਵਰੀ 1993 ਦੀ ਸਵੇਰ ਜਦੋਂ ਅਖਬਾਰਾਂ ਲੋਕਾਂ ਦੇ ਹੱਥਾਂ ਪਹੁੰਚੀਆਂ ਤਾਂ ਸਮੁੱਚਾ ਸਿੱਖ ਪੰਥ ਠਠੰਬਰਿਆ ਗਿਆ, ਅਖਬਾਰਾਂ ਦੀਆਂ ਸੁਰਖੀਆਂ ਹਰ ਪੰਥ ਦਰਦੀ ਦੇ ਮੱਥੇਤੇ ਜ਼ਹਿਰੀਲਾ ਡੰਗ ਮਾਰਦੀਆਂ ਸਨ ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਸ ਹਿਰਾਸਤ ਵਿਚੋਂ ਫਰਾਰੀ ਦੀ ਖਬਰ ਸੀ ਲੋਕ ਸੂਰਜ ਦੇ ਪੂਰਬ ਦੀ ਥਾਂ ਪੱਛਮ ਵਿਚੋਂ ਚੜ੍ਹਣ ਦੀ ਖਬਰਤੇ ਤਾਂ ਭਾਵੇਂ ਭਰੋਸਾ ਕਰਨ ਲਈ ਤਿਆਰ ਹੋ ਜਾਂਦੇ, ਪੰ੍ਰਤੂ ਪੁਲਸ ਅਤੇ ਜ਼ਾਬਰ ਹਕੂਮਤ ਦੀ ਇਸ ਝੂਠੀ ਕਹਾਣੀਤੇ ਵਿਸ਼ਵਾਸ ਕਰਨ ਲਈ ਕੋਈ ਤਿਆਰ ਨਹੀਂ ਸੀ

3 ਜਨਵਰੀ 1991 ਨੂੰ ਜਗਰਾਓਂ ਪੁਲਿਸ ਦੇ ਮੁਖੀ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਬਾਰੇ ਬਿਆਨ ਜਾਰੀ ਕਰਦਿਆਂ ਆਖਿਆਗੁਰਦੇਵ ਸਿੰਘ ਸਪੁੱਤਰ ਗੁਰਦਿਆਲ ਸਿੰਘ ਜਿਸ ਨੂੰ ਐਫ.ਆਈ.ਆਰ. ਨੰਬਰ 181 ਮਿਤੀ 8-12-92 ਅਨੁਸਾਰ ਭਾਰਤੀ ਦੰਡਾਵਲੀ ਦੀ ਧਾਰਾਵਾਂ 302-34-20 ਬੀ ਤੇ ਅਸਲਾ ਐਕਟ ਦੀਆਂ ਧਾਰਾਵਾਂ 3-4-5 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਜਦੋਂ ਜਗਰਾਓਂ ਤੇ ਸਿਧਵਾਂ ਬੇਟ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੀ ਸੀ ਤਾਂ ਪਿੰਡ ਕੰਨੀਆਂ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਪਾਰਟੀਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਵਲੋਂ ਵੀ ਜਵਾਬੀ ਗੋਲੀ ਚਲਾਈ ਗਈ ਇਸ ਗੋਲਾਬਾਰੀ ਸਮੇਂ ਹਨ੍ਹੇਰੇ ਦਾ ਫਾਇਦਾ ਉਠਾ ਕੇ ਗੁਰਦੇਵ ਸਿੰਘ ਭੱਜਣ ਵਿਚ ਸਫਲ ਹੋ ਗਿਆ

ਪੁਲਸ ਦੇ ਇਸ ਬਿਆਨਤੇ ਨਾ ਕਿਸੇ ਇਤਬਾਰ ਕਰਨਾ ਸੀ ਅਤੇ ਨਾ ਹੀ ਕੀਤਾ ਗਿਆ ਪਿਛਲੇ ਕਈ ਦਹਾਕੇ ਤੋਂ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਕਹਾਣੀ ਸੁਣਨ ਦੇ ਆਦੀ ਹੋ ਚੁੱਕੇ ਸਨ ਅਤੇ ਵਾਰ ਵਾਰ ਦੁਹਰਾਈ ਜਾਣ ਵਾਲੀ ਇਹ ਝੂਠੀ ਕਹਾਣੀ ਆਪਣਾ ਮੁੱਲ ਗੁਆ ਚੁੱਕੀ ਸੀ, ਲੋਕ ਅਸਲ਼ੀਅਤ ਤੋਂ ਜਾਣੂੰ ਸਨ ਭਾਈ ਸਾਹਿਬ ਦੀ ਧਰਮਪਤਨੀ ਬੀਬੀ ਗੁਰਮੇਲ ਕੌਰ, ਪਿੰਡ ਵਾਸੀਆਂ, ਇਲਾਕੇ ਦੇ ਲੋਕਾਂ, ਪੰਥਕ ਧਿਰਾਂ ਤੇ ਲਗਭਗ ਸਾਰੇ ਅਕਾਲੀ ਧੜਿਆਂ ਦੇ ਆਗੂਆਂ ਨੇ ਪੁਲਸ ਦੀ ਇਸ ਕਹਾਣੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਸਲੀਅਤ ਵਿਚ ਪੁਲਸ ਵਲੋਂ ਭਾਈ ਸਾਹਿਬ ਨੂੰ 25 ਦਸੰਬਰ ਤੋਂ ਲਗਾਤਾਰ ਤਸੀਹੇ ਦਿੱਤੇ ਗਏ, ਉਨ੍ਹਾਂਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਘਰ ਦੇ ਖਾਣੇ ਦੀ ਥਾਂ ਬਾਹਰੀ ਖਾਣਾ ਖਾਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੋਣ ਕਾਰਨ, ਉਨ੍ਹਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ, ਇਸ ਤਰ੍ਹਾਂ ਪੁਲਸ ਵਲੋਂ ਭਾਈ ਕਾਉਂਕੇਤੇ ਜ਼ੁਲਮ ਤਸ਼ੱਦਦ ਦਾ ਕਾਲ ਦੌਰ ਲਗਭਗ ਇਕ ਹਫਤਾ ਜਾਰੀ ਰੱਖਿਆ ਗਿਆ

ਇਕ ਬਿਰਧ ਮਾਈ ਨੇ ਬੀਬੀ ਗੁਰਮੇਲ ਕੌਰ ਨੂੰ ਕੇ ਦੱਸਿਆ ਕਿ ਉਹ 27 ਦਸੰਬਰ ਨੂੰ ਥਾਣੇ ਗਈ ਸੀ ਅਤੇ ਉਸ ਨੇ ਭਾਈ ਸਾਹਿਬ ਦੀ ਅਤਿ ਨਾਜ਼ੁਕ ਹਾਲਤ ਆਪਣੇ ਅੱਖੀਂ ਦੇਖੀ ਹੈ ਮਾਈ ਨੇ ਦੱਸਿਆ ਕਿ ਸਿੰਘ ਸਾਹਿਬ ਦੀਆਂ ਲੱਤਾਂ ਕੁੱਟ ਕੁੱਟ ਕੇ ਨੀਲੀਆਂ ਕੀਤੀਆਂ ਪਈਆਂ ਸਨ ਅਤੇ ਉਹ ਨੀਮ ਬੇਹੋਸ਼ੀ ਸਨ ਮਾਈ ਨੇ ਦੋ ਗੋਲੀਆਂ ਤੇ ਕੈਪਸੂਲ ਵੀ ਲਿਜਾਕੇ ਦਿੱਤੇ 28 ਦਸੰਬਰ ਨੂੰ ਸੀ.ਆਈ. ਸਟਾਫ ਜਗਰਾਓਂ ਨੇ ਉਨ੍ਹਾਂ ਦੇ ਮੂੰਹ ਵਿਚ ਜ਼ਬਰਦਸਤੀ ਬਰੈਡ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਉਲਟੀ ਰਾਹੀਂ ਬਾਹਰ ਨਿਕਲ ਗਈ ਪੁਲਿਸ ਵਾਲਿਆਂ ਨੇ 2 ਦਿਨ ਬਾਹਰਲੇ ਡਾਕਟਰਾਂ ਤੋਂ ਟੀਕੇ ਵੀ ਲੁਆਏ ਜਥੇਦਾਰ ਕਾਉਂਕੇਤੇ ਅੰਨ੍ਹੇ ਤਸ਼ੱਦਦ ਦੀ ਕਹਾਣੀ ਜੱਗ ਜ਼ਾਹਰ ਹੈ ਅਤੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਪੁੱਜਾ ਵਿਅਕਤੀ ਜਿਹੜਾ ਆਪਣੀਆਂ ਲੱਤਾਂਤੇ ਖੜਨ ਤੋਂ ਅਸਮਰੱਥ ਹੋਵੇ, ਉਹ ਅਗਲੇ ਦਿਨ ਪੁਲਿਸ ਦੀ ਹਿਰਾਸਤ ਵਿਚੋਂ ਭੱਜਣ ਵਿਚ ਸਫਲ ਹੋ ਜਾਂਦਾ ਹੈ ਐਨੇ ਸਾਲ ਬੀਤਣਤੇ ਵੀ ਉਸਦਾ ਖੁਰਾ ਖੋਜ ਨਹੀਂ ਲੱਭਦਾ, ਇਹ ਭਾਰਤੀ ਲੋਕਤੰਤਰ ਅਤੇ ਅਮਨ ਕਾਨੂੰਨ ਦੀ ਰਖਵਾਲੀ ਪੰਜਾਬ ਪੁਲਸ ਦੀ ਘੜੀ ਕਹਾਣੀ ਵਿਚ ਹੀ ਵਾਪਰ ਸਕਦਾ ਹੈ

 

14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋਂ ਅਮਰੀਕਾ ਦੀਆਂ ਜੇਲ੍ਹਾਂ ਵਿਚ ਉਸ ਸਮੇਂ ਨਜ਼ਰਬੰਦ ਭਾਈ ਕੁੱਕੀ ਤੇ ਭਾਈ ਸੁੱਖੀ ਬਾਰੇ ਲੁਧਿਆਣੇ ਵਿਚ ਕਰਵਾਏ ਗਏ ਸੈਮੀਨਾਰ ਵਿਚ ਇਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਆਪਣੇ ਆਪ ਨੂੰ ਜਥੇਦਾਰ ਕਾਉਂਕੇਤੇ ਹੋਏ ਅੰਨ੍ਹੇ ਜ਼ੁਲਮ ਤੇ ਤਸ਼ੱਦਦ ਦਾ ਚਸ਼ਮਦੀਦ ਗਵਾਹ ਦੱਸਿਆ ਅਤੇ ਭਾਈ ਕਾਉਂਕੇ ਨੂੰ ਸ਼ਹੀਦ ਕੀਤੇ ਜਾਣ ਦੀ ਤਸਦੀਕ ਕੀਤੀ ਇਸ ਤਰ੍ਹਾਂ ਦੇ ਇਕ ਹੋਰ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਨੇ ਤਾਂ ਇਥੋਂ ਤਕ ਦੱਸਿਆ ਹੈ ਕਿ ਉਸ ਸਮੇਂ ਦੇ ਜਗਰਾਓਂ ਪੁਲਿਸ ਮੁਖੀ ਸਵਰਨ ਸਿੰਘ (ਘੋਟਨਾ) ਨੇ ਖੁਦ ਆਪਣੇ ਹੱਥੀਂ ਭਾਈ ਕਾਉਂਕੇ ਦੀ ਛਾਤੀ ਵਿਚ ਗੋਲੀ ਮਾਰੀ ਸੀ ਇਸਨੇ ਵੀ ਜਥੇਦਾਰ ਕਾਉਂਕੇ ਦੀ ਨਾਜ਼ੁਕ ਹਾਲਤ ਬਾਰੇ ਬਿਆਨ ਕੀਤਾ ਸੀ, ਭਾਵੇਂ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਵਾਪਰੇ ਸੱਚ ਦਾ ਪੂਰਨ ਗਿਆਨ ਸੀ, ਪੰ੍ਰਤੂ ਇਹ ਸਚਾਈ ਪ੍ਰਤੱਖ ਰੂਪ ਵਿਚ ਸਾਹਮਣੇ ਆਉਣ ਨਾਲ ਮਨੁੱਖੀ ਅਧਿਕਾਰ ਸੰਗਠਨਾਂ ਤੇ ਪੰਥਕ ਧਿਰਾਂ ਵਲੋਂ ਉਸ ਸਮੇਂ ਪੰਥਕ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਸਨ, ਜਿਹੜੇ ਭਾਈ ਕਾਉਂਕੇ ਦੀ ਫਰਾਰੀ ਸਬੰਧੀ ਝੂਠੀ ਕਹਾਣੀ ਤੋਂ ਬਾਅਦ ਭਾਈ ਕਾਉਂਕੇ ਦੀ ਸ਼ਹਾਦਤ ਸਬੰਧੀ ਤੇ ਪੁਲਿਸ ਤਸ਼ੱਦਦ ਵਿਰੁੱਧ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਅੱਗੇ ਸਨ ਉਸ ਸਮੇਂ . ਬਾਦਲ ਨੇ ਕਾਉਂਕੇ ਪਿੰਡ ਜਾਣ ਲਈ ਰੋਸ ਧਰਨ ਵੀ ਦਿੱਤਾ ਸੀ ਅਤੇ ਜੇਲ੍ਹ ਯਾਤਰਾ ਵੀ ਕੀਤੀ ਸੀ ਪ੍ਰੰਤੂ ਹੁਣ ਬਹੁਤ ਸਾਰਾ ਪਾਣੀ ਪੁਲਾਂ ਥੱਲਿਓਂ ਲੰਘ ਚੁੱਕਾ ਹੈ, . ਬਾਦਲ ਖੁਦ ਗੱਦੀ ਦੇ ਮਾਲਕ ਬਣ ਚੁੱਕੇ ਸਨ, ਉਨ੍ਹਾਂ ਅੱਖਾਂ ਪੂੰਝਣ ਲਈ .ਡੀ.ਜੀ.ਪੀ. ਸ੍ਰੀ ਬੀ.ਪੀ. ਤਿਵਾੜੀ ਨੂੰ ਇਸ ਕਾਂਡ ਦੀ ਜਾਂਚ ਸੌਂਪੀ ਨੂੰ ਤਕਰੀਬਨ ਬਾਰਾਂ ਵਰ੍ਹਿਆਂ ਦਾ ਸਮਾਂ ਹੋ ਚੁੱਕਾ ਹੈ ਇਸ ਪੁਲਸ ਅਧਿਕਾਰੀ ਨੇ ਆਪਣੀ ਜਾਂਚ ਮੁਕੰਮਲ ਕਰਕੇ ਸਰਕਾਰ ਨੂੰ ਸੌਂਪੀ, ਪ੍ਰੰਤੂਪੰਥਕ ਸਰਕਾਰਵਲੋਂ ਇਸ ਜਾਂਚ ਨੂੰ ਠੰਡੇ ਬਸਤੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਸ੍ਰੀ ਤਿਵਾੜੀ ਦੇ 22 ਫਰਵਰੀ 2000 ਨੂੰਜਗ ਬਾਣੀਵਿਚ ਛਪੇ ਇਕ ਬਿਆਨ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਕਾਂਡ ਵਿਚ ਪੁਲਸ ਪੂਰੀ ਤਰ੍ਹਾਂ ਦੋਸ਼ੀ ਹੈ

ਜਥੇਦਾਰ ਕਾਉਂਕੇ ਦੀ ਬਰਸੀ ਮੌਕੇ ਹੋਏ ਇਕੱਠਾਂ ਨੇ ਹਰੇਕ ਵਰ੍ਹੇ ਪੰਜਾਬ ਸਰਕਾਰ ਤੋਂ ਇਸ ਰਿਪੋਰਟ ਨੂੰ ਜੱਗ ਜ਼ਾਹਰ ਕਰਨ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਮੰਗ ਕੀਤੀ ਸੀ, ਪੰ੍ਰਤੂ ਬਾਦਲ ਸਰਕਾਰ ਨੇ ਬਾਕੀ ਸਾਰੇ ਪੰਥਕ ਮਸਲਿਆਂ ਵਾਂਗ, ਇਸ ਬਾਰੇ ਵੀ ਘੇਸਲ ਵੱਟਣ ਵਿਚ ਹੀ ਭਲਾਈ ਸਮਝੀ ਸੀ ਮਨੁੱਖੀ ਹੱਕਾਂ ਦੀ ਹੋਈ ਇਸ ਸ਼ਰੇਆਮ ਉਲੰਘਣਾ ਸਬੰਧੀ ਅਤੇ ਪੰਜਾਬ ਸਰਕਾਰ ਅਖਵਾਉਂਦੀ ਬਾਦਲ ਸਰਕਾਰ ਵਲੋਂ ਪੰਥਕ ਮਸਲਿਆਂ ਦੀ ਥਾਂ ਅਡਵਾਨੀ ਵਰਗਿਆਂ ਨੂੰ ਖੁਸ਼ ਕਰਨ ਦੀ ਨੀਤੀ ਨੇ ਗੁਰੂ ਪੰਥ ਤੇ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਹੈ ਉਹ ਸਿੱਖ ਇਤਿਹਾਸ ਵਿਚ ਨਾ-ਮਾਫੀ ਯੋਗ ਗੁਨਾਹ ਹੈ . ਬਾਦਲ ਜਿੰਨਾ ਮਰਜ਼ੀ ਲੰਗਰ ਵਰਤਾ ਕੇ ਸੇਵਾ ਕਰਨ ਦਾ ਢੌਂਗ ਰਚ ਲਵੇ ਪਰ ਉਹ ਆਪਣੇ ਪੰਥ ਦੋਖੀ ਗੁਨਾਹਾਂ ਕਰਕੇ ਪੰਥ ਵਿਚ ਖਲਨਾਇਕ ਹੀ ਜਾਣਿਆ ਜਾਂਦਾ ਰਹੇਗਾ 

ਉਸ ਸਮੇਂ ਅਤੇ ਅੱਜ ਦੀ ਸਥਿਤੀ ਵਿਚ ਜ਼ਮੀਨ ਆਸਮਾਨ ਦਾ ਫਰਕ ਚੁੱਕਾ ਹੈ ਉਸ ਸਮੇਂ ਸਿੱਖ ਕੌਮ ਜ਼ਾਬਰ ਹਕੂਮਤ ਵਲੋਂ ਹੋ ਰਹੇ ਜ਼ਾਹਰਾ ਜ਼ੁਲਮ ਕਾਰਨਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓਦੇ ਮਹਾਵਾਕ ਅਨੁਸਾਰ ਚੇਤੰਨ ਸੀ ਅਤੇ ਜ਼ੁਲਮ ਵਿਰੁੱਧ ਦ੍ਰਿੜ੍ਹਤਾ ਨਾਲ ਲੜਨ ਦਾ ਭਰੋਸਾ ਪੱਕਾ ਹੁੰਦਾ ਸੀ, ਪੰ੍ਰਤੂ ਅੱਜ ਆਪਣਿਆਂ ਵਲੋਂ ਆਪਣੇ ਰਾਜ ਦੇ ਨਾਂ ਥੱਲੇ ਮਿੱਠੀ ਜ਼ਹਿਰ ਕੌਮ ਨੂੰ ਪਿਲਾਈ ਜਾ ਰਹੀ ਹੈ ਅਤੇ ਪੰਥਕ ਨਿਸ਼ਾਨੇ ਤੋਂ ਥਿੜਕਾਉਣ ਲਈ ਕੁਟਲਨੀਤੀ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਪੰਥ ਦਾ ਹਰਾਵਲ ਦਸਤਾ ਅਖਵਾਉਣ ਵਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਖ ਵੱਖ ਗੁੱਟਾਂ ਵਿਚ ਵੰਡੀ ਪਈ ਹੈ ਬਹੁਤੇ ਗਰੁੱਪ ਬਾਦਲ ਸਰਕਾਰ ਵਿਚ ਸ਼ਾਮਿਲ ਹੋ ਕੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪੰਥਕ ਨਿਸ਼ਾਨੇ ਤੋਂ ਭਟਕ ਕੇ ਕੇਵਲ ਕੁਝ ਕੁ ਦੁਨਿਆਵੀ ਰਿਆਇਤਾਂ ਲਈ ਜਿਥੇ ਸਿੱਖ ਸਿਧਾਂਤਾਂ ਤੋਂ ਭਟਕ ਚੁੱਕੇ ਨੇ ਉਥੇ ਸ਼ਹੀਦ ਯੋਧਿਆਂ ਦਾ ਨਾਂ ਲੈਣਾ ਪੰਥਕ ਸਰਕਾਰ ਵਿਚ ਚੰਗਾ ਨਹੀਂ ਸਮਝਿਆ ਜਾਂਦਾ ਅੱਜ ਕਲ੍ਹ ਉਹ ਪੰਥਕ ਕਾਰਜਾਂ ਨਾਲੋਂ . ਬਾਦਲ ਦਾ ਗੁਣਗਾਣ ਜ਼ਿਆਦਾ ਕਰ ਰਹੇ ਹਨ

ਜਥੇਦਾਰ ਕਾਉਂਕੇ ਦੀ 15ਵੀਂ ਬਰਸੀ ਮੌਕੇ ਸਿੱਖ ਸੰਗਤਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਪਵੇਗਾ ਅਤੇ ਸੱਚ ਝੂਠ ਦਾ ਨਿਤਾਰਾ ਕਰਨ ਲਈ ਗੰਧਲੀ ਹੋ ਚੁੱਕੀ ਸਿੱਖ ਰਾਜਨੀਤੀ ਨੂੰ ਨਵੀਆਂ ਲੀਹਾਂਤੇ ਤੋਰਨ ਲਈ ਨਵੀਂ ਸੇਧ ਦੇਣੀ ਪਵੇਗੀ ਅਸੀਂ ਪਿਛਲੇ 300 ਤੋਂ ਜ਼ਿਆਦਾ ਸਾਲਾਂ ਤੋਂ ਆਖਦੇ ਰਹੇ ਹਾਂ, “ਜਦੋਂ ਡੁੱਲ੍ਹਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂਸਿੱਖ ਕੌਮ ਨੇ ਆਪਣੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਖੂਨ ਨਾਲ ਲਿਖਿਆ ਹੈ ਅਤੇ ਸ਼ਹੀਦਾਂ ਦੇ ਖੂਨ ਨਾਲ ਹਰ ਸ਼ਬਦ ਕੌਮ ਤੋਂ ਜਵਾਬ ਮੰਗਦਾ ਪ੍ਰਤੀਤ ਹੁੰਦਾ ਹੈ, “ਅਸੀਂ ਸਾਰੇ ਇਸ ਪ੍ਰਸ਼ਨ ਦਾ ਉਤਰ ਦੇਣ ਲਈ ਜਵਾਬਦੇਹ ਹਾਂ ਆਓ ਆਪੋ ਆਪਣੀ ਜ਼ਮੀਰ ਨੂੰ ਜਗਾ ਕੇ ਹੀ ਸਾਡੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੱਚੀ ਸ਼ਰਧਾਂਜਲੀ ਹੋਵੇਗੀ ਨਹੀਂ ਇਤਿਹਾਸ ਤੇ ਗੁਰੂ ਸਾਨੂੰ ਕਦੇ ਮੁਆਫ ਨਹੀਂ ਕਰੇਗਾ