Sunday, January 11, 2009

Jatha Left For Damdama Sahib in Leadership of Bhai Daljit Singh Bittu to Prevent Dera Sauda Chor Charcha)

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿਚ 12 ਜਨਵਰੀ ਨੂੰ ਜਲਾਲੇਆਣਾ (ਹਰਿਆਣਾ) ਵਿਚ ਸੌਦਾ ਸਾਧ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ ਨੂੰ ਰੋਕਣ ਲਈ ਜੱਥਾ ਰਵਾਨਾ
ਤਰੀਕ: 11 ਜਨਵਰੀ, 2008
ਦਿੱਲੀ ਤਖਤ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੌਦਾ ਸਾਧ ਨੂੰ ਪੰਜਾਬ ਸਰਕਾਰ ਵਲੋਂ ਸ਼ਹਿ ਦਿੱਤੇ ਜਾਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਵਲੋਂ ਵੀ ਪੂਰੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਜਿਸ ਤਹਿਤ ਉਸ ਵਲੋਂ ਹਰਿਆਣਾ ਦੇ ਭਰਪੂਰ ਸਿੱਖ ਵਸੋਂ ਵਾਲੇ ਇਲਾਕੇ ਤੇ ਪੰਜਾਬ ਦੀ ਸਰਹੱਦ ਦੇ ਕਰੀਬ ਪਿੰਡ ਜਲਾਲੇਆਣਾ ਵਿਚ 12 ਜਨਵਰੀ ਨੂੰ ਆਪਣਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣ ਦਾ ਐਜਾਨ ਹਰਿਆਣਾ ਦੀਆਂ ਸਿੱਖ ਸੰਗਤਾਂ ਵਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਵੀ ਐਲਾਨ ਹੋ ਚੁਕੇ ਹਨ ਕਿ ਇਹ ਪ੍ਰੋਗਰਾਮ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੌਦਾ ਸਾਧ ਦੇ ਡੇਰੇ ਤੇ ਪ੍ਰੋਗਰਾਮ ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਾਉਂਣ ਲਈ ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸਭ ਤੋਂ ਵੱਧ ਕੇ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਹੀ ਅੱਜ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿਚ ਇਕ ਜੱਥਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਉਕਤ ਪ੍ਰੋਗਰਾਮ ਨੂੰ ਰੋਕਣ ਲਈ ਚੱਲ ਪਿਆ ਹੈ। ਇਸ ਜਥੇ ਨੂੰ ਰਾਵਾਨਾ ਕਰਨ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਦਿੱਲੀ ਤਖਤ ਦੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਅਰੰਭ ਸਮੇਂ ਤੋਂ ਹੀ ਟੱਕਰ ਰਹੀ ਹੈ ਅਤੇ ਉਸੇ ਟੱਕਰ ਵਿਚ ਦਿੱਲੀ ਤਖਤ ਵਲੋਂ ਅਕਾਲ ਤਖਤ ਸਾਹਿਬ ਜੀ ਦੀ ਸਰਵ-ਉੱਚਤਾ ਨੂੰ ਚੁਣੌਤੀ ਦੇਣ ਲਈ ਇਹੋ ਜਿਹੇ ਦੰਭੀ-ਪਖੰਡੀ ਅੱਗੇ ਕੀਤੇ ਜਾ ਰਹੇ ਹਨ ਜਿਹਨਾਂ ਦਾ ਹਸ਼ਰ ਵੀ ਪਹਿਲਿਆਂ ਵਰਗਾ ਹੀ ਹੋਵੇਗਾ ਅਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਹਰ ਹੀਲੇ ਲਾਗੂ ਕਰਵਾ ਕੇ ਰਹਾਂਗੇ।
ਉਹਨਾਂ ਕਿਹਾ ਕਿ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਦਿੱਲੀ, ਪੰਜਾਬ ਜਾਂ ਹਰਿਆਣਾ ਵਿਚ ਸਰਕਾਰ ਕਿਸ ਪਾਰਟੀ ਦੀ ਹੈ ਉਹ ਕੋਈ ਵੀ ਹੋ ਸਕਦੀ ਹੈ-ਕਾਂਗਰਸ, ਭਾਜਪਾ ਜਾਂ ਬਾਦਲ, ਇਹ ਸਾਰੇ ਅਕਾਲ ਤਖਤ ਦੇ ਦੋਖੀ ਤੇ ਦਿੱਲੀ ਤਖਤ ਦੇ ਵਫਾਦਾਰ ਹਨ।
ਜਿਕਰਯੋਗ ਹੈ ਕਿ 12 ਜਨਵਰੀ ਨੂੰ ਸੌਦਾ ਸਾਧ ਗੁਰਮੀਤ ਹਰਾਮ ਰੀਮ ਤੋਂ ਪਹਿਲੇ ਮੁਖੀ ਦਾ ਜਨਮ ਦਿਨ ਹੈ ਅਤੇ ਜਲਾਲੇਆਣਾ ਵਿਚ ਸੌਦਾ ਸਾਧ ਵਲੋਂ ਇਸ ਸਬੰਧੀ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੀ ਪ੍ਰਵਾਨਗੀ ਵੀ ਪ੍ਰਸ਼ਾਸ਼ਨ ਵਲੋਂ ਦੇ ਦਿੱਤੀ ਗਈ ਹੈ ਅਤੇ ਇਹ ਇਲਾਕਾ ਵੱਧ ਸਿੱਖ ਵਸੋਂ ਵਾਲਾ ਹੋਣ ਕਾਰਨ ਟਕਰਾਓ ਦੇ ਆਸਾਰ ਬਹੁਤ ਹਨ ਅਤੇ ਇੱਥੇ ਹੋਣ ਵਾਲਾ ਟਕਰਾਓ ਖੂਨੀ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਸ ਤੋਂ ਬਅਦ ਦੋਹਾਂ ਰਾਜਾਂ ਦੀ ਸਿਆਸਤ ਵਿਚ ਇਕ ਤਿੱਖਾ ਮੋੜ ਆਵੇ ਅਤੇ ਇਹ ਗੱਲ ਪੱਕੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਇਸ ਸਭ ਕਾਸੇ ਤੋਂ ਉਪਜਣ ਵਾਲੇ ਘਟਨਾਕ੍ਰਮ ਦੀ ਜਿੰਮੇਵਾਰੀ ਦਿੱਲੀ ਤਖਤ ਦੀ ਹੋਵੇਗੀ।