Monday, July 27, 2009

SSF Criticised Indian Supreme Court's Decision that Undermines the Importance of Mother Languages

Source: Ajit Jalandhar (27 July, 2009)

Saturday, July 18, 2009

1984 – Who, What, How and Why ? (About New Book of Sirdar Ajmer Singh)

- Jagmohan Singh

Why did 1984 happen? What is the genesis of the Indo-Sikh conflict? How is the Indian state a protector and promoter of Hindu nationalism? What is the ethnic character of the Indian state? Is the Indian establishment neutral? What is the status of Darbar Sahib, also known as Golden Temple in the minds of the average Sikh? What is the theo-political status of Darbar Sahib? Why Sant Jarnail Singh Bhindranwale chose Darbar Sahib Complex as the fighting ground? Or did he chose? Why are Sikhs today unwilling to accept the martyrdom of martyrs of 1984 with the same spirit as they accept the martyrdom of Baba Deep Singh and his compatriots?

In his new book, 1984-Unchitvaya Kehar, the political theorist and activist in the persona of Ajmer Singh analyses the entire gamut of Sikh-Hindu relations, pre and post 1984 and offers an insight into the labyrinthine lanes of contemporary political history of Punjab.

Ajmer Singh has recently donned the mantle of an author, though he did contribute extensively through monographs and newspaper articles in the domain of social equality and human rights. Without mincing words, without being apologetic and without letting the argument go off-tangent, Ajmer Singh offers in this 12 chapter book, in-depth analysis, evidence and exposition of the eternal conflict that confronts the Sikh nation, which despite losing thousands of its children to the pyre of revolution is still struggling to come to terms with the nuances of the struggle and seems undecided about the resolution of the political conflict and the destiny of its peoples.

The 432 page book, well-produced by the Amritsar-based publishers Singh Brothers, with an attractive and relevant title is essentially 1984 –past, present and future. Likely to upset many and enrage others, the book does plain speaking about the role of the government of India, the Akali leaders and those Sikhs who were entrenched in high positions in the government, but who not only failed to understand the pain of the Sikh people, but in fact collided and conspired with the perpetrators who were fully prepared, armed and clear about “teaching Sikhs a lesson” –not in the commonly perceived sense of temporary political retribution for an adverse political act or set of acts, but to browbeat and subjugate them so that they do not raise the “ugly head” of “unique identity”, opposition, revolt and rebellion.

According to the author the rationale for the book lies in the words of scholar Howard Zinn, who says that, “When you take interest in the past, it ceases to remain the past and becomes the present, therefore to understand the present, go centuries behind or in the future, do not bother as it is required to uncover the dimensions of the whole problem in question….” This is precisely what Ajmer Singh has done. He has traveled deep into history, tracing the unique status of Darbar Sahib and the tradition of martyrdom amongst the Sikhs.

In the early chapters, Ajmer Singh comprehensively dwells on why Darbar Sahib fascinates every Sikh –believer, agnostic and the undecided. He uncovers layer after layer of Sikh history of the medieval times which though was a period of repression for the Sikhs, but is fondly recalled as the Golden period of Sikh history. He offers example after example as to how Sikhs at the time of Diwali and Baisakhi, unmindful of death that stalked them at every step, reached the sacred holy tank surrounding the sanctum sanctorum of Darbar Sahib, rejuvenating their commitment to Sikhism and if need be, to attain martyrdom to defend their faith.

In his characteristic pithy, visionary, logical and direct approach, Ajmer Singh has raised the bar of political debate on what is commonly construed as the Punjab problem, enabling the readers and activists to be critically aware than to take things for granted. Whether it is dealing with the character of Sant Jarnail Singh Bhindranwale or the role of BJP leader Atal Bihari Vajpayee, the author does nor resort to compartmentalising his thoughts in a particular mould and idiom. His stance throughout the book is uncompromising.

Apart from a few English historians, not many have had the courage to mention that it was only the Sikhs who did not relent anytime in history when their holiest of holies -Darbar Sahib was attacked. Ajmer Singh categorically mentions in the book that it is the unique theo-political status of Darbar Sahib, which the Hindu mind has failed to comprehensively comprehend which lies at the root of the problem. He further goes on to say that perhaps the Hindu cannot decipher the problem, and that “you have to be born Sikh to understand the Sikh psyche in so far as it relates to Darbar Sahib” It is failure to understand this and its entire ramifications which led Mrs. Indira Gandhi to storm the Golden Temple with the might of the Indian army, navy and air force says the author.

Another question which has baffled the Hindu mind and the Western scholar alike is the Sikh tradition of martyrdom. To simplify, Ajmer Singh says that “a Sikh is not necessarily always ready to die under all circumstances and at the call of anyone and everyone.” However, when any issue, problem or incident or event relates with the Gurus, Guru Granth Sahib, Gurbani, history of the Gurus, then there is no looking back for the Sikh. In view of his unique relationship with the Guru, a Sikh is ready to sacrifice self and family at the altar of faith. This explains the swelling of numbers when Sant Jarnail Singh Bhindranwale exhorted the Sikh youth to uphold the banner of religion without fear. This is why hundreds chose to die with him in the Darbar Sahib complex and thousands continued to die post-Operation Bluestar, unmindful of the strength and reach of the Indian state. Anyone trying to seek only a worldly explanation in terms of unemployment, political strife and pecuniary gains is more than likely to miss the point. The author quotes civil liberties activist, Harji Malik who said that “the Hindu has not been able to understand what the genesis of the conflict is.”

Was the code-named Operation Bluestar a war of revenge by Indira Gandhi on the basis of anger against Sikhs for their role in the emergency? In a micro sense it was personal but in the perspective of the situation, it was a sum-total of systemic crisis of the Indian state, the crisis of the Indian state and the crises of Indira’s legitimacy and political leadership…..it was the perception of the rulers of the time that the attack on Darbar Sahib is part of the mission to create a monolithic Indian state.

After 1947, the target was the building of a single Indian nation, where on the face of it, there is diversity but in actuality it was a continuing trend of assimilation. The activities of the political party Shiromani Akali Dal and the religious propagation of Sant Jarnail Singh Bhindranwale resulting in the revivalism of the Khalsa spirit was construed as a threat to the above stated mission and the events of 1984 were launched only and precisely to rebut this challenge.

Enumerating event after event of the period which has been described as “loaded with history”, Ajmer Singh says that all spheres of Indian society -the media, all political parties without exception, the man on the streets of cities, the people in the hinterlands of India and all components of the state…judiciary, armed forces, bureaucracy rallied behind the Indian state with full force and in unison. To continue to get support of all sections, the bogey of “a foreign hand” was extensively used. This aspect has been extensively dealt in the book with examples, facts and citations.

How did the judiciary collude? There are many examples, but let us take just one of them. Salwa Judum, the vigilante of the Chattisgarh government has been declared illegal by the respective High Court but in the case of Punjab, even though then police chief KPS Gill had openly declared that they had vigilante groups to act extrajudicially, the judiciary was a mute spectator…..silently allowing things to happen and even delivering a suspended sentence to the police chief who was convicted of moral turpitude.

In the middle of the book, the author questions the competency of the Akali leadership and the sincerity of the Sikh intelligentsia to meet the onslaught of the state. While the nincompoop attitude of Akali leadership has been stressed in great detail, the author is particularly disturbed by the silence, lack of interest and abject failure of the so called Sikh intelligentsia and intellectuals to comprehend the dimensions of the problem and offer solace and solutions. He attributes the lack of clarity, confusion and negativity of the Sikh response to this lacuna and rues the fact that the apathy still continues.

Unforgivingly, the author, who throughout his years of political activism was able to understand the nature of this section of Punjab society from close quarters, provides a thorough analysis of why the Sikh intelligentsia failed, what were their priorities and how they continued to be swayed with the wind of Indian nationalism overriding peoples’ basic and fundamental rights and distinct religious identity. So, according to the author, it was understandable that under such circumstances, the Sikh response was spontaneous, emotional, purely confrontationist and at times, directionless.

The catastrophic times continued for the Sikhs till November 1984 and beyond. Ajmer Singh says that November 1984 was not the culmination of events started in June 1984; it was part of a continuum. He says in the book, “This has been studied in relationship to the holocaust of the Jews …this incident was not an aberration….it is the tendency of the Hindu to dwarf, undermine and dilute the distinct identity of the Sikhs, so when you assert that, he reacts.” Vis-à-vis the Sikhs, his goal is assimilation and he reacts violently….it started from the rejection of janeu by Guru Nanak at the age of 9….the Hindu’s objective is assimilation, so we need to understand the Hindu mind….his strategies….we have to neutralise his methods of persuasion, pressure and persecution.

November 1984 should be viewed in this perspective…it was not an aberration, but a premeditated plan, executed with finesse, with full support and coordination of all sections of Hindu society.

The book also deals with how the December 1984 elections were unprecedented ….how the entire electoral campaign was focused on the Sikhs, even in areas where Sikhs were in insignificant numbers and how the verdict was an endorsement of the pogrom against the Sikhs in Delhi and eighty other places which had happened barely four weeks ago.

The volume concludes with the Hola Mohalla in March 1985 at Anandpur Sahib where a sea of humanity from all parts of Punjab descended in an unprecedented manner to raise the banner of defiance against the Indian state. Kesri turbans and dupattas dotted every inch of the White city of Anandpur Sahib upholding the true spirit of the Khalsa to fight back in the event of an onslaught.

The author has acclaimed the role played by Ragis and Dhadis of the Sikhs, who in this period of acute and extreme crisis and fear, virtually took to the streets and bolstered the morale of the community through references to Gurbani and Sikh history. Their contribution, according to the author has not been adequately acknowledged.

Summing up all aspects of the catastrophe that struck the Sikhs, Ajmer Singh says that “whatever happened was unbelievable, unimaginable, unforgettable and unforgivable.”

* The author is a co-traveller in the journey for upholding Sikh identity and a human rights activist.

1984 - ਕੌਣ, ਕੀ, ਕਿਵੇਂ ਅਤੇ ਕਿਉਂ? About (1984 Unimagined Catastrophe - Book by Sirdar Ajmer Singh)

- ਜਗਮੋਹਣ ਸਿੰਘ

1984 ਕਿਊਂ ਵਾਪਰਿਆ? ਭਾਰਤ ਅਤੇ ਸਿੱਖਾਂ ਵਿਚਕਾਰ ਟਕਰਾਅ ਦਾ ਮੂਲ ਕਾਰਨ ਕੀ ਹੈ? ਭਾਰਤੀ ਨਿਜ਼ਾਮ ਕਿਵੇਂ ਹਿੰਦੂ ਕੌਮੀਅਤ ਦਾ ਰਾਖਾ ਅਤੇ ਪ੍ਰੋੜ੍ਹਤਾ ਕਰਦਾ ਹੈ? ਭਾਰਤੀ ਨਿਜ਼ਾਮ ਦਾ ਨਸਲੀ ਕਿਰਦਾਰ ਕੀ ਹੈ? ਕੀ ਭਾਰਤੀ ਨਿਜ਼ਾਮ ਆਪਣੇ ਵਤੀਰੇ ਵਿੱਚ ਨਿਰਪੱਖ ਹੈ? ਇੱਕ ਆਮ ਸਿੱਖ ਦੇ ਮਨ ਵਿੱਚ ਦਰਬਾਰ ਸਾਹਿਬ ਦੀ ਕੀ ਥਾਂ ਹੈ? ਦਰਬਾਰ ਸਾਹਿਬ ਦੀ ਧਾਰਮਕ-ਸਿਆਸੀ ਕੀ ਮਹੱਤਤਾ ਹੈ? ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਸਮੂਹ ਨੂੰ ਜੰਗ ਦਾ ਮੈਦਾਨ ਕਿਉਂ ਬਣਾਇਆ? ਬਣਾਇਆ ਵੀ ਕਿ ਨਹੀਂ? ਅੱਜ ਸਿੱਖ 1984 ਦੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਬਾਬਾ ਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਾਂਗ ਸ਼ਹੀਦ ਮੰਨਣ ਤੋਂ ਸੰਕੋਚ ਕਿਉਂ ਕਰ ਰਿਹਾ ਹੈ?

ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਹਨ ਅਜਮੇਰ ਸਿੰਘ ਦੀ ਨਵੀਂ ਕਿਤਾਬ ‘1984-ਅਣਚਿਤਵਿਆਂ ਕਹਿਰ’ ਵਿਚ। ਕਿਤਾਬ ਵਿੱਚ ਸਿਆਸੀ ਸਿਧਾਂਤ ਦੇ ਰਚਣਹਾਰ ਅਤੇ ਸਰਗਰਮ ਕਾਰਕੁੰਨ ਲਿਖਾਰੀ ਨੇ ਸਿੱਖ-ਹਿੰਦੂ ਸਬੰਧਾਂ ਦਾ ਗਹੁ ਨਾਲ ਵਿਸ਼ਲੇਸ਼ਣ ਕੀਤਾ ਹੈ ਤੇ ਪੰਜਾਬ ਦੇ ਅਜੋਕੇ ਇਤਿਹਾਸ ਦੀਆਂ ਗੁੰਝਲਦਾਰ ਪਰਤਾਂ ਨੂੰ ਉਘੇੜ ਕੇ ਪਾਠਕਾਂ ਨੂੰ ਵਿਚਾਰਨ ਲਈ ਭਰਪੂਰ ਖਜ਼ਾਨਾ ਮੁਹੱਈਆ ਕਰਵਾਇਆ ਹੈ।

ਅਜਮੇਰ ਸਿੰਘ ਨੇ ਹਾਲ ਹੀ ਵਿੱਚ ਇੱਕ ਲਿਖਾਰੀ ਦਾ ਰੋਲ ਅਖਤਿਆਰ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਅਖਬਾਰੀ ਲੇਖਾਂ ਅਤੇ ਨਿਬੰਧਾਂ ਰਾਹੀਂ ਸਮਾਜਕ ਬਰਾਬਰਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਵਿਚਾਰ ਦੁਨੀਆਂ ਤਾਂਈ ਪਹੁੰਚਾਏ ਹਨ। ਇਸ ਨਵੀਂ ਪੁਸਤਕ ਵਿੱਚ ਲਿਖਾਰੀ ਅਜਮੇਰ ਸਿੰਘ ਨੇ ਬਿਨਾਂ ਹਿਚਕਿਚਾਹਟ, ਬਿਨਾਂ ਭੈਅ ਅਤੇ ਬਿਨਾਂ ਮੁੱਦੇ ਤੋਂ ਹਟੇ ਵਗੈਰ ਇਸ 12 ਕਾਂਡਾਂ ਵਾਲੀ ਪੁਸਤਕ ਵਿੱਚ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦਾ ਬੜੇ ਵਿਸਥਾਰ ਨਾਲ ਸਬੂਤਾਂ ਸਮੇਤ ਵਿਚਾਰ ਕੀਤਾ ਹੈ। ਲਿਖਾਰੀ ਇਸ ਗੱਲ ਦੀ ਡੂੰਘਾਈ ਤੱਕ ਜਾਂਦਾ ਹੈ ਕਿ ਮੌਜੂਦਾ ਸਿੱਖ ਇਨਕਲਾਬ ਨੇ ਹਜ਼ਾਰਾਂ ਬੱਚਿਆਂ ਨੂੰ ਆਪਣੀ ਗੌਦ ਵਿੱਚ ਸਮਾ ਲਿਆ ਪਰ ਕੌਮ ਅੱਜ ਵੀ ਸੰਘਰਸ਼ ਦੀਆਂ ਪੈੜਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੀ ਹੈ ਅਤੇ ਇਸ ਮਸਲੇ ਦੇ ਹੱਲ ਬਾਰੇ ਅਤੇ ਆਪਣੇ ਲੋਕਾਂ ਦੇ ਭਵਿੱਖ ਬਾਰੇ ਹਾਲੇ ਵੀ ਦੋਚਿੱਤੀ ਵਿੱਚ ਹੈ।

432 ਪੰਨਿਆਂ ਦੀ ਇਸ ਪੁਸਤਕ ਨੂੰ ਅੰਮ੍ਰਿਤਸਰ ਦੇ ਮਸ਼ਹੂਰ ਪ੍ਰਕਾਸ਼ਕ, ਸਿੰਘ ਬ੍ਰਦਰਜ਼ ਨੇ ਬਾਖੂਬੀ ਛਾਪਿਆ ਹੈ ਅਤੇ ਇਸ ਦਾ ਮੁੱਖ ਪੰਨਾ ਸੋਹਣਾ ਵੀ ਹੈ ਤੇ ਢੁਕਵਾਂ ਵੀ। ਕਿਤਾਬ ਨੂੰ ਜੇ ਇੱਕ ਫਿਕਰੇ ਵਿੱਚ ਸਮਾਇਆ ਜਾਏ ਤਾਂ ਉਹ 1984-ਪਿਛੋਕੜ, ਮੌਜੂਦਾ ਅਤੇ ਭਵਿੱਖ ਬਾਰੇ ਹੈ। ਭਾਰਤ ਸਰਕਾਰ, ਅਕਾਲੀ ਆਗੂ ਅਤੇ ਉਚ ਸਰਕਾਰੀ ਅਹੁਦਿਆਂ ‘ਤੇ ਸਜੇ ਸਿੱਖਾਂ ਦੇ ਰੋਲ ਬਾਰੇ ਦੱਸਦੀ ਇਹ ਕਿਤਾਬ ਬਹੁਤਿਆਂ ਨੂੰ ਝੰਜੋੜ ਦੇਵੇਗੀ ਅਤੇ ਪਰੇਸ਼ਾਨ ਕਰੇਗੀ। ਉਨ੍ਹਾਂ ਸਿੱਖਾਂ ਦੇ ਰੋਲ ਦਾ ਵਿਸ਼ੇਸ਼ ਜ਼ਿਕਰ ਹੈ ਜਿਨ੍ਹਾਂ ਨੇ ਸਿੱਖਾਂ ਦੀ ਪੀੜਾ ਨੂੰ ਦੁਰਕਾਰਿਆ ਅਤੇ ਸਰਕਾਰ ਨਾਲ ਮਿਲ ਕੇ “ਸਿੱਖਾਂ ਨੂੰ ਸਬਕ ਸਿਖਾਉਣ” ਦੇ ਸਰਕਾਰ ਦੇ ਤਹੀਏ ਦਾ ਦਿਲ ਖੋਲ ਕੇ ਸਾਥ ਦਿੱਤਾ ਤਾਂ ਜੋ ਸਿੱਖ ਆਪਣੀ ਅਨੋਖੀ ਪਹਿਚਾਣ, ਸਿਆਸੀ ਵਿਰੋਧ ਅਤੇ ਬਗਾਵਤ ਦਾ ਸਿਰ ਨਾ ਚੁੱਕ ਸਕਣ।

ਲਿਖਾਰੀ ਮੁਤਾਬਕ ਇਹ ਪੁਸਤਕ ਕਿਉਂ ਲਿਖਣੀ ਪਈ ਉਸਦਾ ਜਵਾਬ ਅਮਰੀਕੀ ਵਿਦਵਾਨ ਪ੍ਰੋ. ਹੌਵਰਡ ਜ਼ਿੱਨ ਦੇ ਲਫਜ਼ਾਂ ਤੋਂ ਸਮਝਿਆ ਜਾ ਸਕਦਾ ਹੈ। ਹਾਕਮਾਂ ਦੇ ਜਾਂ ਹਾਕਮਾਂ ਦੀ ਦ੍ਰਿਸ਼ਟੀ ਤੋਂ ਲਿਖੇ ਗਏ ਇਤਿਹਾਸ ਦੇ ਟਾਕਰੇ ਵਿੱਚ ਲੋਕਾਂ ਦੇ ਇਤਿਹਾਸ ਦੀ ਗੱਲ ਕਰਨ ਵਾਲੇ ਅਮਰੀਕੀ ਵਿਦਵਾਨ ਪ੍ਰੋ. ਹੌਵਰਡ ਜ਼ਿੱਨ ਕਹਿੰਦੇ ਹਨ ਕਿ “ਕਿਸੇ ਵੀ ਮਸਲੇ ਦਾ ਖੁਰਾ ਨੱਪਦਿਆਂ ਅੱਗੇ ਤੇ ਪਿੱਛੇ ਵੱਲ, ਦੋਨੋਂ ਹੀ ਦਿਸ਼ਾਵਾਂ ਵਿੱਚ, ਜਿੱਥੋਂ ਤਕ ਵੀ ਜਾਣਾ ਪਵੇ, ਜਾਣਾ ਚਾਹੀਦਾ ਹੈ। ਅਜਿਹਾ ਕਰਦਿਆਂ ਸਦੀਆਂ ਦੀ ਪਰਵਾਹ ਨਹੀ ਕਰਨੀ ਚਾਹੀਦੀ।” ਅਜਮੇਰ ਸਿੰਘ ਨੇ ਬਿਲਕੁਲ ਇਹ ਹੀ ਕੁਝ ਕੀਤਾ ਹੈ। ਇਤਿਹਾਸ ਵਿੱਚ ਦੂਰ ਤੱਕ ਸਫਰ ਕਰਕੇ ਦਰਬਾਰ ਸਾਹਿਬ ਦੀ ਨਿਵੇਕਲੀ ਥਾਂ ਅਤੇ ਸ਼ਹਾਦਤ ਦੇ ਵਿਰਸੇ ਨੂੰ ਡੁੰਘਾਈ ਤੇ ਦਰਦ ਨਾਲ ਸਮੋਇਆ ਹੈ।

ਕਿਤਾਬ ਦੇ ਪਹਿਲੇ ਕਾਂਡ ਵਿੱਚ ਅਜਮੇਰ ਸਿੰਘ ਨੇ ਬਹੁਤ ਵਿਸਥਾਰ ਨਾਲ ਦੱਸਿਆ ਹੈ ਕਿ ਦਰਬਾਰ ਸਾਹਿਬ ਦਾ ਸਿੱਖਾਂ ਨਾਲ ਕੀ ਰਿਸ਼ਤਾ ਹੈ। ਹਰ ਸਿੱਖ-ਜੋ ਧਰਮ ਨੂੰ ਮੰਨਦਾ ਹੈ, ਨਹੀਂ ਮੰਨਦਾ ਹੈ ਜਾਂ ਹਾਲੇ ਫੈਸਲਾ ਨਹੀਂ ਕਰ ਸਕਿਆ ਕਿ ਮੰਨਣਾ ਹੈ ਜਾਂ ਨਹੀਂ ਮੰਨਣਾ ਹੈ- ਹਰ ਇੱਕ ਲਈ ਦਰਬਾਰ ਸਾਹਿਬ ਦੀ ਇੱਕ ਅਜੀਬ ਕਸ਼ਿਸ਼ ਹੈ। ਮਧਕਾਲੀ ਇਤਿਹਾਸ ਦੀਆਂ ਮਿਸਾਲਾਂ ਦੇ ਕੇ ਲੇਖਕ ਸਾਨੂੰ ਯਾਦ ਕਰਾਉਂਦਾ ਹੈ ਕਿ ਘੱਲੂਘਾਰਿਆਂ ਦੀ ਸਦੀ ਸਾਡੇ ਇਤਿਹਾਸ ਦਾ ਸੁਨਿਹਰੀ ਦੌਰ ਰਿਹਾ ਹੈ। ਉਹ ਸਾਨੂੰ ਚੇਤੇ ਕਰਾਉਂਦਾ ਹੈ ਕਿ ਕਿਵੇਂ ਮੌਤ ਸਾਹਮਣੇ ਨਜ਼ਰ ਆਉਂਦੀ ਹੋਏ ਵੀ ਸਿੱਖ ਦੀਵਾਲੀ ਤੇ ਵਿਸਾਖੀ ਦੇ ਤਿੳੇੁਹਾਰਾਂ ‘ਤੇ ਦਰਬਾਰ ਸਾਹਿਬ ਸਰੋਵਰ ਵਿੱਚ ਚੁੱਭੀ ਮਾਰ ਕੇ ਆਪਣੀ ਧਾਰਮਕ ਪਰਪੱਕਤਾ ਨੂੰ ਬਹਾਲ ਰੱਖਦੇ ਅਤੇ ਲੋੜ ਪੈਣ ‘ਤੇ ਕੌਮੀ ਆਨ-ਸ਼ਾਨ ਨੂੰ ਬਚਾਉਣ ਲਈ ਸ਼ਹਾਦਤ ਲਈ ਤਿਆਰ ਰਹਿੰਦੇ ਸਨ।

ਆਪਣੇ ਨਿਵੇਕਲੇ ਦੂਰ ਅੰਦੇਸ਼ੀ, ਤਰਕਭਰਪੂਰ ਅਤੇ ਸਿੱਧੇ ਸੰਵਾਦ ਨਾਲ ਲਿਖੀ ਕਿਤਾਬ ਵਿੱਚ ਅਜਮੇਰ ਸਿੰਘ ਨੇ ਪੰਜਾਬ ਸਮੱਸਿਆ ਨੂੰ ਜਾਨਣ-ਪਹਿਚਾਨਣ-ਵਿਚਾਰਨ ਵਾਲਿਆਂ ਲਈ ਸਿਆਸੀ ਵਿਚਾਰ-ਵਟਾਂਦਰੇ ਦਾ ਇੱਕ ਅਨਮੋਲ ਖਜਾਨਾ ਪੇਸ਼ ਕੀਤਾ ਹੈ, ਜਿਸ ਨਾਲ ਆਮ ਪਾਠਕ ਅਤੇ ਸਿਆਸੀ ਕਾਰਕੁੰਨ ਹਰ ਮੁੱਦੇ ਨੂੰ ਡੁੰਘਾਈ ਨਾਲ ਵਿਚਾਰਨ ਲਈ ਮਜਬੂਰ ਹੋ ਜਾਵੇਗਾ। ਮਸਲਾ ਚਾਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਕਿਰਦਾਰ ਦਾ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਆਗੂ ਅਟਲ ਬਿਹਾਰੀ ਵਾਜਪਈ ਦੇ ਰੋਲ ਬਾਰੇ ਹੋਵੇ, ਲਿਖਾਰੀ ਨੇ ਬੇਝਿਜਕ ਹੋ ਕੇ ਸਪੱਸ਼ਟ ਸ਼ਬਦਾਵਲੀ ਵਿੱਚ ਆਪਣੇ ਵਿਚਾਰ ਪ੍ਰਗਟਾਏ ਹਨ।

ਕੁਝ ਅੰਗਰੇਜ਼ੀ ਇਤਿਹਾਸਕਾਰਾਂ ਨੂੰ ਛੱਡ ਕੇ ਕਿਸੇ ਨੇ ਵੀ ਇਸ ਸੱਚਾਈ ਨੂੰ ਨਹੀਂ ਦਰਸਾਇਆ ਕਿ ਕੇਵਲ ਸਿੱਖ ਹੀ ਹਨ ਜਿਨ੍ਹਾਂ ਨੇ ਜਦ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਦਰਬਾਰ ਸਾਹਿਬ ਦੇ ਧਾਰਮਕ-ਸਿਆਸੀ ਰੁਤਬੇ ਦਾ ਜਿਕਰ ਕਰਦੇ ਹੋਏ ਅਜਮੇਰ ਸਿੰਘ ਨੇ ਕਿਹਾ ਹੈ ਕਿ ਹਿੰਦੂ ਦਿਮਾਗ ਦਾ ਇਸ ਨੂੰ ਨਾ ਸਮਝਣਾ ਹੀ ਪੰਜਾਬ ਸਮੱਸਿਆ ਦਾ ਮੂਲ ਕਾਰਨ ਹੈ। ਉਹ ਕਹਿੰਦੇ ਹਨ ਕਿ “ਸਿੱਖ ਮਾਨਸਿਕਤਾ ਵਿੱਚ ਦਰਬਾਰ ਸਾਹਿਬ ਦੀ ਥਾਂ ਨੂੰ ਸਮਝਣ ਲਈ ਸਿੱਖ ਵਜੋਂ ਜੰਮਣਾ ਪਵੇਗਾ।” ਇਸ ਸਮਝ ਦੀ ਘਾਟ ਕਾਰਨ ਹੀ ਇੰਦਰਾ ਗਾਂਧੀ ਨੂੰ ਭਾਰਤੀ ਫੌਜ ਦੇ ਭਾਰੀ ਲਸ਼ਕਰ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਗਲਤੀ ਕੀਤੀ।

ਇੱਕ ਹੋਰ ਸਵਾਲ ਜੋ ਹਿੰਦੂ ਦਿਮਾਗ ਤੇ ਪੱਛਮੀ ਵਿਦਵਾਨਾਂ ਦੇ ਵੀ ਸੌਖੇ ਪੱਲੇ ਨਹੀਂ ਪੈਂਦਾ ਉਹ ਹੈ ਸਿੱਖਾਂ ਦੀ ਸ਼ਹੀਦ ਹੋਣ ਦੀ ਮਰਿਆਦਾ ਤੇ ਬਿਰਤੀ। ਸਿੱਖ ਇਤਿਹਾਸ ਵਿੱਚ ਲਗਾਤਾਰ ਅਤੇ ਵਾਰ ਵਾਰ ਵਾਪਰ ਰਹੀ ਇਸ ਹੋਣੀ ਨੂੰ ਸਰਲਤਾ ਨਾਲ ਬਿਆਨ ਕਰਦੇ ਹੋਏ ਅਜਮੇਰ ਸਿੰਘ ਦਾ ਕਹਿਣਾ ਹੈ ਕਿ “ਇਹ ਕੋਈ ਜਰੂਰੀ ਨਹੀਂ ਕਿ ਸਿੱਖ ਹਰ ਵੇਲੇ ਹਰ ਹਾਲਾਤ ਵਿੱਚ ਅਤੇ ਕਿਸੇ ਦੇ ਵੀ ਕਹਿਣ ‘ਤੇ ਮਰਨ ਲਈ ਤਿਆਰ ਰਹਿੰਦਾ ਹੈ, ਅਜਿਹਾ ਨਹੀਂ ਹੈ।” ਪਰ ਜੇ ਕੋਈ ਮਸਲਾ, ਕੋਈ ਹਾਦਸਾ, ਕੋਈ ਸਮੱਸਿਆ ਗੁਰੂ ਸਾਹਿਬਾਨ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਗੁਰਬਾਣੀ ਨਾਲ ਜਾਂ ਗੁਰੂ ਇਤਿਹਾਸ ਨਾਲ ਜੁੜਦੀ ਹੈ ਤਾਂ ਫਿਰ ਸਿੱਖ ਪਰਤ ਕੇ ਨਹੀਂ ਦੇਖਦਾ। ਸਿੱਖ ਦੇ ਗੁਰੂ ਨਾਲ ਇਸ ਅਨੋਖੇ ਰਿਸ਼ਤੇ ਸਦਕਾ ਹੀ ਸਿੱਖ ਆਪੂੰ ਅਤੇ ਪਰਿਵਾਰ ਨੂੰ ਕੌਮ ਅਤੇ ਸਿੱਖੀ ਤੋਂ ਨਿਸ਼ਾਵਰ ਕਰਨ ਲਈ ਤਤਪਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਜਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖੀ ਨਾਤੇ, ਸਿੱਖ ਅਜ਼ਮਤ ਬਚਾਉਣ ਲਈ ਲਲਕਾਰਿਆ ਸੀ ਤਾਂ ਸੈਕੜੇ ਹੀ ਉਨ੍ਹਾਂ ਨਾਲ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਣ ਲਈ ਤਿਆਰ ਹੋ ਗਏ ਸੀ। ਇੱਥੇ ਹੀ ਬਸ ਨਹੀਂ, ਜੂਨ 1984 ਤੋਂ ਬਾਅਦ 2 ਦਹਾਕਿਆਂ ਦੌਰਾਨ, ਭਾਰਤੀ ਫੌਜ ਅਤੇ ਨਿਜ਼ਾਮ ਦੀ ਤਾਕਤ ਦਾ ਅੰਦਾਜਾ ਹੁੰਦਿਆਂ ਹੋਇਆਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਜੇ ਕਿਸੇ ਨੇ ਆਪਰੇਸ਼ਨ ਬਲੂਸਟਾਰ ਬਾਰੇ ਕੋਈ ਹੋਰ ਦੁਨਿਆਵੀ ਵਿਆਖਿਆ ਜਿਵੇਂ ਕਿ ਬੇਰੁਜ਼ਗਾਰੀ, ਸਿਆਸੀ ਉਥਲ-ਪੁਥਲ ਜਾਂ ਦੁਨਿਆਵੀ ਲਾਲਚ ਦੇ ਹਿਸਾਬ ਨਾਲ ਦੇਣ ਦਾ ਉਪਰਾਲਾ ਕੀਤਾ ਤਾਂ ਉਹ ਅਕਾਦਮਕ ਤੰਗਦਿਲੀ ਅਤੇ ਬੌਧਕ ਖੋਖਲਾਪਣ ਹੀ ਹੋਵੇਗਾ, ਜਿਵੇਂ ਸ਼ਹਿਰੀ ਹੱਕਾਂ ਦੇ ਕਾਰਕੁੰਨ ਹਰਜੀ ਮਲਿਕ ਨੇ ਕਿਹਾ ਸੀ ਕਿ “ਹਿੰਦੂ ਨੇ ਪੰਜਾਬ ਮਸਲੇ ਦੇ ਮੂਲ ਕਾਰਨਾਂ ਨੂੰ ਨਹੀਂ ਸਮਝਿਆ ਹੈ।”

ਕੀ ਆਪਰੇਸ਼ਨ ਬਲੂਸਟਾਰ ਇੰਦਰਾ ਗਾਂਧੀ ਵੱਲੋਂ ਸਿੱਖਾਂ ਖਿਲਾਫ ਬਦਲਾ ਲਊ ਕਾਰਵਾਈ ਸੀ ਕਿਉਂਕਿ ਸਿੱਖਾਂ ਨੇ 1975 ਵਿੱਚ ਐਮਰਜੰਸੀ ਦਾ ਵਿਰੋਧ ਕੀਤਾ ਸੀ। ਛੋਟੇ ਦਾਇਰੇ ਵਿੱਚ ਰਹਿ ਕੇ ਜੇ ਦੇਖਿਆ ਜਾਏ ਤਾਂ ਇਹ ਇੱਕ ਜਾਤੀ ਬਦਲਾ ਲਊ ਭਾਵਨਾ ਨਾਲ ਪ੍ਰੇਰਿਤ ਹਮਲਾ ਸੀ ਪਰ ਜੇ ਹਿੰਦ ਨਿਜ਼ਾਮ ਦੇ ਸਮੁੱਚੇ ਵਰਤਾਰੇ ਨੂੰ ਦੇਖ ਕੇ ਜੇ ਇਸ ਨੂੰ ਸਮਝਿਆ ਜਾਏ ਤਾਂ ਦਰਬਾਰ ਸਾਹਿਬ ‘ਤੇ ਹਮਲੇ ਨੂੰ ਭਾਰਤੀ ਸਿਆਸੀ ਲੀਡਰਸ਼ਿਪ ਵੱਲੋਂ ਭਾਰਤ ਨੂੰ ਇੱਕ ਜ਼ਬਾਨ, ਇੱਕ ਧਰਮ ਵਾਲਾ ਦੇਸ਼ ਬਣਾਉਣ ਦੀ ਨੀਤੀ ਦਾ ਹਿੱਸਾ ਸੀ।

1947 ਤੋਂ ਬਾਅਦ, ਇੱਕ ਸੋਚੀ ਸਮਝੀ ਨੀਤੀ ਮੁਤਾਬਕ ਭਾਰਤ ਨੂੰ ਇੱਕ-ਕੌਮੀ ਮੁਲਕ ਬਣਾਉਣ ਦੇ ਯਤਨ ਲਗਾਤਾਰ ਚਲ ਰਹੇ ਹਨ। ਜਿਸ ਨੀਤੀ ਮੁਤਾਬਕ ਜ਼ਾਹਰਾ ਰੂਪ ‘ਚ ਮੁਲਕ ਵਿੱਚ ਬਹੁਤ ਵੱਖਰਾਪਣ ਹੈ ਪਰ ਲੁਕਵੇਂ ਰੂਪ ਵਿੱਚ ਬਿਰਤੀ ਅਤੇ ਪਹੁੰਚ ਸਾਰਿਆਂ ਨੂੰ ਇੱਕ ਧਰਮ ਦੇ ਸਮੁੰਦਰ ਵਿੱਚ ਸਮਾਉਣ ਦੀ ਹੈ। ਉਸ ਵੇਲੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਰਵਾਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਸਾ ਮੁੜ ਸੁਰਜੀਤੀ ਦੀ ਮੁਹਿੰਮ ਨੂੰ ਉਪਰੋਕਤ ਮਨਸ਼ਾ ਦੇ ਉਲਟ ਸਮਝ ਕੇ ਹੀ 1984 ਦੇ ਕਾਰੇ ਨੂੰ ਅੰਜਾਮ ਦਿੱਤਾ ਗਿਆ।

“ਇਤਿਹਾਸ ਨਾਲ ਲੱਦੇ” ਦੌਰ ਦੀ ਗੱਲ ਕਰਦਿਆਂ, ਅਜਮੇਰ ਸਿੰਘ ਆਪਣੀ ਤੀਸਰੀ ਪੁਸਤਕ ਵਿੱਚ ਕਹਿੰਦੇ ਹਨ ਕਿ ਇਸ ਕਾਰੇ ਨੂੰ ਕਰਨ ਹਿੱਤ ਭਾਰਤੀ ਸਮਾਜ ਦੇ ਸਭ ਹਿੱਸਿਆਂ ਨੇ ਭਰਪੂਰ ਯੋਗਦਾਨ ਪਾਇਆ-ਮੀਡੀਆ ਨੇ, ਸਿਆਸੀ ਪਾਰਟੀਆਂ ਨੇ, ਸ਼ਹਿਰਾਂ ਦਿਆਂ ਵਾਸੀਆਂ ਨੇ, ਪਿੰਡਾਂ ਦੇ ਰਹਿਣ ਵਾਲਿਆਂ ਨੇ, ਅਦਾਲਤੀ ਪ੍ਰਣਾਲੀ ਨੇ, ਫੌਜ ਨੇ, ਅਫਸਰਸ਼ਾਹੀ ਨੇ ਹਰ ਇੱਕ ਨੇ ਭਾਰਤੀ ਨਿਜ਼ਾਮ ਦੇ ਨਾਲ ਪੂਰੀ ਤਾਕਤ ਨਾਲ ਜੁੜ ਕੇ ਸਰਕਾਰੀ ਜ਼ਬਰ ਦੇ ਦੌਰ ਨੂੰ ਯਕੀਨੀ ਬਣਾਇਆ। ਇਨ੍ਹਾਂ ਸਾਰੇ ਹਿੱਸਿਆਂ ਦੀ ਇਮਦਾਦ ਲੈਣ ਲਈ ਸਮੇਂ-ਸਮੇਂ “ਵਿਦੇਸ਼ੀ ਹੱਥ” ਦਾ ਵੀ ਸਹਾਰਾ ਲਿੱਆ ਗਿਆ। ਇਸ ਸਾਰੇ ਵਰਤਾਰੇ ਨੂੰ ਠੋਸ ਸਬੂਤਾਂ ਅਤੇ ਮਿਸਾਲਾਂ ਨਾਲ ਕਿਤਾਬ ਵਿੱਚ ਦਰਸਾਇਆ ਗਿਆ ਹੈ।

ਅਦਾਲਤਾਂ ਨੇ ਜੁਰਮ ਵਿੱਚ ਭਾਈਵਾਲੀ ਕਿਵੇਂ ਨਿਭਾਈ? ਇਸ ਦੇ ਬਹੁਤ ਸਬੂਤ ਹਨ ਪਰ ਆਓ ਇੱਕ ਵੱਲ ਨਜ਼ਰ ਮਾਰੀਏ। ਹਾਲ ਹੀ ਵਿੱਚ ਛੱਤੀਸਗੜ੍ਹ ਸਰਕਾਰ ਨੇ ਲੋਕ ਹਿੱਤਾਂ ਲਈ ਕੰਮ ਕਰ ਰਹੇ ਅਤੇ ਜੂਝ ਰਹੇ ਕਾਰਕੁੰਨਾ ਨੂੰ ਦਬਾਉਣ ਲਈ ਸਲਵਾ ਜੁਡੂਮ ਨਾਮ ਦਾ ਇੱਕ ਗੈਰ-ਕਾਨੂੰਨੀ ਦਸਤਾ ਤਿਆਰ ਕੀਤਾ, ਜਿਸ ਨੂੰ ਕਿ ਅਦਾਲਤ ਨੇ ਵੀ ਗੈਰ-ਕਾਨੂੰਨੀ ਕਰਾਰ ਦੇ ਦਿੱਤਾ। ਪਰ ਇਸ ਤਰ੍ਹਾਂ ਦਾ ਨਿਆਂ ਪੰਜਾਬ ਦੇ ਹਿੱਸੇ ਨਾ ਆਇਆ। ਉਸ ਵੇਲੇ ਦੇ ਪੰਜਾਬ ਦੇ ਪੁਲਿਸ ਕੇ. ਪੀ. ਐਸ. ਗਿੱਲ ਨੇ ਸ਼ਰ੍ਹੇਆਮ ਐਲਾਨ ਕੀਤਾ ਸੀ ਕਿ ਉਸ ਨੇ ਸੰਘਰਸ਼ੀਲ ਨੌਜਵਾਨਾਂ ਖਿਲਾਫ ਕਈ ਗੈਰ-ਕਾਨੂੰਨੀ ਹਥਿਆਰਬੰਦ ਦਸਤੇ ਤਿਆਰ ਕੀਤੇ ਹਨ ਪਰ ਉਸ ਵੇਲੇ ਅਦਾਲਤਾਂ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹੀਆਂ ਬਲਕਿ ਕੇ. ਪੀ. ਐਸ. ਗਿੱਲ ਨੂੰ ਇਕ ਬਾਵਕਾਰ ਗੈਰ ਔਰਤ ਨਾਲ ਛੇੜ-ਛਾੜ ਦੇ ਮਾਮਲੇ ਵਿੱਚ ਸਜ਼ਾ ਤਾਂ ਸੁਣਾਈ ਪਰ ਉਸ ਦੇ ਅਮਲ ‘ਤੇ ਰੋਕ ਲਾ ਦਿੱਤੀ।

ਕਿਤਾਬ ਦੇ ਮਧ ਵਿੱਚ ਜਾ ਕੇ ਲਿਖਾਰੀ ਅਕਾਲੀ ਲੀਡਰਸ਼ਿਪ ਦੀ ਕਾਰਜਸ਼ੀਲਤਾ ਅਤੇ ਸਿੱਖ ਵਿਦਵਾਨਾਂ ਦੀ ਇਮਾਨਦਾਰੀ ‘ਤੇ ਪ੍ਰਸ਼ਨਚਿੰਨ੍ਹ ਖੜ੍ਹਾ ਕਰਦਾ ਹੈ। ਅਕਾਲੀ ਲੀਡਰਸ਼ਿਪ ਦੇ ਬਚਕਾਨਾ ਵਤੀਰੇ ਦਾ ਥਾਂ-ਥਾਂ ਜ਼ਿਕਰ ਹੈ ਪਰ ਅਜਮੇਰ ਸਿੰਘ ਨੂੰ ਸਿੱਖ ਵਿਦਵਾਨਾਂ ਦੀ ਚੁੱਪੀ ਅਤੇ ਕੌਮੀ ਪੀੜਾ ਨੂੰ ਸਮਝਣ ਅਤੇ ਵੰਡਾਉਣ ਦੀ ਘਾਟ ਬਹੁਤ ਖੜਕਦੀ ਹੈ। ਲੇਖਕ ਦਾ ਕਹਿਣਾ ਹੈ ਕਿ ਕੌਮੀ ਤੌਰ ‘ਤੇ ਜੋ ਸਾਨੂੰ ਉਸ ਦੌਰ ਵਿੱਚ ਉਣਤਾਈਆਂ ਨਜ਼ਰ ਆਈਆਂ ਹਨ ਉਸ ਦਾ ਕਾਰਨ ਸਮਾਜ ਦੇ ਇਸ ਹਿੱਸੇ ਦੀ ਲਗਾਤਾਰ ਨਲਾਇਕੀ ਹੀ ਹੋ ਸਕਦੀ ਹੈ।

ਅਜਮੇਰ ਸਿੰਘ ਨੇ ਪੰਜਾਬ ਦੇ ਸਿੱਖ ਵਿਦਵਾਨਾਂ ਦੇ ਕਿਰਦਾਰ ਅਤੇ ਵਤੀਰੇ ਨੂੰ ਨੇੜੇ ਹੋ ਕੇ ਵੇਖਿਆ ਹੈ। ਇਸ ਲਈ ਉਹ ਨਾ-ਬਖਸ਼ਣਯੋਗ ਸ਼ਬਦਾਵਲੀ ਵਿੱਚ ਉਨ੍ਹਾਂ ਵੱਲੋਂ ਭਾਰਤੀ ਕੌਮੀਅਤ ਦੇ ਸੋਹਲੇ ਗਾਉਣ ਅਤੇ ਸਿੱਖ ਕੌਮੀ ਜਜ਼ਬਾਤਾਂ ਅਤੇ ਸਿੱਖਾਂ ਦੀ ਅੱਡਰੀ ਪਹਿਚਾਣ ਦੀ ਬੇਕਦਰੀ ਲਈ ਉਨ੍ਹਾਂ ਨੂੰ ਬਖਸ਼ਦਾ ਨਹੀਂ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਸਿੱਖ ਕੌਮ ਦਾ ਭਾਰਤੀ ਨਿਜ਼ਾਮ ਨੂੰ ਜਵਾਬ ਕਈ ਵਾਰੀ ਅੱਬੜਵਾਹੇ, ਜਜ਼ਬਾਤੀ, ਟਕਰਾਅ-ਭਰਪੂਰ ਅਤੇ ਬਿਨਾਂ ਸੇਧ ਤੋਂ ਰਿਹਾ ਹੈ।

ਸਿੱਖਾਂ ‘ਤੇ ਕਹਿਰ ਨਵੰਬਰ 1984 ਤੇ ਉਸਤੋਂ ਬਾਅਦ ਵੀ ਚਲਦਾ ਰਿਹਾ। ਅਜਮੇਰ ਸਿੰਘ ਆਪਣੀ ਪੁਸਤਕ ਵਿੱਚ ਕਹਿੰਦੇ ਹਨ ਕਿ ਨਵੰਬਰ 1984 ਦਾ ਕਹਿਰ ਜੂਨ 1984 ਦੇ ਕਹਿਰ ਦਾ ਅੰਤ ਨਹੀਂ ਸੀ ਬਲਕਿ ਉਸ ਵਹਿਸ਼ੀਆਨਾ ਕਹਿਰ ਦੀ ਲਗਾਤਾਰਤਾ ਦਾ ਹਿੱਸਾ ਸੀ ਜੋ ਅੱਜ ਵੀ ਸੂਖਮ ਰੂਪ ਵਿੱਚ ਜਾਰੀ ਹੈ। ਲੇਖਕ ਆਪਣੀ ਪੁਸਤਕ ਵਿੱਚ ਕਹਿੰਦੇ ਹਨ ਕਿ “ਅਜਿਹੇ ਕਹਿਰ ਦਾ ਵਿਸ਼ਲੇਸ਼ਣ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ। ਯਹੂਦੀਆਂ ਨਾਲ ਹੋਏ ਘਲੂਘਾਰੇ ਵੇਲੇ ਇਹ ਕੀਤਾ ਗਿਆ ਸੀ..... ਇਹ ਹਾਦਸਾ ਅਚਾਨਕ ਹੋਇਆ ਹਾਦਸਾ ਨਹੀਂ ਸੀ, ਇਹ ਹਾਦਸਾ ਕਦੀ ਕਦਾਈ ਗਲਤੀ ਨਾਲ ਹੋਣ ਵਾਲਾ ਹਾਦਸਾ ਨਹੀਂ ਸੀ..... ਹਿੰਦੂ ਦਿਮਾਗ ਦੀ ਇਹ ਹਮੇਸ਼ਾਂ ਕੋਸ਼ਿਸ਼ ਰਹੀ ਹੈ ਉਹ ਸਿੱਖਾਂ ਦੀ ਅੱਡਰੀ ਪਹਿਚਾਣ ਨੂੰ ਛੁਟਿਆਉਣਾ, ਦਬਾਉਣਾ ਤੇ ਗੰਦਲਾ ਕਰਨਾ ਚਾਹੁੰਦਾ ਹੈ.... ਤੇ ਜਦ ਵੀ ਸਿੱਖ ਆਪਣੀ ਪਹਿਚਾਣ ਨੂੰ ਬੁਲੰਦ ਕਰਦੇ ਹਨ ਤੇ ਫਿਰ ਉਹ ਪਰਤ ਵਾਰ ਕਰਦਾ ਹੈ।” ਸਿੱਖਾਂ ਦੇ ਮਾਮਲੇ ਵਿੱਚ ਉਸ ਦਾ ਨਿਸ਼ਾਨਾ ਸਪੱਸ਼ਟ ਹੈ ਤੇ ਉਸ ਨੇ ਸਿੱਖ ਪਹਿਚਾਣ ਨੂੰ ਹਿੰਦੁ ਮਹਾਂਸਾਗਰ ਵਿੱਚ ਜਜ਼ਬ ਕਰਨਾ ਹੈ। ਜਦ ਗੁਰੂ ਨਾਨਕ ਪਾਤਿਸ਼ਾਹ ਨੌ ਸਾਲਾ ਦੇ ਸਨ ਤੇ ਜਨਿਊ ਨਾ ਪਹਿਨਣ ਦਾ ਐਲ਼ਾਨ ਕੀਤਾ ਉਸ ਵੇਲੇ ਤੋਂ ਹੀ ਟਕਰਾਅ ਸ਼ੁਰੂ ਹੋ ਗਿਆ ਸੀ..... ਇਸ ਲਈ ਹਿੰਦੂ ਦਿਮਾਗ ਅਤੇ ਉਸ ਵੱਲੋਂ ਅਪਨਾਏ ਜਾਂਦੇ ਪੈਂਤੜਿਆਂ ਨੂੰ ਸਮਝਣਾ ਜਰੂਰੀ ਹੈ ਕਿਉਂਕਿ ਸਮਝ ਕੇ ਹੀ ਹਿੰਦੂ ਦੀ ਫੁਸਲਾਉਣ ਦੀ, ਦਬਾਉਣ ਦੀ ਅਤੇ ਜਬਰ ਦੀ ਨੀਤੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਲੇਖਕ ਪੁਰਜੋਰ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਨਵੰਬਰ 1984 ਨੂੰ ਇਸ ਸੰਦਰਭ ਵਿੱਚ ਹੀ ਦੇਖਣਾ ਚਾਹੀਦਾ ਹੈ। ਉਹ ਕੋਈ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ ਬਲਕਿ ਪੂਰੀ ਸੋਚੀ-ਸਮਝੀ ਵਿਉਂਤ ਨਾਲ ਹਿੰਦੂ ਸਮਾਜ ਦੇ ਹਰ ਵਰਗ ਦੀ ਇਮਦਾਦ ਅਤੇ ਮਿਲਵਰਤਣ ਨਾਲ ਕੀਤਾ ਗਿਆ ਅਣਮਨੁੱਖੀ ਕਹਿਰ ਸੀ।

ਕਿਤਾਬ ਇੱਥੇ ਖਤਮ ਨਹੀਂ ਹੁੰਦੀ ਬਲਕਿ ਦਸੰਬਰ 1984 ਦੀਆਂ ਭਾਰਤ ਭਰ ਵਿੱਚ ਹੋਈਆਂ ਆਮ ਚੋਣਾਂ ਦਾ ਵੀ ਜ਼ਿਕਰ ਕਰਦੀ ਹੈ। ਜਿਨ੍ਹਾਂ ਚੋਣਾਂ ਦੇ ਪ੍ਰਚਾਰ ਵਿੱਚ ਸਿੱਖਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ- ਉਨ੍ਹਾਂ ਹਲਕਿਆਂ ਵਿੱਚ ਵੀ ਜਿਨ੍ਹਾਂ ਵਿੱਚ ਸਿੱਖਾਂ ਦੀ ਕੋਈ ਗਿਣਤੀ ਨਹੀਂ ਸੀ ਜਾਂ ਨਾ ਦੇ ਬਰਾਬਰ ਸੀ ਅਤੇ ਭਾਰਤ ਭਰ ਵਿੱਚੋਂ ਆਏ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਸਮੁੱਚੇ ਭਾਰਤ ਨੇ ਸਿੱਖਾਂ ਦੇ ਦਿੱਲੀ ਅਤੇ 80 ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ‘ਤੇ ਰਜ਼ਾਮੰਦੀ ਜਤਾਈ ਹੈ।

ਅੰਤ ਵਿੱਚ ਮਾਰਚ 1985 ਦੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਉਹ ਲੁਭਾਵਣਾ ਅਤੇ ਜੋਸ਼ੀਲੇ ਵਾਤਾਵਰਣ ਦਾ ਦ੍ਰਿਸ਼ ਖਿੱਚਿਆ ਗਿਆ ਹੈ ਜਿਸ ਵਿੱਚ ਪੰਜਾਬ ਭਰ ਤੋਂ ਆਏ ਅਣਗਿਣਤ ਸਿੱਖਾਂ ਨੇ ਭਾਰਤੀ ਨਿਜ਼ਾਮ ਦੇ ਖਿਲਾਫ ਬਗਾਵਤ ਦਾ ਬੇਖੌਫ ਐਲਾਨ ਕੀਤਾ ਸੀ। ਕੇਸਰੀ ਪੱਗਾਂ ਅਤੇ ਦੁਪੱਟਿਆਂ ਦਾ ਠਾਠਾਂ ਮਾਰਦਾ ਸਮੁੰਦਰ ਖਾਲਸੇ ਵੱਲੋਂ ਨਸਲਕੁਸ਼ੀ ਦੇ ਟਾਕਰੇ ਦਾ ਮੁਕੰਮਲ ਅਤੇ ਖਾਲਸਈ ਸ਼ਾਨ ਨਾਲ ਭਰਪੂਰ ਐਲ਼ਾਨ ਸੀ।

ਲੇਖਕ ਦਾ ਕਹਿਣਾ ਹੈ ਕਿ ਹਾਲਾਂਕਿ ਕੌਮ ਨੇ ਉਸ ਵੇਲੇ ਰਾਗੀਆਂ ਅਤੇ ਢਾਡੀਆਂ ਵੱਲੋਂ ਕੀਤੇ ਯੋਗਦਾਨ ਦਾ ਮੁੱਲ ਨਹੀਂ ਪਾਇਆ ਹੈ ਪਰ ਲੇਖਕ ਨੇ ਉਨ੍ਹਾਂ ਦੀ ਦਲੇਰੀ, ਜਿਸ ਨੇ ਕੌਮ ਦੇ ਡਿੱਗੇ ਹੌਂਸਲਿਆਂ ਨੂੰ ਉਚਾ ਚੁੱਕਿਆ, ਦੀ ਭਰਪੂਰ ਸ਼ਲਾਘਾ ਕੀਤੀ ਹੈ।

ਸਿੱਖ ਕੌਮ ਨਾਲ ਵਾਪਰੇ ਅਣਚਿਤਵੇ ਕਹਿਰ ਨੂੰ ਸਮੇਟਦੇ ਹੋਏ ਅਜਮੇਰ ਸਿੰਘ ਕਹਿੰਦੇ ਹਨ, “ਜੋ ਵਾਪਰਿਆ ਉਹ ਨਾ ਮੰਨਣਯੋਗ ਸੀ, ਚਿਤ ਚੇਤੇ ਵੀ ਨਹੀਂ ਸੀ ਪਰ ਨਾ ਭੁੱਲਣਯੋਗ ਹੈ ਤੇ ਨਾ ਬਖਸ਼ਣਯੋਗ ਹੈ।”

Wednesday, July 8, 2009

Shaheed General Subeg Singh Ji (Brief Biography in Punjabi)

ਸ਼ਹੀਦ ਜਨਰਲ ਸੁਬੇਗ ਸਿੰਘ ਜੀ
-ਜੀ.ਐਸ. ਗਰੇਵਾਲ
ਸਿੱਖ ਕੌਮ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਕੌਮੀ ਕਾਰਜਾਂ ਪ੍ਰਤੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ ਅਤੇ ਹਰੇਕ ਹਮਲਾਵਰ ਦਾ ਆਪਣੀਆਂ ਜਾਨਾਂ ਵਾਰ ਕੇ ਮੁਕਾਬਲਾ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ ਸਿੱਖ ਸਿਧਾਂਤਾਂ ਲਈ ਚੰਦੂ ਸ਼ਾਹ ਵਲੋਂ ਪੰਜੀ ਲੱਖ ਰੁਪਏ ਦੇ ਜੁਰਮਾਨੇ ਦੀ ਮੰਗ ਨੂੰ ਠੁਕਰਾ ਕੇ ਸ਼ਹੀਦੀ ਦੇਣ ਦੀ ਚੋਣ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਦੇ ਆਪਣੇ ਧਰਮ ਨੂੰ ਮੰਨਣ ਦੀ ਅਜਾਦੀ ਅਤੇ ਜਬਰੀ ਧਰਮ ਬਦਲਣ ਦੇ ਮੁਗਲ ਬਾਦਸ਼ਾਹ ਔਰੰਗਜੇਬ ਦੀ ਨੀਤੀ ਵਿਰੁੱਧ ਆਪਣੀ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਸਿਧਾਂਤਾਂ ਲਈ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ ਸ਼ਹੀਦਾਂ ਦੀ ਇਸ ਲੰਬੀ ਕਤਾਰ ਵਿੱਚ ਇੱਕ ਸਿੱਧਾ-ਸਾਦਾ ਪਰ ਬਹਾਦਰ ਸਿੱਖ ਵੀ ਆਉਂਦਾ ਹੈ ਜੋ ਇਕ ਆਮ ਪੇਂਡੂ ਦੇ ਪੱਧਰ ਤੋਂ ਉਠ ਕੇ ਭਾਰਤੀ ਫੌਜ ਵਿੱਚ ਜਰਨੈਲ ਦੇ ਅਹੁਦੇ ਉਤੇ ਪਹੁੰਚਿਆ, ਉਸ ਦਾ ਨਾਂ ਸੁਬੇਗ ਸਿੰਘ ਸੀ ਇਹ ਉਸ ਇਨਸਾਨ ਦੀ ਕਹਾਣੀ ਹੈ ਜਿਸ ਨੇ ਕੌਮੀ ਕਾਰਜ ਨਿਭਾਉਣ ਦਾ ਸੱਦਾ ਆਉਣ ਉੱਤੇ ਰਿਟਾਇਰਡ ਜਿੰਦਗੀ ਗੁਜਾਰਨ ਦੀਆਂ ਆਪਣੀਆਂ ਸਾਰੀਆਂ ਸੋਚਾਂ ਨੂੰ ਤਿਆਗਦਿਆਂ ਹੋਇਆਂ ਆਪਣੀ ਕੌਮੀ ਲਈ ਜਾਨ ਕੁਰਬਾਨ ਕਰ ਦਿੱਤੀ

ਜਨਰਲ ਸੁਬੇਗ ਸਿੰਘ ਖਿਆਲਾ ਪਿੰਡ ਦੇ ਰਹਿਣ ਵਾਲੇ ਸਨ ਜੋ ਕਿ ਚੁਗਾਵਾਂ ਰੋਡ ਤੋਂ ਨੋਂ ਮੀਲ ਦੀ ਦੂਰੀ ਉਤੇ ਹੈ ਜਨਰਲ ਸੁਬੇਗ ਸਿੰਘ ਪਿਤਾ ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਪੁੱਤਰ ਸਨ ਉਨਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਜਿਨਾਂ ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਨਾਲ ਜੁੜਦਾ ਸੀ ਜਨਰਲ ਸੁਬੇਗ ਸਿੰਘ ਜੀ ਦਾ ਪਰਿਵਾਰ ਪਿੰਡ ਵਿੱਚ ਖਾਂਦਾ-ਪੀਂਦਾ ਧਨੀ ਪਰਿਵਾਰ ਸੀ ਜੋ ਸੌ ਕਿਲੇ ਜ਼ਮੀਨ ਦਾ ਮਾਲਕ ਸੀ ਪਿੰਡ ਖਿਆਲਾ ਦਾ ਪਹਿਲਾਂ ਨਾ ਖਿਆਲਾ ਨੰਦ ਸਿੰਘ ਵੱਜਦਾ ਸੀ ਅਤੇ ਸ੍ਰ. ਨੰਦ ਸਿੰਘ, ਸ੍ਰ. ਸੁਬੇਗ ਸਿੰਘ ਜੀ ਦੇ ਪੜਦਾਦਾ ਸਨ ਸ੍ਰ. ਸੁਬੇਗ ਸਿੰਘ ਜੀ ਦੇ ਮਾਤਾ ਜੀ ਸਿੱਖ ਧਰਮ ਨੂੰ ਪੂਰੀ ਤਰਾਂ ਸਮਰਪਿਤ ਸਨ ਅਤੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਹਮੇਸ਼ਾਂ ਭਾਈ ਸਾਹਿਬ ਸਿੰਘ ਜੀ ਦੇ ਵਾਰਸ ਹੋਣ ਬਾਰੇ ਯਾਦ ਕਰਵਾਦਿਆਂ ਉਨਾਂ ਨੂੰ ਪਰਿਵਾਰ ਦੇ ਨਾਂ ਨੂੰ ਹਮੇਸ਼ਾਂ ਰੌਸ਼ਨ ਕਰਨ ਦੀ ਪ੍ਰੇਰਨਾ ਦਿੰਦੀ ਰਹਿੰਦੀ ਸੀ ਉਨਾਂ ਦੇ ਪਿਤਾ ਸ੍ਰ. ਭਗਵਾਨ ਸਿੰਘ ਪਿੰਡ ਦੇ ਨੰਬਰਦਾਰ ਸਨ ਅਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਇਹ ਹਮੇਸ਼ਾਂ ਮਸ਼ਰੂਫ ਰਹਿੰਦੇ ਸਨ ਇਸੇ ਕਰਕੇ ਪਿੰਡ ਦੇ ਲੋਕ ਅਗਵਾਈ ਅਤੇ ਸਲਾਹ ਲਈ ਹਮੇਸ਼ਾ ਉਨਾਂ ਵੱਲ ਵੇਖਦੇ ਸਨ ਸ੍ਰ. ਸੁਬੇਗ ਸਿੰਘ ਬਚਪਨ ਤੋਂ ਹੀ ਇਕ ਸਧਾਰਨ ਬੱਚੇ ਨਾਲੋਂ ਜਿਆਦਾ ਬੁੱਧੀਮਾਨ ਅਤੇ ਚੁਸਤ ਸਨ ਉਹ ਬਚਪਨ ਵਿੱਚ ਹੀ ਬੌਧਿਕ ਤੌਰ ਉਤੇ ਇੰਨੇ ਚੇਤੰਨ ਸਨ ਕਿ ਪਿੰਡ ਦੇ ਕਈ ਖਾਸ ਸੁਭਾਅ ਵਾਲੇ ਬੰਦਿਆਂ ਬਾਰੇ ਕਵਿਤਾਵਾਂ ਜੋੜ ਲੈਂਦੇ ਸਨ ਉਨਾਂ ਦਾ ਇਤਿਹਾਸ ਅਤੇ ਸਾਹਿਤ ਵਲ ਖਾਸ ਝੁਕਾਅ ਸੀ ਅਤੇ ਉਨਾਂ ਦੇ ਅਧਿਆਪਕ ਉਨਾਂ ਦੀ ਇਸ ਬੌਧਿਕ ਯੋਗਤਾ ਦੇ ਖਾਸ ਤੌਰ ਉੱਤੇ ਕਾਇਲ ਸਨ ਉਨਾਂ ਦੇ ਅਧਿਆਪਕਾਂ ਨੇ ਸ੍ਰ. ਸੁਬੇਗ ਸਿੰਘ ਜੀ ਦੇ ਮਾਤਾ ਪਿਤਾ ਨੂੰ ਉਨਾਂ ਨੂੰ ਕਿਸੇ ਵੱਡੇ ਸਕੂਲ ਜਾਂ ਵਿਦਿਅਕ ਸੰਸਥਾ ਵਿੱਚ ਭੇਜਣ ਦੀ ਸਲਾਹ ਦਿੱਤੀ ਸ੍ਰ. ਸੁਬੇਗ ਸਿੰਘ ਨੂੰ ਸਕੈਡੰਰੀ ਸਿਖਿਆ ਲਈ ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉਚ ਵਿਦਿਆ ਲਈ ਸਰਕਾਰੀ ਕਾਲਜ ਲਾਹੌਰ ਭੇਜਿਆ ਗਿਆ ਉਹ ਫੁਟਬਾਲ, ਹਾਕੀ ਅਤੇ ਐਥਲੇਟਿਕਸ ਦੇ ਬੇਹਤਰੀਨ ਖਿਡਾਰੀ ਸਨ ਅਠਾਰਾਂ ਸਾਲਾਂ ਦੀ ਉਮਰ ਵਿੱਚ ਉਨਾਂ ਸੌ ਮੀਟਰ ਦੌੜ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਸੀ ਅਤੇ ਨਾਲ ਹੀ ਜਿਲਾ ਬੋਰਡ ਛਾਲ ਮਾਰਨ ਦੇ ਰਿਕਾਰਡ ਨੂੰ ਵੀ ਤੋੜਿਆ ਸੀ ਉਹ ਬੇਹਤਰੀਨ ਖਿਡਾਰੀ ਸਨ ਪਰ ਉਨਾਂ ਨੇ ਖੇਡਾਂ ਨੂੰ ਆਪਣਾ ਕਿੱਤਾ ਨਾ ਬਣਾ ਕੇ ਫੌਜ ਨੂੰ ਚੁਣਿਆ ਉਹ ਪੜਾਈ ਵਿੱਚ ਵੀ ਹੁਸ਼ਿਆਰ ਸਨ ਅਤੇ 1940 ਵਿੱਚ ਲਾਹੌਰ ਕਾਲਜ ਵਿਚ ਭਾਰਤੀ ਫੌਜ ਵਿੱਚ ਭਰਤੀ ਕਰਨ ਆਈ ਟੀਮ ਵਲੋਂ ਚੁਣੇ ਗਏ ਇਕੋ-ਇਕ ਵਿਦਿਆਰਥੀ ਸਨ ਉਨਾਂ ਨੂੰ ਦੂਜੀ ਪੰਜਾਬ ਰਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ ਕੁਝ ਦਿਨਾਂ ਵਿੱਚ ਹੀ ਰਜਮੈਂਟ ਜਪਾਨ ਦੇ ਖਿਲਾਫ ਲੜਨ ਲਈ ਬਰਮਾ ਰਵਾਨਾ ਹੋ ਗਈ

ਭਾਰਤੀ ਵੰਡ ਤੋਂ ਬਾਅਦ ਜਦੋਂ ਰਜਮੈਂਟ ਦਾ ਮੁੜ ਸੰਗਠਨ ਕੀਤਾ ਗਿਆ ਤਾਂ ਉਹ ਪੈਰਾਸੂਟ ਬਰਗੇਡ ਵਿੱਚ ਪੈਰਾ ਟਰੂਪਰ ਵਜੋਂ ਸ਼ਾਮਲ ਹੋਏ 1959 ਤਕ ਉਹ ਇਸ ਬਟਾਲੀਅਨ ਵਿਚ ਰਹੇ ਜਨਰਲ ਸੁਬੇਗ ਸਿੰਘ ਸੁਭਾਅ ਵਜੋਂ ਪੜਾਕੂ ਇਨਸਾਨ ਸਨ ਅਤੇ ਉਨਾਂ ਨੇ ਹਰੇਕ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ-ਬੀਨ ਕੀਤੀ ਸੀ ਅਤੇ ਹਰੇਕ ਫੌਜੀ ਜਨਰਲ ਦੀ ਜੀਵਨੀ ਪੜੀ ਸੀ ਇਤਿਹਾਸ ਵਿੱਚ ਉਨਾਂ ਦੀ ਖਾਸ ਦਿਲਚਸਪੀ ਸੀ ਉਹ ਪੰਜਾਬੀ, ਫਾਰਸੀ, ਉਰਦੂ, ਗੋਰਖੀ, ਅੰਗਰੇਜੀ ਅਤੇ ਹਿੰਦੀ ਭਾਸ਼ਾਵਾਂ ਚੰਗੀ ਤਰਾਂ ਬੋਲ ਲੈਂਦੇ ਸਨ ਦੇਹਰਾਦੂਨ ਵਿਖੇ ਫੌਜੀ ਅਕੈਡਮੀ ਵਿੱਚ ਅਧਿਆਪਕ ਵੀ ਰਹੇ ਅਤੇ ਹੋਰ ਕਈ ਅਹੁਦਿਆਂ ਉੱਪਰ ਵੀ ਸੇਵਾ ਨਿਭਾਈ ਫੌਜ ਵਿੱਚ ਉਹ ਇੱਕ ਨਿਡਰ ਅਫਸਰ ਵਜੋਂ ਮਸ਼ਹੂਰ ਹੋ ਗਏ ਜੋ ਕਿ ਕਿਸੇ ਵੀ ਤਰਾਂ ਦੀ ਮਾੜੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਦੇ ਸਨ ਉਨਾਂ ਦੇ ਇਸ ਸਿੱਧੇ ਸੁਭਾਅ ਕਾਰਨ ਜਾਂ ਤਾਂ ਲੋਕ ਉਨਾਂ ਨੂੰ ਪਸੰਦ ਕਰਦੇ ਸਨ ਅਤੇ ਜਾਂ ਉਨਾਂ ਤੋਂ ਡਰਦੇ ਸਨ ਭਾਰਤ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਉਨਾਂ ਹਿੱਸਾ ਲਿਆ ਫੌਜੀ ਕਾਰਵਾਈਆਂ ਅਤੇ ਫੌਜੀ ਵਿਗਿਆਨ ਦੀ ਉਨਾਂ ਦੀ ਜਬਰਦਸਤ ਜਾਣਕਾਰੀ ਕਾਰਨ ਉਨਾਂ ਨੂੰ ਬਰਗੇਡ ਮੇਜ਼ਰ ਬਣਾਇਆ ਗਿਆ 1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਜੰਮੂ-ਕਸ਼ਮੀਰ ਵਿੱਚ ਤੈਨਾਤ ਸਨ ਅਤੇ ਗੋਰਖਾ ਰਾਇਫਲ ਦੇ ਕਮਾਂਡਰ ਸਨ ਤਾਂ ਉਨਾਂ ਦੀ ਮਾਤਾ ਵਲੋਂ ਭੇਜੀ ਟੈਲੀਗਰਾਮ ਜੋ ਕਿ ਉਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ ਸਬੰਧੀ ਸੀ, ਬਾਰੇ ਆਪਣੇ ਕਿਸੇ ਵੀ ਸਹਿਯੋਗੀ ਨੂੰ ਨਾ ਦੱਸਿਆ ਜਦੋਂ ਫੌਜੀ ਕਾਰਵਾਈਆਂ ਖਤਮ ਹੋਈਆਂ ਤਾਂ ਹੀ ਉਨਾਂ ਛੁੱਟੀ ਲਈ ਅਰਜੀ ਦਿੱਤੀ ਉਨਾਂ ਦੀ ਮਾਤਾ ਨੇ ਉਨਾਂ ਨੂੰ ਪਿਤਾ ਜੀ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਕਦੇ ਵੀ ਨਾ ਪੁਛਿਆ ਹਰ ਕੋਈ ਜਾਣਦਾ ਸੀ ਕਿ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾਂ ਉਨਾਂ ਲਈ ਮੁੱਖ ਕਰਤੱਵ ਸੀ 1965 ਤੋਂ ਬਾਅਦ ਸ੍ਰ. ਸੁਬੇਗ ਸਿੰਘ ਨੂੰ ਕਰਨਲ ਬਣਾ ਦਿੱਤਾ ਗਿਆ ਉਨਾਂ ਨੂੰ ਨਾਗਾਲੈਂਡ ਵਿੱਚ ਨਾਗਾ ਖਾੜਕੂਆਂ ਦੀਆਂ ਕਾਰਵਾਈਆਂ ਦਬਾਉਣ ਦੀ ਜਿੰਮੇਵਾਰੀ ਦਿੱਤੀ ਗਈ ਉਨਾਂ ਦੀ ਕਮਾਂਡ ਹੇਠ ਅੱਠਵੀਂ ਪਹਾੜੀ ਡਿਵੀਜਨ ਦੇ ਪੰਜਾਹ ਜਵਾਨ ਸਨ ਉਥੇ ਉਨਾਂ ਅਗਵਾਈ ਅਤੇ ਨਿਡਰ ਪੈਂਤੜੇਬਾਜੀ ਦੀ ਆਪਣੀ ਕਲਾ ਦੀ ਵਰਤੋਂ ਕਰਕੇ ਸਫਲਤਾ ਨਾਲ ਹਾਲਾਤ ਨੂੰ ਕਾਬੂ ਕੀਤਾ

ਮੁਕਤੀ ਵਾਹਿਨੀ:

1971 ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਰਾਜਨੀਤਕ ਗੜਬੜ ਸ਼ੁਰੂ ਹੋ ਗਈ ਅਤੇ ਬੰਗਾਲੀ ਲੋਕਾਂ ਨੇ ਪਾਕਿਸਤਾਨ ਤੋਂ ਅੱਡ ਹੋਣ ਦੀਆਂ ਇੱਛਾਵਾਂ ਜਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਯਹੀਆ ਖਾਨ ਸਰਕਾਰ ਨੇ ਬੰਗਾਲੀਆਂ ਉੱਤੇ ਜੁਲਮ ਕਰਨੇ ਸ਼ੁਰੂ ਕੀਤੇ ਤਾਂ ਬੰਗਾਲੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ 1971 ਵਿੱਚ ਹੀ ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿੱਚ ਚਲ ਰਹੇ ਅਜਾਦੀ ਸੰਘਰਸ਼ ਵਿੱਚ ਲੁਕਵੇਂ ਤੌਰ ਉੱਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ਉੱਤੇ ਇਸ ਕੰਮ ਲਈ ਸ੍ਰ. ਸੁਬੇਗ ਸਿੰਘ ਨੂੰ ਚੁਣਿਆ ਉਨਾਂ ਦੀ ਕਮਾਂਡ ਹੇਠ ਪਾਕਿਸਤਾਨ ਫੌਜ ਵਿਚੋਂ ਭੱਜੇ ਬੰਗਾਲੀ ਅਫਸਰਾਂ ਨੂੰ ਲਗਾਇਆ ਗਿਆ ਜਨਵਰੀ 1971 ਤੋਂ ਅਕਤੂਬਰ 1971 ਤੱਕ ਅਜਾਦੀ ਕਾਰਵਾਈਆਂ ਐਨਾ ਜੋਰ ਫੜ ਗਈਆਂ ਕਿ ਪੂਰਬੀ ਬੰਗਾਲ ਵਿੱਚ ਪਾਕਿਸਤਾਨੀ ਫੌਜਾਂ ਦੀ ਟਾਕਰਾ ਕਰਨ ਦੀ ਇਛਾ ਲਗਭਗ ਖਤਮ ਹੋ ਗਈ ਭਾਰਤ ਸਰਕਾਰ ਦੁਨੀਆਂ ਵਿੱਚ ਜਾਹਰ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿ ਭਾਰਤ ਬੰਗਾਲੀ ਅਜਾਦੀ ਪਸੰਦਾਂ ਦੀ ਅਗਵਾਈ ਅਤੇ ਟਰੇਨਿੰਗ ਦਾ ਪ੍ਰਬੰਧ ਕਰ ਰਹੀ ਹੈ ਸ੍ਰ. ਸੁਬੇਗ ਸਿੰਘ ਇਨਾਂ ਲੁਕਵੀਆਂ ਕਾਰਵਾਈਆਂ ਵਿਚ ਇਨਾਂ ਜਿਆਦਾ ਲੁਪਤ ਸਨ ਕਿ ਪੰਜ ਮਹੀਨੇ ਤਕ ਉਨਾਂ ਦੇ ਪਰਿਵਾਰ ਨੂੰ ਉਨਾਂ ਦੀ ਕੋਈ ਉਘ-ਸੁਘ ਨਹੀਂ ਸੀ ਮਿਲੀ ਅਪ੍ਰੈਲ 1970 ਵਿੱਚ ਉਨਾਂ ਦੀ ਧਰਮ ਪਤਨੀ ਨੂੰ ਉਨਾਂ ਦਾ ਇਕ ਖਤ ਮਿਲਿਆ ਜੋ ਕਿ ਸ. ਬੇਗ ਦੇ ਨਾਂ ਹੇਠ ਸੀ ਅਤੇ ਜੋ ਭਾਰਤੀ ਸਰਕਾਰ ਵਲੋਂ ਲੁਕਵੀਂ ਜੰਗ ਵਿੱਚ ਸ਼ਾਮਲ ਹੋਣ ਨੂੰ ਲੁਕਾਉਣ ਦੇ ਪੈਂਤੜੇ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਸੀ ਉਨਾਂ ਦੀ ਪਤਨੀ ਅਤੇ ਪਰਿਵਾਰ ਹੈਰਾਨ ਸਨ ਕਿ ਕੀ ਹੋ ਰਿਹਾ ਹੈ ਕਿਉਂਕਿ ਖਤ ਵਿੱਚ ਸਿਰਫ ਇਨਾਂ ਹੀ ਲਿਖਿਆ ਸੀ ਕਿ ’’ਫਿਕਰ ਨਹੀਂ ਕਰਨਾ, ਉਹ ਠੀਕ ਹਨ’’ ਨਵੰਬਰ 1971 ਵਿੱਚ ਮੁਕਤੀ ਬਹਿਨੀ ਨੇ ਜਦੋਂ ਢਾਕੇ ਵਲ ਮਾਰਚ ਕੀਤਾ ਤਾਂ ਇਹ ਬਿਨਾਂ ਕਿਸੇ ਵਿਰੋਧ ਤੋਂ ਰਾਜਧਾਨੀ ਉੱਤੇ ਕਾਬਜ ਹੋ ਗਈ ਲਗਭਗ ਇਕ ਲੱਖ ਪਾਕਿਸਤਾਨੀ ਫੌਜਾਂ ਨੇ ਸਮੇਤ ਜਨਰਲ ਸਟਾਫ ਦੇ ਆਤਮ ਸਮਰਪਨ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿੱਚ ਆਇਆ ਇਸ ਸਫਲਤਾ ਦਾ ਸਿਹਰਾ ਸ੍ਰ. ਸੁਬੇਗ ਸਿੰਘ ਜੀ ਦੇ ਸਿਰ ਸੀ ਕਿਉਂਕਿ ਉਨਾਂ ਬੰਗਾਲੀ ਨੋਜਵਾਨਾਂ ਨੂੰ ਮਾਤ’ਭੂਮੀ ਲਈ ਲੜਨ ਲਈ ਸਿਖਿਅਤ ਕਰਨ ਵਿੱਚ ਦਿਨ-ਰਾਤ ਇੱਕ ਕੀਤਾ ਸੀ ਮੁਕਤੀ-ਵਾਹਿਨੀ ਦੀ ਤਾਕਤ ਨੂੰ ਦਰਸਾਉਣ ਲਈ ਪੰਜ ਤਾਰਾ ਹੋਟਲਾਂ ਅਤੇ ਚਿੱਟਾਗਾਂਗ ਬੰਦਰਗਾਹ ਉਤੇ ਖੜੇ ਜਹਾਜਾਂ ਨੂੰ ਨਿਸ਼ਾਨਾ ਬਣਾਇਆ ਗਿਆ ਯੁਧਨੀਤਕ ਪੱਧਰ ਉਤੇ ਮਹੱਤਵਪੂਰਨ ਪੁਲ ਉਡਾ ਦਿੱਤੇ ਗਏ, ਫੈਕਟਰੀਆਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ ਜਦੋਂ ਅਸਲ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਭਾਰਤੀ ਫੌਜ ਲਈ ਇਹ ਸੌਖੀ ਜਿਹੀ ਕਾਰਵਾਈ ਹੀ ਸੀ ਭਾਰਤ ਸਰਕਾਰ ਨੇ ਸ੍ਰ. ਸੁਬੇਗ ਸਿੰਘ ਨੂੰ ਮੇਜਰ ਜਨਰਲ ਦਾ ਅਹੁਦਾ ਦੇ ਕੇ ਉਨਾਂ ਅਤੇ ਉਨਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਦੇ ਕੇ ਉਨਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ

1973 ਵਿੱਚ ਜਦੋਂ ਉਹ ਮੱਧ ਪ੍ਰਦੇਸ਼, ਬਿਹਾਰ, ਉੜੀਸਾ ਦੇ ਜਨਰਲ ਕਮਾਂਡ ਅਫਸਰ ਦੇ ਅਹੁਦੇ ਉਪਰ ਤੈਨਾਤ ਸਨ ਤਾਂ ਸਰਕਾਰ ਵਲੋਂ ਉਨਾਂ ਨੂੰ ਜੈ ਪ੍ਰਕਾਸ਼ ਨਰਾਇਣ ਨੂੰ ਗਰਿਫਤਾਰ ਕਰਨ ਲਈ ਕਿਹਾ ਗਿਆ ਤਾਂ ਉਨਾਂ ਇਨਕਾਰ ਕਰ ਦਿੱਤਾ ਕਾਂਗਰਸ ਸਰਕਾਰ ਵਲੋਂ ਇਸ ਕਾਰਨ ਉਨਾਂ ਖਿਲਾਫ ਸੀ.ਬੀ.ਆਈ. ਪੁਛ-ਪੜਤਾਲ ਸ਼ੁਰੂ ਕੀਤੀ ਗਈ ਕੁਝ ਸੀਨੀਅਰ ਫੌਜੀ ਅਫਸਰਾਂ ਵਲੋਂ ਉਨਾਂ ਖਿਲਾਫ ਸਾੜੇ ਦੀ ਭਾਵਨਾ ਅਤੇ ਭਾਰਤੀ ਸਰਕਾਰ ਦੀ ਕਿਸੇ ਵੀ ਸਿੱਖ ਫੌਜੀ ਅਫਸਰ ਨੂੰ ਜਨਰਲ ਦੇ ਅਹੁਦੇ ਤਕ ਨਾ ਪਹੁੰਚਣ ਦੇਣ ਦੀ ਨੀਤੀ ਕਾਰਨ ਉਨਾਂ ਨੂੰ ਤਰੱਕੀ ਨਾ ਦਿੱਤੀ ਗਈ ਜਦੋਂ ਉਨਾਂ ਨੂੰ ਕਮਾਉਂ ਰਜਮੈਂਟ ਵਿਚ ਭੇਜਿਆ ਗਿਆ ਤਾਂ ਉਨਾਂ ਦੀ ਨਜ਼ਰ ਵਿੱਚ ਆਇਆ ਕਿ ਕਮਾਉਂ ਮਿਲਟਰੀ ਫਾਰਮ ਦੇ ਕਮਾਂਡਰ ਵਲੋਂ ਫੌਜ ਮੁਖੀ ਜਨਰਲ ਰੈਨਾਂ ਦੀ ਬੇਟੀ ਦੇ ਵਿਆਹ ਦੌਰਾਨ ਇੱਕ ਵੱਡੀ ਰਾਸ਼ੀ ਦਿੱਤੀ ਗਈ ਸੀ ਇਸ ਕਾਰਵਾਈ ਦੇ ਕਾਰਨ ਉਨਾਂ ਦੀ ਬਦਲੀ ਕਰ ਦਿੱਤੀ ਗਈ ਅਤੇ ਉਨਾਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਉਨਾਂ ਦੀ ਬਦਲੀ ਤੋਂ ਬਾਅਦ ਉਨਾਂ ਖਿਲਾਫ ਇਕ ਸਾਲ ਤਕ ਖੋਜ ਪੜਤਾਲ ਚਲਦੀ ਰਹੀ ਅਤੇ ਉਨਾਂ ਉਤੇ ਜਬਲਪੁਰ ਵਿੱਚ ਸੇਵਾ ਦੌਰਾਨ 2500 ਰੁਪਏ ਦੇ ਮੁੱਲ ਦੀ ਸ਼ੀਲਡ ਤੋਹਫੇ ਵਜੋਂ ਲੈਣ ਦਾ ਦੋਸ਼ ਲਗਾਇਆ ਗਿਆ ਜਦਕਿ ਫੌਜ ਵਿੱਚ ਅਜਿਹੇ ਤੌਹਫੇ ਦੇਣ ਦੀ ਪਰੰਪਰਾ ਮੌਜੂਦ ਸੀ ਸ੍ਰ. ਸੁਬੇਗ ਸਿੰਘ ਦੇ ਕੇਸ ਵਿੱਚ ਇਹ ਪਰੰਪਰਾ ਜੁਰਮ ਬਣ ਗਈ ਕੁੱਝ ਹੋਰ ਨਿਗੁਣੇ ਜਿਹੇ ਦੋਸ਼ ਜਿਵੇਂ ਸਰਕਾਰੀ ਘਰੇਲੂ ਜਮੀਨ ਨੂੰ ਪੈਦਾਵਾਰੀ ਫਾਇਦੇ ਲਈ ਵਰਤਣ ਅਤੇ ਫੌਜੀ ਹੈਡ ਕੁਆਟਰ ਕੰਟੀਨ ਵਿੱਚੋਂ ਖਰੀਦੀਆਂ ਵਸਤਾਂ ਨੂੰ ਵੇਚਣ ਦੀ ਆਗਿਆ ਦੇਣ ਆਦਿ ਲਗਾਏ ਗਏ ਭਾਵੇਂ ਕਿ ਅਜਿਹੇ ਕੰਮ 1972 ਵਿਚ ਉਨਾਂ ਵਲੋਂ ਕਮਾਂਡ ਸਾਂਭਣ ਤੋਂ ਪਹਿਲਾਂ ਦੇ ਚਲ ਰਹੇ ਸਨ ਭਾਰਤੀ ਸਰਕਾਰ ਅਤੇ ਫੌਜ ਮੁੱਖੀ ਦਾ ਖੋਰੀ ਪੁਣਾ ਉਦੋਂ ਹੋਰ ਸਪੱਸ਼ਟ ਤੌਰ ’ਤੇ ਸਾਹਮਣੇ ਆਇਆ ਜਦੋਂ ਮੁਕਤੀ ਵਾਹਿਨੀ ਦੇ ਹੀਰੋ, ਪਰਮ ਵਸ਼ਿਸ਼ਟ ਅਤੇ ਅਤੀ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਨਿਵਾਜੇ ਗਏ, ਭਾਰਤੀ ਫੌਜ ਵਲੋਂ ਹਰੇਕ ਫੌਜੀ ਕਾਰਵਾਈ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਅਫਸਰ ਜਿਸ ਨੇ ਕਦੇ ਵੀ ਸੇਵਾ ਤੋਂ ਵਧ ਕੇ ਪਤਨੀ ਅਤੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਨੂੰ ਅਪ੍ਰੈਲ 30, 1976 (ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ) ਫੌਜ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਇਸ ਤਰਾਂ ਦਾ ਘਟੀਆ ਵਿਹਾਰ ਉਸ ਬਹਾਦਰ ਸਿਪਾਹੀ, ਸਿਰਮੌਰ ਜਰਨੈਲ, ਆਗੂ ਨਾਲ ਕੀਤਾ ਗਿਆ ਅਤੇ 1984 ਅਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਭਾਰਤੀ ਫੌਜ ਵਲੋਂ ਉਸ ਨੂੰ ਇਸ ਕਰਕੇ ‘ਅਸੰਤੁਸ਼ਟ’ ਅਤੇ ‘ਰੁਸਿਆ ਹੋਇਆ’ ਆਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਆਪਣੀ ਕੌਮ ਦਾ ਵਫਾਦਾਰ ਸੀ ਅਤੇ ਆਪਣੇ ਅਤੇ ਹਰਿਮੰਦਰ ਸਾਹਿਬ ਦੀ ਸ਼ਾਨ ਅਤੇ ਮਾਣ ਲਈ ਲੜਿਆ ਸੀ

ਪੰਥ ਦਾ ਸਿਪਾਹੀ:

ਜਨਰਲ ਸੁਬੇਗ ਸਿੰਘ ਨੂੰ ਫੌਜ ਵਿੱਚ ਹੁੰਦਿਆਂ ਹੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਭਾਰਤ ਦੀ ਹਿੰਦੂ ਸਰਕਾਰ ਪੰਜਾਬ ਵਿੱਚ ਸਿੱਖ ਅਜਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਉਹ ਇਸ ਗਲੋਂ ਵੀ ਚੇਤੰਨ ਸਨ ਕਿ ਭਾਰਤੀ ਹਿੰਦੂ ਸਰਕਾਰ ਵਲੋਂ ਸਿੱਖਾਂ ਦੀਆਂ ਤਰੱਕੀਆਂ ਰੋਕਣ ਅਤੇ ਭੇਦਭਾਵ ਸਿੱਖਾਂ ਨੂੰ ਫੌਜ ਵਿਚੋਂ ਬਾਹਰ ਕੱਢਣ ਦੀ ਨੀਤੀ ਦਾ ਸਿੱਟਾ ਹੈ ਫੌਜ ਵਿਚੋਂ ਸਿੱਖਾਂ ਦੀ ਗਿਣਤੀ ਘੱਟ ਕਰਨ, ਵੱਡੇ ਉਦਯੋਗਾਂ ਨੂੰ ਪੰਜਾਬ ਵਿੱਚ ਨਾ ਲਗਾਉਣ, ਸਿੱਖ ਕਿਸਾਨੀ ਵਲੋਂ ਕਣਕ ਅਤੇ ਦੂਜੀਆਂ ਫਸਲਾਂ ਦੇ ਮੁਲ ਨਿਰਧਾਰਤ ਕਰਨ ਉਤੇ ਕੰਟਰੋਲ ਦੀ ਨੀਤੀ ਉਨਾਂ ਵਲੋਂ ਕੀਤੀ ਜਾਂਦੀ ਮਿਹਨਤ ਦਾ ਪੂਰਾ ਫਾਇਦਾ ਨਾ ਲੈਣ ਦੇਣ ਦੀ ਨੀਤੀ ਸੀ ਪੰਜਾਬ ਦੀਆਂ ਨਦੀਆਂ ਦੇ ਪਾਣੀ ਦੀ ਵੰਡ ਵਿੱਚ ਪੰਜਾਬ ਦੇ ਬਣਦੇ ਹਿੱਸੇ ਅਤੇ ਅਧਿਕਾਰ ਨੂੰ ਰੱਦ ਕਰਨਾ ਸਿੱਖ ਦੇ ਉਚਿਤ ਅਧਿਕਾਰਾਂ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਸੀ ਉਸ ਸਮੇਂ ਭਾਰਤ ਸਰਕਾਰ ਦਾ ਇਹ ਪ੍ਰਚਾਰ ਕਿ ਸਿੱਖ ਸੰਪਰਦਾਇਕ ਹਨ ਅਤੇ ਉਨਾਂ ਦੀਆਂ ਮੰਗਾਂ ਪੰਜਾਬ ਨੂੰ ਗਰੀਬ ਬਣਾ ਦੇਣਗੀਆਂ ਆਦਿ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਸੀ ਉਨਾਂ ਵਲੋਂ ਸਵੈ-ਸ਼ਾਸ਼ਨ ਦੀ ਮੰਗ ਨੂੰ ਗਦਾਰੀ ਕਿਹਾ ਗਿਆ ਅਤੇ ਹਿੰਦੂ ਪ੍ਰੈਸ ਨੇ ਸਿੱਖ ਮੰਗ ਨੂੰ ਭਾਰਤੀ ਰਾਜ ਤੋਂ ਵੱਖ ਹੋਣ ਦੀਆਂ ਸਿੱਖ ਇਛਾਵਾਂ ਵਜੋਂ ਪ੍ਰਚਾਰਿਆ ਗਿਆ ਚਾਰੇ ਪਾਸੇ ਤੋਂ ਘਿਰੇ ਹੋਏ ਸਿੱਖਾਂ ਕੋਲ ਆਪਣੇ ਦੁਖਾਂ ਨੂੰ ਆਵਾਜ਼ ਦੇਣ ਤੋਂ ਸਿਵਾ ਕੋਈ ਰਸਤਾ ਨਹੀਂ ਸੀ, ਉਹ ਪੂਰੀ ਤਰਾਂ ਸੰਗਠਿਤ ਨਹੀਂ ਸਨ ਅਤੇ ਨਾ ਹੀ ਉਨਾਂ ਕੋਲ ਕੋਈ ਆਪਣੀ ਅਖਬਾਰਾਂ ਜਾਂ ਹੋਰ ਸੰਚਾਰ ਸਾਧਨ ਸਨ ਜਿਨਾਂ ਰਾਹੀਂ ਉਹ ਕੌਮਾਂਤਰੀ ਪੱਧਰ ਉੱਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਭਾਰਤ ਸਰਕਾਰ ਨੂੰ ਇਨਾਂ ਕਮਜੋਰੀਆਂ ਦਾ ਪੂਰੀ ਤਰਾਂ ਪਤਾ ਸੀ ਅਤੇ ਉਸ ਨੇ ਇਨਾਂ ਹਾਲਤਾਂ ਦਾ ਸਿੱਖਾਂ ਨੂੰ ਹੋਰ ਕਮਜੋਰ ਅਤੇ ਅਧੀਨ ਕਰਨ ਲਈ ਕੀਤਾ ਅਕਾਲੀ ਪਾਰਟੀ ਨੂੰ ਅਨਪੜਾਂ, ਤਾਕਤਹੀਣਾਂ ਅਤੇ ਤੇਜਹੀਣਾਂ ਦੀ ਪਾਰਟੀ ਵਜੋਂ ਪ੍ਰਚਾਰਿਆ ਗਿਆ ਸੀ ਦੂਜੇ ਪਾਸੇ ਅਕਾਲੀ ਵੀ ਸਾਬਕਾ ਸਰਕਾਰੀ ਅਧਿਕਾਰੀਆਂ ਦੀ ਵਫਾਦਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸਨ ਹਿੰਦੂ ਸਰਕਾਰ ਇਸ ਤਰਾਂ ਦੀਆਂ ਹਾਲਾਤਾਂ ਤੋਂ ਬੇਹੱਦ ਖੁਸ਼ ਸੀ ਅਤੇ ਇਨਾਂ ਕਮਜੋਰੀਆਂ ਦਾ ਸ਼ੋਸ਼ਣ ਕਰ ਰਹੀ ਸੀ ਫੌਜ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਸੇਵਾ ਮੁਕਤ ਹੋਏ ਸਿੱਖ, ਸਿੱਖ ਰਾਜਨੀਤਕ ਪਾਰਟੀ ਨਾਲੋਂ ਕਾਂਗਰਸ ਵਿੱਚ ਜਾਣਾ ਵਧ ਪਸੰਦ ਕਰਦੇ ਸਨ

1977 ਵਿੱਚ ਜਨਰਲ ਸੁਬੇਗ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਨਾਂ ਅਨੁਸਾਰ ਇਹੀ ਪਾਰਟੀ ਸਿੱਖਾਂ ਦੇ ਹੱਲਾਂ ਲਈ ਲੜਦੀ ਰਹੀ ਸੀ ਉਹ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲੇ ਅਤੇ ਪੰਥ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸ਼ੁਰੂ ਵਿੱਚ ਜਥੇਦਾਰ ਟੌਹੜਾ ਨੇ ਉਨਾਂ ਪ੍ਰਤੀ ਹਿਚਕਿਚਾਹਟ ਵਿਖਾਈ ਪਰ ਬਾਅਦ ਵਿੱਚ ਉਨਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਬਕਾ ਫੌਜੀਆਂ ਅਤੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈਣ ਲਈ ਉਨਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਭਾਰਤ ਸਰਕਾਰ ਨੇ ਜਨਰਲ ਸੁਬੇਗ ਸਿੰਘ ਵਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਉਨਾਂ ਨੂੰ ਅਕਾਲੀ ਦਲ ਤੋਂ ਵੱਖ ਹੋਣ ਅਤੇ ਇਸ ਤਰਾਂ ਨਾ ਕਰਨ ਉਤੇ ਖਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੇ ਸੁਨੇਹੇ ਦਿੱਤੇ ਗਏ ਪਰ ਜਨਰਲ ਸੁਬੇਗ ਸਿੰਘ ਵਲੋਂ ਕੀਤਾ ਫੈਸਲੇ ਅਟੱਲ ਸਨ ਅਤੇ ਉਹ ਆਪਣੇ ਫੈਸਲੇ ਉਤੇ ਕਾਇਮ ਰਹੇ ਉਨਾਂ ਦੇ ਭਰਾ ਜੋ ਕਿ ਬਾਜਪੁਰ (ਉਤਰ ਪ੍ਰਦੇਸ਼) ਵਿੱਚ ਇਕ ਉਘੇ ਕਿਸਾਨ ਅਤੇ ਰਾਜਨੀਤੀਵਾਨ ਸਨ ਸਰਕਾਰ ਵਲੋਂ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਉੱਤੇ ਸ਼ੁਰੂ ਕੀਤੇ ਗਏ ਜੁਲਮ ਦੇ ਪਹਿਲੇ ਸ਼ਿਕਾਰ ਬਣੇ ਪੁਲਸ ਅਤੇ ਇਕ ਸਥਾਨਕ ਕਾਂਗਰਸੀ ਆਗੂ ਵਲੋਂ ਤਿਆਰ ਕੀਤੀ ਸ਼ਾਜਸ਼ ਦੇ ਸਿੱਟੇ ਵਜੋਂ ਇਕ ਬ੍ਰਾਹਮਣ ਆਗੂ ਵਲੋਂ ਜਨਰਲ ਸੁਬੇਗ ਸਿੰਘ ਦੇ ਭਰਾ ਦਾ ਕਤਲ ਕਰ ਦਿੱਤਾ ਇਸੇ ਆਗੂ ਵਲੋਂ ਤਰਾਈ ਖੇਤਰ ਵਿਚ ਰਹਿਣ ਵਾਲੇ ਸਿੱਖਾਂ ਨੂੰ ਧਮਕਾਇਆ ਜਾਂਦਾ ਰਿਹਾ ਛੋਟੇ ਭਰਾ ਦਾ ਕਤਲ ਜਨਰਲ ਸੁਬੇਗ ਸਿੰਘ ਲਈ ਡੂੰਘਾ ਸਦਮਾ ਸੀ ਪਰ ਇਹ ਵੀ ਉਨਾਂ ਦੇ ਫੈਸਲੇ ਨੂੰ ਕਮਜੋਰ ਨਾ ਕਰ ਸਕਿਆ ਜਨਰਲ ਅਤੇ ਉਨਾਂ ਦੇ ਪਰਿਵਾਰ ਨੂੰ ਸੀ.ਬੀ.ਆਈ. ਖੋਜ-ਪੜਤਾਲ ਵਿੱਚ ਫਸਾ ਕੇ 1983 ਤਕ ਲਗਾਤਾਰ ਖੱਜਲ’ਖੁਆਰ ਕੀਤਾ ਜਾਂਦਾ ਰਿਹਾ ਅੰਤ ਵਿੱਚ ਇਹ ਕੇਸ ਜਨਰਲ ਦੇ ਹੱਕ ਵਿਚ ਗਿਆ ਅਤੇ ਉਹ ਬਾਇੱਜਤ ਬਰੀ ਹੋਏ ਇਸ ਸਬੰਧੀ ਉਨਾਂ ਆਪਣੇ ਪੁੱਤਰ ਨੂੰ ਕਿਹਾ “ਸੀ.ਬੀ.ਆਈ. ਦੇ ਅਧਿਕਾਰੀ ਆਪਣੀ ਕਮਜੋਰੀ ਬਾਰੇ ਪੂਰੀ ਤਰਾਂ ਜਾਣੂ ਸਨ ਅਤੇ ਮੇਰੀ ਦਿੱਖ ਖਰਾਬ ਕਰਨ ਦੀਆਂ ਅਸਫਲ ਕਾਰਵਾਈਆਂ ਕਾਰਨ ਉਹ ਸ਼ਰਮਸਾਰ ਹਨ” ਪੰਜ ਸਾਲ ਤਕ ਉਨਾਂ ਸਰਕਾਰ ਵਲੋਂ ਉਨਾਂ ਨੂੰ ਖੱਜਲ ਕਰਨ ਦੀਆਂ ਕਾਰਵਾਈਆਂ ਨੂੰ ਇਸ ਕਰ ਕੇ ਸਹਿਣਾ ਪਿਆ ਕਿਉਂਕਿ ਉਨਾਂ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਅਤੇ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਨੂੰ ਕੁੱਝ ਸਾਲ ਪਹਿਲਾਂ ਜਾਲਮ ਤਰੀਕੇ ਨਾਲ ਦਬਾਉਣ ਤੋਂ ਇਨਕਾਰ ਕਰ ਦਿੱਤਾ ਸੀ

ਅਕਾਲੀ ਮੋਰਚਾ:

ਜਨਰਲ ਸੁਬੇਗ ਸਿੰਘ 1980 ਤੋਂ 1984 ਤੱਕ ਅਕਾਲੀ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਰਹੇ ਉਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨਾਂ ਜੇਲ ਵਿੱਚ ਕਿਸੇ ਵੀ ਤਰਾਂ ਦੀ ਖਾਸ ਸਹੂਲਤ ਲੈਣ ਤੋਂ ਇਨਕਾਰ ਕਰਕੇ ਲਹਿਰ ਵਿਚਲੇ ਦੂਜੇ ਸਿੱਖਾਂ ਦਾ ਆਗੂ ਵਜੋਂ ਮਨ ਜਿੱਤਿਆ ਉਹ ਜਮੀਨ ਉਤੇ ਸੌਂਦੇ ਅਤੇ ਆਪਣਾ ਕੋਟ ਬਜੁਰਗ ਅਤੇ ਬਿਮਾਰ ਸਿੱਖਾਂ ਨੂੰ ਦੇ ਦਿੰਦੇ ਉਨਾਂ ਦੀਆਂ ਜਰੂਰਤਾ ਦਾ ਧਿਆਨ ਰੱਖਦੇ ਅਤੇ ਜੇਲ ਅਧਿਕਾਰੀਆਂ ਕੋਲ ਇਨਾਂ ਬਜੁਰਗ ਅਤੇ ਕਮਜੋਰ ਸਿੱਖਾਂ ਦਾ ਧਿਆਨ ਨਾ ਰੱਖਣ ਕਰਕੇ ਅਕਸਰ ਰੋਸ ਜਾਹਰ ਕਰਦੇ ਉਨਾਂ ਆਪਣੇ ਸਾਥੀਆਂ ਅਤੇ ਦੂਜੇ ਆਗੂਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ, ਐਸ.ਐਸ. ਢੀਂਡਸਾ, ਵਾਈਸ ਚਾਂਸਲਰ ਬ.ਸ. ਸਮੁੰਦਰੀ ਆਦਿ ਦਾ ਮਨ ਜਿੱਤ ਲਿਆ ਸਾਰੇ ਅਕਾਲੀ ਆਗੂ ਉਨਾਂ ਦੇ ਕੰਮ ਅਤੇ ਸਮਰਪਣ’ਭਾਵਨਾ ਦੇ ਕਾਇਲ ਸਨ ਉਹ ਪੰਜਾਬ ਦੇ ਲੋਕਾਂ ਵਿਚ ਜਲਦੀ ਹੀ ਹਰਮਨ ਪਿਆਰੇ ਹੋ ਗਏ ਅਤੇ ਪੰਥ ਦੀ ਸੇਵਾ ਵਿੱਚ ਪੂਰੀ ਤਰਾਂ ਸਮਰਪਿਤ ਹੋ ਗਏ ਜੇਲ ਤੋਂ ਬਾਹਰ ਉਨਾਂ ਜਿਆਦਾਤਰ ਸਮਾਂ ਆਪਣੇ ਪਿੰਡ ਖਿਆਲਾ ਵਿੱਚ ਆਪਣੀ ਮਾਤਾ ਨਾਲ ਬਿਤਾਇਆ ਉਨਾਂ ਆਪਣੇ ਬੁਢਾਪੇ ਦੌਰਾਨ ਦੇਹਰਾ ਦੂਨ ਵਿਖੇ ਘਰ ਬਣਾ ਕੇ ਸੁਖੀ ਜੀਵਨ ਜੀਉਣ ਦੀ ਯੋਜਨਾ ਦਾ ਤਿਆਗ ਕਰ ਦਿੱਤਾ ਉਨਾਂ ਦੀ ਪਤਨੀ ਵੀ ਪਿੰਡ ਆ ਗਈ ਜਿਥੇ ਉਨਾਂ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ ਉਨਾਂ ਦੀ ਪਤਨੀ ਨੇ ਵੀ ਆਪਣੇ ਗੁਰਦੇ ਦੀ ਬਿਮਾਰੀ ਅਤੇ ਦੇਹਰਾ ਦੂਨ ਵਿਚਲੇ ਘਰ ਵਲ ਬੇਧਿਆਨੀ ਅਤੇ ਦਿਲ ਦੀ ਬਿਮਾਰੀ ਦੇ ਬਾਵਜੂਦ ਪਿੰਡ ਰਹਿਣ ਨੂੰ ਤਰਜੀਹ ਦਿੱਤੀ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥੀ ਬਣਨਾ

ਕਈ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ 1982 ਵਿਚ ਪੰਜਾਬ ਆਗੂ ਰਹਿਤ ਹੋ ਚੁਕਾ ਸੀ ਪੰਜਾਬ ਦੇ ਲੋਕ ਉਲਝੇ ਹੋਏ ਸਨ ਇਸ ਤਰਾਂ ਦੇ ਹਾਲਾਤ ਵਿੱਚ ਇਕ ਹੋਰ ਕ੍ਰਿਸ਼ਮਈ ਆਗੂ ਉਭਰਿਆ ਇਹ ਦਮਦਮੀ ਟਕਸਾਲ ਦੇ ਸੰਤ ਅਤੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ ਉਹ ਨਿਰਛੱਲ, ਸਮਰਪਤ, ਬੇਗਰਜ, ਸੁਆਰਥਹੀਣ, ਅਡੋਲ, ਅਟਲ, ਖਰਾ, ਬੇਬਾਕ ਅਤੇ ਬੇਝਿਜਕ ਆਗੂ ਸੀ ਉਸਦਾ ਇਕੋ ਹੀ ਹਿੱਤ ਸੀ, ਸਿੱਖ ਕੌਮ (ਖਾਲਸੇ) ਦਾ ਹਿਤ ਜਦੋਂ ਉਹ ਧੋਖਾਦੇਹੀ ਵਾਲੀ ਕਾਂਗਰਸੀ ਰਾਜਨੀਤੀ ਉਤੇ ਹਮਲਾ ਕਰਦੇ ਤਾਂ ਅਕਸਰ ਸ਼ਬਦਾਂ ਦੀ ਚੋਣ ਵਿੱਚ ਬੇਤਰਸ ਹੋ ਜਾਂਦੇ ਉਹ ਬੇਬਾਕੀ ਨਾਲ ਦੱਸਦੇ ਕਿ ਕਿਵੇਂ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕਿਵੇਂ ਅਕਾਲੀ ਆਪਣੇ ਦਾਅਵਿਆਂ ਦੇ ਬਾਵਜੂਦ ਧੋਖੇ ਅਤੇ ਤੋੜ-ਭੰਨ ਦੀ ਰਾਜਨੀਤੀ ਦੇ ਸ਼ਿਕਾਰ ਬਣ ਜਾਂਦੇ ਰਹੇ ਹਨ ਜਦੋਂ ਉਹ ਤਾਕਤ ਵਿੱਚ ਆਉਂਦੇ ਸਨ ਤਾਂ ਕੇਂਦਰੀ ਸਰਕਾਰ ਨੂੰ ਖੁਸ਼ ਕਰਨ ਲਈ ਸਿੱਖ ਹਿੱਤਾਂ ਨੂੰ ਵਿਸਾਰ ਦਿੰਦੇ ਸਨ ਲੋਕ ਉਨਾਂ ਦੇ ਵੱਡੀ ਪੱਧਰ ਉਤੇ ਪਿੱਛੇ ਲਗ ਤੁਰੇ ਜਲਦੀ ਹੀ ਉਹ ਸਿੱਖਾਂ ਦੇ ਸਿਰਮੌਰ ਆਗੂ ਵਜੋਂ ਉਭਰ ਗਏ ਉਨਾਂ ਦੀ ਵਧਦੀ ਹਰਮਨ-ਪਿਆਰਤਾ ਇੰਦਰਾ ਸਰਕਾਰ ਲਈ ਖਤਰੇ ਦੀ ਘੰਟੀ ਸੀ ਜਦੋਂ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ ਤਾਂ ਕੁਦਰਤੀ ਉਹ ਇਸ ਬੇਬਾਕ, ਸਾਫ ਅਤੇ ਬਹਾਦਰ ਇਨਸਾਨ ਜੋ ਕਿ ਕਥਨੀ_ਕਰਨੀ ਦਾ ਸੂਰਾ ਅਤੇ ਕੁਦਰਤੀ ਆਗੂ ਸੀ ਵਲ ਖਿੱਚੇ ਗਏ ਜਿਉਂ_ਜਿਉਂ ਸਮਾਂ ਬੀਤਿਆ ਦੋਵੇਂ ਹੋਰ ਨੇੜੇ ਹੁੰਦੇ ਗਏ

ਸਿੱਖ ਬੁੱਧਜੀਵੀਆਂ ਦੀ ਕਾਨਫਰੰਸ

1983 ਵਿੱਚ ਜਨਰਲ ਸੁਬੇਗ ਸਿੰਘ ਅਤੇ ਹੋਰਾਂ ਨੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਲਾਹ ਦਿੱਤੀ ਕਿ ਸਿੱਖ ਬੁੱਧੀਜੀਵੀਆਂ ਦੀ ਸਭਾ ਬੁਲਾਈ ਜਾਵੇ ਅਤੇ ਸਰਕਾਰ ਵਲੋਂ ਹਿੰਦੂ ਮਨ ਜਿੱਤਣ ਲਈ ਸਿੱਖਾਂ ਨੂੰ ਬਲੀ ਦੇ ਬਕਰੇ ਬਣਾਏ ਜਾਣ ਲਈ ਖਤਰਨਾਕ ਹਾਲਤ ਪੈਦਾ ਕਰਨ ਦੀ ਸਰਕਾਰੀ ਕੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਕਿ ਇਸ ਹਾਲਤ ਦਾ ਮੁਕਾਬਲਾ ਕੀਤਾ ਜਾ ਸਕੇ ਜਨਰਲ ਸੁਬੇਗ ਸਿੰਘ ਨੇ ਪ੍ਰਸਿੱਧ ਸਿੱਖਾਂ ਅਤੇ ਸੇਵਾ-ਮੁਕਤ ਫੌਜੀ ਸਿੱਖ ਅਫਸਰਾਂ ਨੂੰ ਸੱਦਾ ਪੱਤਰ ਤਿਆਰ ਕਰਕੇ ਭੇਜਣ ਲਈ ਦਿਨ ਰਾਤ ਇਕ ਕਰ ਦਿੱਤਾ ਅਤੇ ਅੰਤ ਉਤੇ ਇਹ ਮੀਟਿੰਗ ਨੇਪੜੇ ਚੜੀ ਅਤੇ ਸਾਰਿਆਂ ਨੇ ਇਸ ਮੌਕੇ ਉਤੇ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਉਤੇ ਜੋਰ ਦਿੱਤਾ ਵੱਡੀ ਪੱਧਰ ਉੱਤੇ ਸੇਵਾ-ਮੁਕਤ ਸਿੱਖਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਸ ਨੇ ਸਰਕਾਰ ਨੂੰ ਹਿਲਾ ਦਿੱਤਾ ਇਹ ਅਹਿਦ ਵੀ ਲਿਆ ਗਿਆ ਕਿ ਲੋੜ ਪੈਣ ਉਤੇ ਸਿੱਖ ਕਾਜ ਲਈ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਜਾਣਗੀਆਂ ਇਕ ਲੀਕ ਵਾਹ ਦਿੱਤੀ ਗਈ ਅਤੇ ਜੋ ਇਸ ਨਾਲ ਸਹਿਮਤ ਸਨ ਉਨਾਂ ਨੂੰ ਇਸ ਲੀਕ ਨੂੰ ਟੱਪਣ ਲਈ ਕਿਹਾ ਗਿਆ ਜਨਰਲ ਸੁਬੇਗ ਸਿੰਘ ਨੇ ਰਸਤਾ ਵਿਖਾਉਣ ਵਿੱਚ ਅਗਵਾਈ ਦਿੱਤੀ ਸਮਾਂ ਬੀਤਣ ਉਤੇ ਅਤੇ ਸਿੱਖਾਂ ਲਈ ਇਸ ਤਰਾਂ ਦੇ ਸੜਦੇ ਹਾਲਤਾਂ ਤੋਂ ਬਚਣ ਲਈ ਇਕੋ ਰਾਹ ‘ਏਕਤਾ’ ਦਾ ਬਚਿਆ ਸੀ ਪ੍ਰੰਤੂ ਸਰਕਾਰ ਇਸ ਤਰਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਨੀਤੀ ਉਤੇ ਚਲ ਰਹੀ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੋਇਆ ਸੀ

ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਨਜਿੱਠਣ ਲਈ ਨਵੀਂ ਪੈਂਤੜੇਬਾਜੀ ਘੜ ਲਈ ਸੀ ਉਸਨੇ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਦੀ ਚਲਾਕ ਯੋਜਨਾ ਦੇ ਵਰਤਾਰੇ ਨਾਲ ਹਿੰਦੂ ਬਹੁਗਿਣਤੀ ਦਾ ਮਨ ਸਿੱਖਾਂ ਦੀ ਬਲੀ ਦੇ ਕੇ ਜਿੱਤਣ ਦਾ ਮਨ ਬਣਾ ਲਿਆ ਸੀ ਉਸਨੇ ਨਵੇਂ ਉਭਰੇ ਆਗੂ ਨੂੰ ਬਦਨਾਮ ਕਰਨ ਲਈ ਅਸ਼ਲੀਲ ਪ੍ਰਚਾਰ ਦੀ ਇਕ ਲਹਿਰ ਚਲਾਈ ਗਈ ਜਿਸ ਬਾਰੇ ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ ਅਗਲੀ ਕਹਾਣੀ ਬਾਰੇ ਹਰ ਕੋਈ ਜਾਣਦਾ ਹੈ ਸਿੱਖਾਂ ਅੱਗੇ ਇਸ ਦਾ ਜਵਾਬ ਦੇਣ ਦਾ ਇੱਕੋ ਇਕ ਰਸਤਾ ਮੁਕਾਬਲਾ ਕਰਨ ਦਾ ਹੀ ਬਚਿਆ ਸੀ ਅੰਤ ਉਤੇ ਸੰਤ ਭਿੰਡਰਾਂਵਾਲਿਆਂ ਅਤੇ ਉਨਾਂ ਦੇ ਸਾਥੀਆਂ ਨੂੰ ਅਕਾਲ ਤਖਤ ਉਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਸਿੱਖਾਂ ਦੀ ਇਕੋ ਆਸ ਆਗੂਆਂ ਦੀ ਏਕਤਾ ਸੀ ਜੋ ਕਦੇ ਵੀ ਨਾ ਹੋ ਸਕੀ ਸੀ ਉਹ ਸਰਕਾਰ ਦੇ ਹਰੇਕ ਹਮਲੇ ਦਾ ਜਵਾਬ ਦੇਣ ਦੀ ਹਾਲਤ ਵਿਚ ਨਹੀਂ ਸਨ ਭਾਵੇਂ ਕਿ ਉਹ ਭਾਰਤੀ ਫੌਜਾਂ ਅਤੇ ਪੁਲਸ ਨੂੰ ਕਈ ਮਹੀਨਿਆਂ ਤਕ ਮੁਕਾਬਲਾ ਦੇਣ ਦੇ ਯੋਗ ਸਨ ਹੁਣ ਸੰਤ ਜਰਨੈਲ ਸਿੰਘ ਨੂੰ ਜਨਰਲ ਸੁਬੇਗ ਦੀ ਲੋੜ ਸੀ ਜਨਰਲ ਸਾਹਿਬ ਕੁਝ ਮਹੀਨੇ ਪਹਿਲਾਂ ਦਿਲ ਦੇ ਦੌਰੇ ਕਾਰਨ ਖਰਾਬ ਹੋਈ ਸਿਹਤ ਸੁਧਾਰਨ ਲਈ ਦੇਹਰਾ ਦੂਨ ਵਾਲੇ ਆਪਣੇ ਘਰ ਵਿੱਚ ਰਹਿ ਰਹੇ ਸਨ ਪਰ ਸਿੱਖ ਪ੍ਰਚਾਰ ਲਈ ਉਥੇ ਵੀ ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋ ਭੇਜਿਆ ਗਿਆ ਇਕ ਖਾਸ ਹਰਕਾਰਾ ਮਾਰਚ 1984 ਦੇ ਅੱਧ ਵਿੱਚ ਉਨਾਂ’ਕੋਲ ਦੇਹਰਾਦੂਨ ਪਹੁੰਚਿਆਂ ਅਤੇ ਸੰਤਾਂ ਵਲੋਂ ਜਨਰਲ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਉਨਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ ਦੇਹਰਾਦੂਨ ਵਿੱਚ ਸਿਹਤਯਾਬੀ ਤੋਂ ਬਾਅਦ ਜਨਰਲ ਸਾਹਿਬ ਅਤੇ ਉਨਾਂ ਦੀ ਪਤਨੀ ਵਲੋਂ ਹਜੂਰ ਸਾਹਿਬ ਜਾਣ ਦੀ ਯੋਜਨਾ ਬਣਾਈ ਸੀ ਕਿਉਂਕਿ ਸੀ.ਬੀ.ਆਈ. ਦੇ ਕੇਸ ਵਿੱਚੋਂ ਬਰੀ ਹੋਣ ਲਈ ਉਨਾਂ ਦੀ ਪਤਨੀ ਨੇ ਹਜ਼ੂਰ ਸਾਹਿਬ ਵਿਖੇ ਅਰਦਾਸ ਕਰਵਾਉਣ ਦੀ ਸੁੱਖ ਸੁੱਖੀ ਸੀ ਪਰ ਜਨਰਲ ਸਾਹਿਬ ਨੇ ਇਸ ਪ੍ਰੋਗਰਾਮ ਨੂੰ ਇਕਦਮ ਮਨਸੂਖ ਕਰ ਦਿੱਤਾ ਉਨਾਂ ਬਿਨਾਂ ਕਿਸੇ ਦੂਜੀ ਸੋਚ ਦੇ (ਅਤੇ ਭਾਵੇਂ ਉਹ ਪੂਰੀ ਤਰਾਂ ਸਿਹਤਯਾਬ ਨਹੀਂ ਹੋਏ ਸਨ) ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ ਇਹ ਉਨਾਂ ਵਲੋਂ ਦੇਹਰਾ ਦੂਨ ਵਿੱਚ ਬਣਾਏ ਉਸ ਘਰ ਵਿਚ ਬਿਤਾਏ ਆਖਰੀ ਦਿਨ ਜੋ ਉਨਾਂ ਸੇਵਾ-ਮੁਕਤੀ ਪਿਛੋਂ ਪੂਜਾ-ਪਾਠ ਕਰਦਿਆਂ ਹੋਇਆ ਸ਼ਾਂਤ ਜਿੰਦਗੀ ਬਿਤਾਉਣ ਦੀ ਇੱਛਾ ਨਾਲ ਬਣਵਾਇਆ ਸੀ

ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ ਉਨਾਂ ਨੇ ਰਾਖੀ ਦੀਆਂ ਪੈਂਤੜੇਬਾਜੀਆਂ ਦੀ ਸਿਰਜਣਾ ਇਸ ਤਰਾਂ ਕੀਤੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਲੁਕੀਆਂ ਰਹਿਣ ਅਤੇ ਨਾਲ ਹੀ ਇਹ ਰਾਖੀ ਦੀ ਯੋਜਨਾਬੰਦੀ ਪ੍ਰਭਾਵਸ਼ਾਲੀ ਵੀ ਹੋਵੇ ਇਸ ਸਮੇਂ ਉਹ ਆਪਣੇ ਪੂਰੇ ਰੰਗ ਵਿੱਚ ਸਨ ਉਨਾਂ ਅੰਦਰ ਹਮੇਸ਼ਾਂ ਜੰਗ ਨੂੰ ਪਿਆਰ ਕਰਨ ਦਾ ਇਰਾਦਾ ਸੀ ਅਤੇ ਜੰਗ ਦੇ ਮੈਦਾਨ ਵਿਚ ਜਾਨ ਦੇਣ ਦੀ ਉਨਾਂ ਅੰਤਰੀਵ ਇੱਛਾ ਸੀ ਗੁਰੂਆਂ ਦੀ ਪਵਿੱਤਰ ਹਾਜਰੀ ਵਿੱਚ ਜਾਨ ਵਾਰਨ ਦੀ ਉਨਾਂ ਦੀ ਦਿੱਲੀ ਤਮੰਨਾ ਸੀ ਕੌਮ ਦੀ ਸੇਵਾ ਕਰਦਿਆਂ ਜਾਨ ਵਾਰਨ ਦੀ ਡੁੰਘੀ ਇੱਛਾ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਵੱਧ ਕੇ ਹੋਰ ਕਿਹੜੀ ਥਾਂ ਹੋ ਸਕਦੀ ਹੈ ਉਹ ਆਪਣੇ ਹੋਠਾਂ ਉੱਤੇ ਗੁਰੂ ਗੋਬਿੰਦ ਸਿੰਘ ਅੱਗੇ ‘ਦੇਹ ਸਿਵਾ ਵਰ ਮੋਹਿ’ ਦੀ ਅਰਦਾਸ ਕਰਦਿਆਂ ਸਮੇਂ ਦੇ ਵਿਰੁੱਧ ਬਿਨਾਂ ਥੱਕਿਆਂ ਆਪਣੇ ਕਾਰਜ ਵਿੱਚ ਲੀਨ ਰਹੇ ਪਹਿਲਾਂ ਵੀ, ਹਰੇਕ ਜੰਗ ਲੜਨ ਸਮੇਂ ਉਨਾਂ ਹਮੇਸ਼ਾ ਇਹ ਅਰਦਾਸ ਕੀਤੀ ਸੀ ਫੌਜ ਵਿੱਚ ਜਰਨੈਲ ਹੁੰਦਿਆ ਉਹ ਆਪਣੇ ਵਿਰੋਧ ਬਾਰੇ ਹਮੇਸ਼ਾਂ ਚੇਤੰਨ ਰਹੇ ਸਨ ਹੁਣ ਉਨਾਂ ਦੀ ਮਦਦ ਵਾਸਤੇ 200 ਤੋਂ ਵੀ ਘੱਟ ਖਾਲਸੇ ਸਨ ਪਰ ਇਹ ਆਮ ਨੌਜਵਾਨ ਨਹੀਂ ਸਨ ਇਹ ਆਪਣੇ ਕਾਜ ਨੂੰ ਪੂਰੀ ਤਰਾਂ ਪ੍ਰਣਾਏ ਹੋਏ ਸਨ ਅਤੇ ਸਮਾਂ ਆਉਣ ਆਪਣੇ ਆਖਰੀ ਸਾਹ ਤਕ ਲੜਨ ਦਾ ਮਾਦਾ ਰੱਖਦੇ ਸਨ ਪਰ ਜਨਰਲ ਸਾਹਿਬ ਜਾਣਦੇ ਸਨ ਕਿ ਇੰਨੇ ਛੋਟੇ ਗਰੁੱਪ ਨਾਲ ਅਤੇ ਬਹੁਤ ਥੋੜੀ ਮਾਤਰਾ ਵਿੱਚ ਸਾਧਨਾਂ ਨਾਲ ਉਹ ਅਤਿ ਤਾਕਤਵਰ ਭਾਰਤੀ ਫੌਜ ਉੱਪਰ ਭਾਰੀ ਨਹੀਂ ਸਨ ਪੈ ਸਕਦੇ ਪਰ ਦਮਦਮੀ ਟਕਸਾਲ ਦੇ ਮੁੱਖੀ ਇਸ ਤਰਾਂ ਦੀ ਸਲਾਹ ਨੂੰ ਕਿਵੇਂ ਮੰਨ ਸਕਦੇ ਸਨ ਜਦ ਕਿ ਇਹ ਸਲਾਹ ਆਪਣੇ ਆਪ ਵਿੱਚ ਵਿਹਾਰਕ ਸੀ ਇੰਦਰਾ ਇਸ ਬਾਰੇ ਜਾਣੂ ਸੀ ਅਤੇ ਉਸ ਨੇ ਆਪਣਾ ਹਿਸਾਬ ਕਿਤਾਬ ਲਗਾ ਲਿਆ ਹੋਇਆ ਸੀ ਸਮਾਂ ਆਉਣ ਉਤੇ ਸੰਤ (ਜਰਨੈਲ ਸਿੰਘ ਜੀ) ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ ਇਥੇ ਦੋ ਪਰੰਪਰਾਵਾਂ ਦਾ ਸੁਮੇਲ ਹੋਣਾ ਸੀ ਇਕ ਪਾਸੇ ਮਹਾਨ ਦਮਦਮੀ ਟਕਸਾਲ ਦੇ ਮੁੱਖੀ ਸਨ ਅਤੇ ਦੂਜੇ ਪਾਸੇ 250 ਸਾਲ ਪਹਿਲਾਂ ਮੱਸੇ ਰੰਘੜ ਦਾ ਸਿਰ ਵੱਢ ਕੇ ਆਪਣੇ ਨੇਜੇ ਉਤੇ ਟੰਗ ਕੇ ਲੈ ਜਾਣ ਵਾਲੇ ਭਾਈ ਮਹਿਤਾਬ ਸਿੰਘ ਦਾ ਵਾਰਸ ਸੀ

ਇਸ ਸਮੇਂ ਦੌਰਾਨ ਇੰਦਰਾ ਗਾਂਧੀ ਆਪਣੀ ਖੇਡ ਉਸ ਵਲੋਂ ਬਣਾਏ ਨਿਯਮਾਂ ਅਨੁਸਾਰ ਖੇਡ ਰਹੀ ਸੀ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਉਤੇ ਹਮਲੇ ਦੀ ਸੂਰਤ ਵਿਚ ਭੜਕਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਚਕਰਾਤਾ ਵਿਖੇ ਕਮਾਂਡੋ ਹਮਲੇ ਦੀ ਰਿਹਰਸਲ ਕਰ ਰਹੇ ਸਨ ਸਿੱਖ ਮਾਣ ਉਤੇ ਕਰੜੀ ਸੱਟ ਮਾਰਨ ਲਈ ਜੂਨ 1984 ਵਿੱਚ ਫੌਜ ਬੁਲਾ ਲਈ ਗਈ ਸੀ ਫੌਜ ਦੇ ਆਗੂਆਂ ਨੂੰ ਧਿਆਨ ਨਾਲ ਚੁਣਿਆ ਗਿਆ ਜਨਰਲ ਸੁੰਦਰਜੀ ਭਾਵੇਂ ਫੌਜ ਦੇ ਮੁਖੀ ਸਨ ਪਰ ਲੈਫਟੀਨੈਂਟ ਜਨਰਲ ਰ.ਸ. ਦਿਆਲ ਨੂੰ ਕਾਰਵਾਈ ਦੇ ਕਮਾਂਡਰ ਵਜੋਂ ਭਾਰਤ ਸਰਕਾਰ ਨੇ ਵੱਡੇ ਪੱਧਰ ਉਤੇ ਮਸ਼ਹੂਰੀ ਦਿੱਤੀ ਭਾਰਤੀ ਮੀਡੀਏ ਨੇ ਵੱਡੀ ਪੱਧਰ ਉਤੇ ਪ੍ਰਚਾਰ ਕੀਤਾ ਕਿ ਫੌਜੀ ਸਿੱਖ ਅਫਸਰਾਂ ਵਲੋਂ ਦਰਬਾਰ ਸਾਹਿਬ ਉਤੇ ਕਾਰਵਾਈ ਦੀ ਹਿਮਾਇਤ ਕੀਤੀ ਹੈ ਮੇਜਰ ਕੁਲਦੀਪ ਸਿੰਘ ਬਰਾੜ ਜੋ ਕਿ ਸਿਰਫ ਨਾਂ ਦਾ ਸਿੱਖ ਸੀ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸ਼ੁਕੀਨ ਸੀ, ਗੈਰ-ਸਿੱਖ ਔਰਤ ਨਾਲ ਵਿਆਹਿਆ ਹੋਇਆ ਸੀ, ਨੂੰ ਦਿਆਲ ਸਮੇਤ ਹਮਲੇ ਦੀ ਕਾਰਵਾਈ ਦੇ ਕਮਾਂਡਰਾਂ ਵਜੋਂ ਨਿਵਾਜਿਆ ਗਿਆ ਗਿਆਨੀ ਜ਼ੈਲ ਸਿੰਘ ਜਿਸਨੇ ਫੌਜੀ ਕਾਰਵਾਈ ਸਬੰਧੀ ਕਾਗਜੀ ਕਾਰਵਾਈ ਉਤੇ ਦਸਤਖਤ ਕੀਤਾ ਭਾਰਤ ਦਾ ਰਾਸ਼ਟਰਪਤੀ ਸੀ

ਪੰਡਤਾਣੀ ਕਿੰਨੀ ਚਲਾਕ ਸੀ ਉਸ ਨੇ ਹਰੇਕ ਚੀਜ਼ ਨੂੰ ਪਹਿਲਾਂ ਹੀ ਨੀਯਤ ਕੀਤਾ ਹੋਇਆ ਸੀ ਇਕ ਅਤੇ ਦੋ ਜੂਨ ਨੂੰ ਬਰਾੜ ਨੇ ਖੁਦ ਸ਼ਰਧਾਲੂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਸਿੱਖਾਂ ਵਲੋਂ ਕੀਤੇ ਗਏ ਰਾਖੀ-ਪ੍ਰਬੰਧ ਦਾ ਜਾਇਜਾ ਲਿਆ ਅਤੇ ਆਪਣੇ ਉਚ ਅਫਸਰਾਂ ਨੂੰ ਦੱਸਿਆ ਕਿ ਕਾਰਵਾਈ ਪੂਰੀ ਕਰਨ ਲਈ ਸਿਰਫ ਛੇ ਕੁ ਘੰਟਿਆਂ ਦਾ ਸਮਾਂ ਲੱਗੇਗਾ ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ ਸਾਢੇ ਅੱਠ ਵਜੇ ਜਨਰਲ ਸੁਬੇਗ ਸਿੰਘ ਨੇ ਆਪਣੇ ਰਿਸ਼ਤੇਦਾਰਾਂ, ਨੂੰ ਆਪਣੀ ਮਾਤਾ ਜੀ, ਪਤਨੀ ਅਤੇ ਦੂਜੇ ਸਾਕ-ਸਬੰਧੀਆਂ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਜਾਣ ਅਤੇ ਪਿੰਡ ਵਾਪਸ ਜਾਣ ਲਈ ਜੋਰ ਪਾਇਆ ਸਾਰੇ ਸਾਕ-ਸਬੰਧੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਅਰਦਾਸ ਕਰਨ ਲਈ ਆਏ ਸਨ ਜੋ ਕਿ ਚਾਰ ਜੂਨ ਨੂੰ ਸੀ ਇਨਾਂ ਵਲੋਂ ਹਰਿਮੰਦਰ ਸਾਹਿਬ ਤੋਂ ਗੁਰੂਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤਕ ਜਾਣ ਵਾਲੀ ਸਲਾਨਾ ਚੌਂਕੀ ਸਬੰਧੀ ਪ੍ਰਬੰਧ ਕਰਨੇ ਸਨ ਗੁਰੂ ਗੰ੍ਰਥ ਸਾਹਿਬ ਦੀ ਸਵਾਰੀ ਸਮੇਤ ਚੌਂਕੀ ਖਿਆਲਾ ਪਿੰਡ ਵਿਖੇ ਰੁਕਦੀ ਸੀ ਜਿੱਥੇ ਜਨਰਲ ਸਾਹਿਬ ਦੀ ਮਾਤਾ ਜੀ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਾਣੀ ਦੀ ਸੇਵਾ ਦਾ ਪ੍ਰਬੰਧ ਕਰਨਾ ਸੀ ਮਾਤਾ ਜੀ ਨੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਪੂਰੇ ਪ੍ਰਬੰਧ ਕੀਤੇ ਸਨ ਪਰ ਹਜਾਰਾਂ ਸੰਗਤਾਂ ਜੋ ਇਸ ਸਲਾਨਾ ਦਿਹਾੜੇ ਨੂੰ ਮਨਾਉਣ ਲਈ ਦਰਬਾਰ ਸਾਹਿਬ ਪਹੁੰਚੀਆਂ ਸਾਢੇ ਨੌਂ ਵਜੇ ਤੋਂ ਪਹਿਲਾਂ ਬਾਹਰ ਨਾ ਨਿਕਲ ਸਕੀਆਂ ਅਤੇ ਦਰਬਾਰ ਸਾਹਿਬ ਦੇ ਅੰਦਰ ਹੀ ਫਸ ਗਈਆਂ ਹਜਾਰਾਂ ਸੰਗਤਾਂ ਤਾਕਤ ਦੀ ਭੁੱਖੀ ਇੰਦਰਾਂ ਅਤੇ ਉਸ ਦੇ ਚਮਚਿਆਂ ਵਲੋਂ ਕੀਤੇ ਗਏ ਕਤਲੇਆਮ ਵਿਚ ਸ਼ਹੀਦ ਹੋ ਗਈਆਂ ਸਿੱਖਾਂ ਨੇ ਕੌਮੀ ਸ਼ਹੀਦਾਂ ਦੀ ਪਰੰਪਰਾਂ ਨੂੰ ਸ਼ਹੀਦਾਂ ਦਾ ਇਕ ਹੋਰ ਜਥਾ ਭੇਂਟ ਕੀਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਅਤੇ ਹੋਰ ਬਹਾਦਰ ਯੋਧਿਆਂ ਜੋ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਮਾਣ ਦੀ ਰਾਖੀ ਲਈ ਲੜੇ ਸਨ ਆਦਿ ਵਲੋਂ ਆਪਣੀ ਜਿੰਦਗੀ ਦਾ ਆਖਰੀ ਕਾਂਡ ਖਤਮ ਹੋਣ ਦੇ ਨੇੜੇ ਸੀ ਹਜਾਰਾਂ ਸ਼ਰਧਾਲੂ ਫੌਜੀ ਕਾਰਵਾਈ ਵਿੱਚ ਜਾਨਾਂ ਗਵਾ ਚੁਕੇ ਸਨ ਅਤੇ ਜੋ ਬਚੇ ਸਨ ਭਾਰਤੀ ਸਰਕਾਰ ਦੀਆਂ ਜੇਲਾਂ ਵਿੱਚ ਸੜ ਰਹੇ ਸਨ ਪਰ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਹਾਲੇ ਹੋਰ ਸ਼ੁਰੂ ਹੋਣ ਜਾ ਰਿਹਾ ਸੀ ਨੀਲਾ ਤਾਰਾ ਸਾਕੇ ਤੋਂ ਬਾਅਦ ਹਜਾਰਾਂ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਇਕ ਧਰਤੀ ਜਿਸ ਨੂੰ ਸਿੱਖ ਆਪਣਾ ਮੰਨਦੇ ਸਨ, ਲਈ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਕ ਅਜਿਹਾ ਥਾਂ ਜਿਥੇ ਉਹ ਆਪਣੀ ਕਿਸਮਤ ਦੇ ਮਾਲਕ ਬਨਣਾ ਲੋਚਦੇ ਸਨ ਅਤੇ ਜਿਸ ਨੂੰ ਉਹ ਇੰਦਰਾ ਅਤੇ ਰਾਜੀਵ ਗਾਂਧੀ ਵਰਗੇ ਅਸੂਲਾਂ ਦੇ ਕੱਚੇ ਅਤੇ ਤਾਕਤ ਦੇ ਭੁੱਖੇ ਹਿੰਦੂ ਰਾਜਨੀਤਕਾਂ ਦੇ ਸ਼ੋਸ਼ਣ ਤੋਂ ਬਚਾਉਣਾ ਚਾਹੁੰਦੇ ਸਨ

ਸਿੱਖ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਣਗੇ ਜਦੋਂ ਤਕ ਉਹ ਆਪਣਾ ਘਰ ਪ੍ਰਾਪਤ ਨਹੀਂ ਕਰ ਲੈਂਦੇ ਜਿਥੇ ਉਨਾਂ ਦੀਆਂ ਆਉਣ ਵਾਲੀਆਂ ਨਸਲਾਂ ਅਜਾਦੀ ਨੂੰ ਮਾਣ ਸਕਣ ਅਤੇ ਲੋਕਤੰਤਰੀ ਸਮਾਜ ਦੀ ਖੁਸ਼ੀ ਪ੍ਰਾਪਤ ਕਰ ਸਕਣ ਲੱਖਾਂ ਸਿੱਖਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਦੀ ਮਿਹਰ ਸਦਕੇ ਸਿੱਖ ਕੁਕਨੂਸ ਆਪਣੀ ਰਾਖ ਵਿਚੋਂ ਮੁੜ ਉਭਰ ਕੇ ਉੱਚੀ ਉਡਾਰੀ ਲਾਵੇਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਸ਼ਹੀਦਾਂ ਦਾ ਖੂਨ ਰੰਗ ਲਿਆਵੇਗਾ
1944 ਵਿੱਚ ਜਦੋਂ ਜੰਗ ਖਤਮ ਹੋਈ ਉਹ ਮਲਾਇਆ ਵਿੱਚ ਸਨ ਉਨਾਂ ਜਨਰਲ ਰੈਨਾਂ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਵਾਪਸ ਮੋੜਨ ਲਈ ਕਿਹਾ ਗਿਆ ਕਿਉਂਕਿ ਕਮਾਉਂ ਰਜਮੈਂਟ ਦਾ ਮਿਲਟਰੀ ਫਾਰਮ ਪਹਿਲਾਂ ਹੀ ਘਾਟੇ ਵਿੱਚ ਚਲ ਰਿਹਾ ਸੀ ਇਹੀ ਕਾਰਨ ਸੀ ਕਿ ਬੌਧਿਕ ਤੱਤ ਅਕਾਲੀ ਦਲ ਤੋਂ ਦੂਰ ਰਹਿੰਦੇ ਸਨ ਉਨਾਂ ਦੇ ਸਾਥੀ ਹਮੇਸ਼ਾ ਉਨਾਂ ਵਲੋਂ ਵਿਖਾਏ ਜੋਸ਼ ਕਾਰਨ ਚੜਦੀ ਕਲਾ ਵਿੱਚ ਰਹਿੰਦੇ ਸਨ ਗੁਰਚਰਨ ਸਿੰਘ ਟੌਹੜਾ, ਸੰਤ ਲੌਗੋਂਵਾਲ, ਜਗਦੇਵ ਸਿੰਘ ਤਲਵੰਡੀ ਅਤੇ ਹੋਰ ਕਈ ਛੋਟੇ-ਵੱਡੇ ਆਗੂ ਵਿਚਰ ਰਹੇ ਸਨ ਪਰ ਲੋਕਾਂ ਦੀਆਂ ਨਜਰਾਂ ਵਿੱਚ ਸਰਕਾਰੀ ਪ੍ਰਚਾਰ ਕਾਰਨ ਅਤੇ ਇੰਦਰਾ ਗਾਂਧੀ ਅਤੇ ਕਾਂਗਰਸ ਦੀਆਂ ਚਾਲਾਂ ਕਾਰਨ ਸ਼ੱਕੀ ਸਨ ਹਰੇਕ ਬੀਤਦੇ ਦਿਨ ਸਰਕਾਰ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਬੇਸ਼ਰਮੀ ਭਰੀ ਨੀਤੀ ਤੇਜ ਹੁੰਦੀ ਗਈ ਆਪਣੀ ਕੌਮ ਦੇ ਸੇਵਾ ਵਿੱਚ ੳਹ ਆਪਣੀ ਜਾਨ ਦੀ ਬਾਜੀ ਲਾਉਣ ਜਾ ਰਹੇ ਸਨ ਇਸ ਕਰਕੇ ਉਨਾਂ ਸਿੱਖ ਪੰਥ ਦੇ ਕਾਜ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਲਈ ਸੰਤ ਜਰਨੈਲ ਸਿੰਘ ਜੀ ਨੂੰ ਅਕਾਲ ਤਖਤ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਪਨਾਹ ਲੈਣ ਦੀ ਸਲਾਹ ਦਿੱਤੀ

Friday, July 3, 2009

Committee Holds Indian State Guilty for Conspiracy to Distory Sikh Reference Library

Amritsar, 23rd June 2009

Prior to the Indian armed forces’ attack of June 1984 on the Guru’s Darbar at Amritsar, the Sikh Reference and Research Library had at least 15,000 books and more than 5,000 rare manuscripts including hand-written, hundreds of years old, volumes of Guru Granth Sahib. Besides that there were other invaluable manuscripts. The detailed list of these is available with the SGPC. But very few of the items then present in the Library are available today.

The Sikh people world-wide and all right-minded individuals want to know what has happened to their precious heritage of a section of the human race.

The government of India has taken various contradictory positions on this important issue such as:

a) Everything was burnt in the fire that ‘accidently’ raged in the Library on June 6, 1984. (Eye witnesses who were present in the complex, including Giani Puran Singh, say there was no fire on the 6th June 1984. Some items were later returned).

b) Government took away nothing.(Reply filed in Satnam Singh’s suit in the High Court.)

c) It returned every thing it had taken away. (Latest statement by A.K. Antony in the Parliament). This is supposedly based on the ‘affidavit’ furnished by the SGPC to the Government. (There is no such affidavit. In a typed list of some returned items, a handwritten single line is inserted above the signing parties’ names to say ‘the SGPC has no further claims against the army or the government.’ One of those who signed the document says this matter was never discussed and the document he signed had no hand-written line. It is clearly a mischievous interpolation by someone representing the government).

d) Defence Minsiter George Fernandes’ letter to SGPC says everything was handed over to CBI.

e) Shri Chandra Shekhar, the then Prime Minister of India, told one member of the present fact-finding Committee (Gurtej Singh) that everything was lying at the Sikh Regimental Centre, Meerut and will be returned.

In a meeting of some right-minded people at Chandigarh, a Committee of five persons was appointed to look into the evidence available and to find out the truth about the Library.

This committee has received some information from the government under the RTI Act and has sought information from the SGPC. The required information has been pin-pointed and the Secretary SGPC has promised to give photo-copies of certain letters, lists and so on. After receipt this information will be sifted and joint suit will be filed in the appropriate court asking the government to clearly state its position and to return the Sikh heritage. In the alternate, it must compensate and pay for reconstruction of the Library to the extent it can be done.

The possibility that in one of the most rare barbaric act in all human history the invading forces set fire to the priceless Sikh heritage after its ‘great victory’ over unarmed priests, Gurdwara servants, innocent pilgrims of all ages and less than forty defenders led by Sant Jarnail Singh Khalsa Bhindranwale will be explored. This was done by way of celebrations on June 7, 1984 at 11:30 A.M. If this is the position then the world will be entitled to ask ‘the largest democracy’ to answer why it deliberately wants to destroy a culture believers in which have served the causes nearest to human hearts for all five and half centuries of their existence? Allied questions will be asked emphatically by the Sikh people all over the world. The faces of all perpetrators will be blackened for history to exhibit their dark, sinister souls behind the masks they wear.

This is what the Committee for discerning the truth has at present to report to the Sikh people worldwide, aware citizens of the world and their countrymen over the Sikh Reference (and Research) Library.