ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਇਕ ਵਿਅਕਤੀ ਨੂੰ ਅੰਮ੍ਰਿਤਸਰ ਦੀ ਅਦਾਲਤ ਵੱਲੋਂ 10 ਸਾਲ ਦੀ ਸਖਤ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਨੀਲਮ ਅਰੋੜਾ ਨੇ ਅੱਜ ਇਹ ਫੈਸਲਾ ਸੁਣਾਉਂਦਿਆਂ ਹੁਕਮ ਕੀਤਾ ਹੈ ਕਿ ਜੇਕਰ ਦੋਸ਼ੀ 10 ਹਜਾਰ ਰੁਪਏ ਜੁਰਮਾਨਾ ਜਮਾਂ ਨਹੀਂ ਕਰਾਉਂਦਾ ਤਾਂ ਉਸ ਨੂੰ 6 ਮਹੀਨੇ ਹੋਰ ਜੇਲ੍ਹ ‘ਚ ਰੱਖਿਆ ਜਾਵੇ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਨਿਵਾਸੀ ਰਾਕੇਸ਼ ਕੁਮਾਰ ਪੁੱਤਰ ਨਰਾਇਣ ਦੱਤ ਨਵੰਬਰ 2010 ‘ਚ ਇੱਕ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਕਮਰੇ ‘ਚ ਲੈ ਗਿਆ ਸੀ ਅਤੇ 9 ਦਿਨ ਉਸ ਨਾਲ ਉਥੇ ਜਬਰ ਜਨਾਹ ਕਰਦਾ ਰਿਹਾ। ਜਦੋਂ ਉਸਨੇ ਲੜਕੀ ਨਾਲ ਵਿਆਹ ਨਾ ਕਰਾਇਆ ਤਾਂ ਉਸਨੇ ਥਾਣਾ ਸੁਲਤਾਨਵਿੰਡ ਵਿਖੇ ਇਸਦੀ ਸ਼ਕਾਇਤ ਦਰਜ ਕਰਾਈ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਰਾਕੇਸ਼ ਕੁਮਾਰ ਖਿਲਾਫ ਮੁਕਦਮਾ ਨੰਬਰ 201 ਮਿਤੀ 20 ਨਵੰਬਰ 2010 ਨੂੰ ਧਾਰਾ 366-ਏ, 376 ਅਤੇ 120-ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕੀਤਾ ਸੀ। ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਨੀਲਮ ਅਰੋੜਾ ਵੱਲੋਂ ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਕੇਸ਼ ਕੁਮਾਰ ਨੂੰ ਦੋਸ਼ੀ ਮੰਨਦਿਆਂ ਅੱਜ ਉਸਨੂੰ 10 ਸਾਲ ਦੀ ਸਖਤ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Source: ਜਬਰ-ਜਨਾਹ ਕਰਨ ਵਾਲੇ ਨੂੰ 10 ਸਾਲ ਦੀ ਸਖ਼ਤ ਕੈਦ
No comments:
Post a Comment