Tuesday, October 27, 2009

Panthic Organizations support 3 November Punjab Bandh Call

ਹੇਠਾਂ ਨਸ਼ਰ ਕੀਤੀ ਜਾ ਰਹੀ ਖਬਰ ਧੰਨਵਾਦ ਸਹਿਤ ਰੋਜਾਨਾ ਅਜੀਤ (ਮਿਤੀ: 27 ਅਕਤੂਬਰ, 2009 - ਪੰਨਾ 9) ਵਿੱਚੋਂ ਲਈ ਗਈ ਹੈ:

ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਵੱਲੋਂ ਜਾਰੀ ਪ੍ਰੈਸ ਬਿਆਨ

ਪਟਿਆਲਾ (26 ਅਕਤੂਬਰ, 2009)
‘ਨਵੰਬਰ 1984 ਦਾ ਕਤਲੇਆਮ ਸਿੱਖ ਇਤਿਹਾਸ ਦਾ ਇੱਕ ਅਜਿਹਾ ਸਾਕਾ ਹੈ ਜਿਸ ਨੂੰ ਅਠਾਹਰਵੀਂ ਸਦੀ ਵਿੱਚ ਵਾਪਰੇ ਘੱਲੂਘਾਰਿਆਂ ਵਾਙ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। 1984 ਵਿੱਚ ਜੋ ਕੁਝ ਵੀ ਵਾਪਰਿਆ ਉਹ ਇੱਕ ਅਣਚਿਤਵਿਆ ਕਹਿਰ ਸੀ ਜੋ ਨਾ ਮੰਨਣਯੋਗ, ਨਾ ਭੁੱਲਣਯੋਗ ਅਤੇ ਨਾ ਹੀ ਬਖ਼ਸ਼ਣਯੋਗ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕੀਤਾ ਗਿਆ ਹੈ। ਫੈਡਰੇਸ਼ਨ ਦੇ ਸਕੱਤਰ ਸ. ਬਲਜੀਤ ਸਿੰਘ ਵੱਲੋਂ ਜਾਰੀ ਇੱਕ ਬਿਆਨ ਵਿੱਚ ਫੈਡੇਰਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਨੇ ਕਿਹਾ ਕਿ ਅੱਜ 25 ਸਾਲ ਬੀਤ ਜਾਣ ਉੱਤੇ ਵੀ ਇਸ ਕਤਲੇਆਮ ਦੇ ਜਖ਼ਮ ਹਰ ਜ਼ਮੀਰਦਾਰ ਸਿੱਖ ਦੇ ਸੀਨ ਵਿੱਚ ਹਰੇ ਹਨ। ਉਨ੍ਹਾਂ ਕਿਹਾ ਕਿ ਨਵੰਬਰ 84 ਕਤਲੇਆਮ ਦੇ ਪੀੜਤ ਕੁਝ ਪਰਿਵਾਰ ਹੀ ਨਹੀਂ ਹਨ ਜਿਨ੍ਹਾਂ ਦਾ ਜਾਨੀ ਜਾ ਮਾਲੀ ਨੁਕਸਾਨ ਹੋਇਆ ਸੀ ਬਲਕਿ ਇਹ ਕਤਲੇਆਮ ਤਾਂ ਸਮੁੱਚੀ ਮਨੁੱਖਤਾ ਦੇ ਖਿਲਾਫ ਜੁਰਮ ਹੈ। ਇਸ ਲਈ ਪੰਥ ਦਰਦੀ ਜਥੇਬੰਦੀਆਂ ਵੱਲੋਂ 3 ਨਵੰਬਰ 2009 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਸਫਲ ਬਣਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਇੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਦੁਨੀਆ ਉੱਤੇ ਸੱਚ ਦੇ ਹਾਮੀ ਅਜੇ ਵੀ ਵਜ਼ੂਦ ਰੱਖਦੇ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਤੇ ਧਾਰਮਿਕ, ਸਮਾਜਕ ਤੇ ਇਨਸਾਫ ਪਸੰਦ ਧਿਰਾਂ ਨੂੰ ਸੱਦਾ ਦਿੱਤਾ ਕਿ 3 ਨਵੰਬਰ 2009 ਨੂੰ ਸਮੁੱਚੇ ਬਿਪਤਾ ਸਮੇਂ ਦੀਆਂ ਸਿਹਤ ਸਹੂਲਤਾਂ ਨੂੰ ਛੱਡ ਕੇ ਹਰ ਖੇਤਰ ਵਿੱਚ ਮੁਕੰਮਲ ਬੰਦ ਕੀਤਾ ਜਾਵੇ।
ਜਾਰੀ ਕਰਤਾ: ਬਲਜੀਤ ਸਿੰਘ, ਸਕੱਤਰ, ਸਿੱਖ ਸਟੂਡੈਂਟਸ ਫੈਡਰੇਸ਼ਨ
-- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- --
ਪੰਚ ਪ੍ਰਧਾਨੀ ਵੱਲੋਂ ਪ੍ਰੈਸ ਬਿਆਨ:

ਸਿੱਖ ਕਤਲੇਆਮ ਸਬੰਧੀ 3 ਨਵੰਬਰ ਦੇ ਬੰਦ ਮੌਕੇ ਸਮੁੱਚਾ ਪੰਜਾਬੀ ਸਮਾਜ ਏਕੇ ਦਾ ਸਬੂਤ ਦਵੇ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ 25 ਅਕਤੂਬਰ :

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਦਿਆ ਸਿੰਘ ਕੱਕੜ ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਥਕ ਜਥੇਬੰਦੀਆਂ ਵਲੋਂ ਸਿੱਖ ਕਤਲੇਆਮ ਦੀ 25ਵੀਂ ਵਰ੍ਹੇਗੰਢ੍ਹ ’ਤੇ 3 ਨਵੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸਵਾਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਸਬੰਧੀ ਸਮੁੱਚੇ ਪੰਥ ਅੰਦਰ ਪੀੜਾ ਅਜੇ ਤੱਕ ਕਾਇਮ ਹੈ ਪਰ ਸਮੁੱਚੇ ਪੰਥ ਅਤੇ ਪੰਜਾਬੀ ਸਮਾਜ ਨੇ ਅੱਜ ਤੱਕ ਇਕ ਪਲੇਟਫ਼ਾਰਮ ’ਤੇ ਇੱਕਠੇ ਹੋ ਕੇ ਇਸ ਕਤਲੇਆਮ ਦੇ ਵਿਰੋਧ ਵਜੋਂ ਰੋਸ ਦਾ ਪਰਗਟਾਵਾ ਨਹੀਂ ਕੀਤਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਸ ਮੁੱਦੇ ਨੂੰ ਉਛਾਲ ਕੇ ਪੂਰੀ ਦੁਨੀਆਂ ਦੁਨੀਆਂ ਦੇ ਆਮ ਲੋਕਾਂ ਤੱਕ ਭਾਰਤ ਦੀ ਅਖੌਤੀ ਜ਼ਮਹੂਰੀਅਤ ਤੇ ਅਖੌਤੀ ਲੋਕਤੰਤਰ ਦੇ ਭਿਆਨਕ ਚਿਹਰੇ ਨੂੰ ਨੰਗਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ 3 ਨਵੰਬਰ ਨੂੰ ਮੌਕਾ ਹੈ ਕਿ ਸਮੁੱਚਾ ਪੰਜਾਬੀ ਸਮਾਜ, ਧਾਰਮਿਕ, ਸਮਾਜਿਕ ਤੇ ਰਾਜਸੀ ਸੰਸਥਾਵਾਂ ਇਸ ਬੰਦ ਦੇ ਸੱਦੇ ਦਾ ਸਾਥ ਦੇਕੇ ਅੰਤਰਰਾਸ਼ਟਰੀ ਭਾਈਚਾਰੇ ਦੀ ਸੱਥ ਤੱਕ ਇਸ ਮੁੱਦੇ ਨੂੰ ਉਭਾਰ ਕੇ ਪੀੜਤ ਲੋਕਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸ਼ਜ਼ਾਵਾਂ ਦਿਵਾਉਣ ਲਈ ਸੰਸਾਰ ਪੱਧਰ ’ਤੇ ਲੋਕਰਾਏ ਪੈਦਾ ਕੀਤੀ ਜਾ ਸਕੇ।

ਉਕਤ ਆਗੂਆ ਨੇ ਕਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਭਾਰਤੀ ਨਿਜ਼ਾਮ ਨੇ ਉਨ੍ਹਾਂ ਨੂੰ ਸਿਆਸਤ ਦੇ ਤੋਹਫ਼ੇ ਬਖ਼ਸ ਕੇ ਘੱਟਗਿਣਤੀਆਂ ਦਾ ਘਾਣ ਕਰਨ ਲਈ ਬਹੁਗਿਣਤੀ ਦੇ ਜ਼ਰਾਇਮ ਪੇਸ਼ਾ ਲੋਕਾਂ ਨੂੰ ਹੋਰ ਹੱਲਾਸ਼ੇਰੀ ਹੀ ਦਿੱਤੀ ਹੈ। ਉਨਾਂ ਕਿਹਾ ਕਿ ਭਾਰਤੀ ਨਿਜ਼ਾਮ ਵਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮਿਲਦੀ ਵੀ.ਆਈ.ਪੀ. ਅਹਿਮੀਅਤ ਕਾਰਨ ਹੀ ਬਹੁ-ਗਿਣਤੀ ਦੇ ਜ਼ਰਾੲਮਿ ਪੇਸ਼ਾ ਲੋਕਾਂ ਦੇ ਹੌਸਲੇ ਵਧੇ ਹਨ ਜਿਨ੍ਹਾ ਅੱਗੇ ਜਾ ਕੇ ਮਨੂੰਵਾਦੀ ਗੁੰਡੀ ਸਿਅਸਤ ਦੀ ਸ਼ਹਿ ’ਤੇ ਮੁਸਲਮਾਨਾਂ ਤੇ ਇਸਾਈਆਂ ਦੇ ਕਤਲੇਆਮ ਬੇ-ਖੌਫ ਹੋ ਕੇ ਕੀਤੇ। ਉਹ ਅੱਜ ਵੀ ਹਿੱਕਾਂ ਥਾਪੜ ਕੇ ਇਨ੍ਹਾਂ ਕਤਲੇਆਮਾਂ ’ਚ ਆਪਣੀ ਸ਼ਮੂਲੀਅਤ ਕਬੂਲਦੇ ਹਨ ਪਰ ਭਾਰਤੀ ਕਨੂੰਨ ਕੋਲ ਫਿਰ ਵੀ ਇਨ੍ਹਾਂ ਲੋਕਾਂ ਵਿਰੁੱਧ ਸਬੂਤਾਂ ਦੀ ਘਾਟ ਰੜਕਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਤੇ ਹੋਰ ਘੱਟਗਿਣਤੀਆਂ ਦੀਆਂ ਕਾਤਲ ਜ਼ਮਾਤਾਂ ਇਸ ਦੇਸ ਦੀ ਪ੍ਰਭੂਸੱਤਾ ’ਤੇ ਜਦ ਤੱਕ ਕਾਬਜ਼ ਰਹਿਣਗੀਆਂ ਉਦੋਂ ਤੱਕ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲੇਗਾ ਸਗੋਂ ਅਜਿਹੇ ਦੁਖਾਂਤ ਵਾਪਰਨ ਦੀਆਂ ਸੰਭਾਵਨਾਵਾਂ ਲਗਾਤਾਰ ਬਣੀਆਂ ਰਹਿਣਗੀਆਂ।
-- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- -- --

No comments:

Post a Comment