Wednesday, October 14, 2009

ਸਿੱਖ ਕੌਮਵਾਦ ਦੇ ਸਰੋਤ (Sources of Sikh Nationalism - by Bikramjeet Singh)

- ਬਿਕਰਮਜੀਤ ਸਿੰਘ
ਮੌਜੂਦਾ ਸਮੇਂ ਵਿੱਚ ਸਿੱਖ ਕੌਮ ਬ੍ਰਾਹਮਣਵਾਦੀਆਂ ਵਲੋਂ ਵਿੱਢੀ ਸਮਾਜ-ਮਨੋਵਿਗਿਆਨਕ ਜੰਗ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਜੰਗ ਦੀ ਮਨੋਵਿਗਿਆਨਕ ਵੰਨਗੀ ਫੌਜੀ ਜੰਗ ਤੋਂ ਵੀ ਖ਼ਤਰਨਾਕ ਹੁੰਦੀ ਹੈ। ਮਨੋਵਿਗਿਆਨਕ ਜੰਗ ਵਿਚ ਮਾਤ ਖਾਧੀ ਕੌਮ ਜਾਂ ਧਾਰਮਕ ਭਾਈਚਾਰਾ ਆਪਣੀ ਹੋਂਦ ਤਕ ਗੁਆ ਬਹਿੰਦਾ ਹੈ। ਬੋਧੀ ਅਤੇ ਜੈਨ ਧਰਮਾਂ ਦਾ ਭਾਰਤ ਵਿਚੋਂ ਲਗਭਗ ਖ਼ਤਮ ਹੋ ਜਾਣਾ ਜੰਗ ਦੀ ਮਨੋਵਿਗਿਆਨਕ ਕਿਸਮ ਦੇ ਖ਼ਤਰੇ ਸਮਝਣ ਲਈ ਕਾਫੀ ਹੈ। ਫੌਜੀ ਜੰਗ ਆਮ ਤੌਰ ਉਤੇ ਦਿਖਾਈ ਦਿੰਦੀ ਹੈ ਪਰ ਮਨੋਵਿਗਿਆਨਕ ਜੰਗ ਦੇਖਣ ਲਈ ਤਿੱਖੀ ਬੌਧਿਕ ਤਾਕਤ ਦੀ ਲੋੜ ਹੁੰਦੀ ਹੈ।

ਪਿਛਲੇ ਕੁਝ ਸਮੇਂ ਤੋਂ ਸਿੱਖ ਪਛਾਣ ਸਬੰਧੀ ਭਰਵੀਂ ਚਰਚਾ ਚਲ ਰਹੀ ਹੈ। ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਵਿਚ ਸਿੱਖ ਚਿੰਤਕ ਸ. ਅਜਮੇਰ ਸਿੰਘ ਵਲੋਂ ਸਿੱਖਾਂ ਦੇ ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਹੋਣ ਅਤੇ ਸ਼ਹੀਦ-ਏ-ਆਜ਼ਮ ਗੁਰੂ ਅਰਜਨ ਦੇਵ ਜੀ ਹੋਣ ਦਾ ਕਥਨ ਖੂਬ ਚਰਚਾ ਦਾ ਵਿਸ਼ਾ ਰਿਹਾ। ਜਿੱਥੇ ਇਸ ਕਥਨ ਨੇ ਸਿੱਖਾਂ ਦੀ ਅੱਡਰੀ ਕੌਮੀ ਪਛਾਣ ਇਕ ਨਵਾਂ ਵਿਸਥਾਰ ਦਿੱਤਾ ਹੈ ਉਥੇ ਨਾਲ ਹੀ ਕੁਝ ਲੇਖਕਾਂ ਦੇ ਸਿੱਖ ਪਛਾਣ ਅਤੇ ਇਤਿਹਾਸ ਸਬੰਧੀ ਭੁਲੇਖਾ ਪਾਉ ਲੇਖ ਕੁੱਝ ਅਖ਼ਬਾਰਾਂ ਵਿੱਚ ਛਪੇ ਹਨ। ਜ਼ੀ. ਟੀ.ਵੀ. ਅਤੇ ਡਿਸਕਵਰੀ ਚੈਨਲ ਤੇ ਸਿੱਖਾਂ ਵਿਰੁੱਧ ਹੋਏ ਕੂੜ ਪ੍ਰਚਾਰ, ਕੈਟ ਵਰਤਾਰਾ ਅਤੇ ਕੌਮਵਾਦੀ ਨੇਤਾਵਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਘੱਟਗਿਣਤੀ ਕਮਿਸ਼ਨ ਦੇ ਸਿੱਖ (ਕਹਿਣ ) ਮੈਂਬਰ ਹਰਚਰਨ ਸਿੰਘ ਜੋਸ਼ ਵਲੋਂ ਹਿੱਕ ਠੋਕ ਕੇ ਸਿੱਖ ਕੌਮ ਦੇ ਹਿੰਦੂ ਧਰਮ ਦਾ ਨਿਖੱੜਵਾਂ ਅੰਗ ਹੋਣ ਦਾ ਐਲਾਨ ਕੀਤਾ ਗਿਆ ਹੈ। ਪਰ ਸਿੱਖ ਪਛਾਣ ਸਬੰਧੀ ਇਹ ਵਿਵਾਦ ਅਤੇ ਉਪਰੋਕਤ ਘਟਨਾਵਾਂ ਬ੍ਰਾਹਮਣਵਾਦ ਵਲੋਂ ਸਿੱਖ ਕੌਮ ਵਿਰੁੱਧ ਵਿੱਢੇ ਲੁਕਵੇਂ ਅਤੇ ਮਹੀਨ ਬੌਧਿਕ ਹਮਲੇ ਦੀਆਂ ਪਰਤਾਂ ਫਰੋਲਣ ਲਈ ਮਜਬੂਰ ਕਰਦੀਆਂ ਹਨ।

ਦਸਵੇਂ ਗੁਰੂ ਸਾਹਿਬ ਨੇ ਖ਼ਾਲਸਾ ਸਾਜ ਕੇ ਅਤੇ ਪੰਜ ਕਕਾਰ ਬਖ਼ਸ਼ ਕੇ ਸਿੱਖੀ ਦੇ ਨਿਆਰੇਪਨ ਦੀ ਨੀਂਹ ਡੂੰਘੀ ਕਰ ਦਿੱਤੀ ਸੀ। ਗੁਰੂ ਵਲੋਂ ਬਖ਼ਸ਼ੇ ਕਕਾਰਾਂ ਜੋ ਕਿ ਸਿੱਖ ਕੌਮ ਦੀ ਵੱਖਰਤਾ ਦੇ ਵੱਡੇ ਚਿੰਨ• ਹਨ ਸਬੰਧੀ ਕੋਈ ਸ਼ੱਕ ਖੜ•ਾ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਬ੍ਰਾਹਮਣਵਾਦੀ ਰੀਤੀ-ਰਿਵਾਜ਼ਾਂ ਤੋਂ ਮੁਨਕਰ ਹੋਣ ਦਾ ਸਪੱਸ਼ਟ ਹੁਕਮ ਦਿੱਤਾ ਗਿਆ ਹੈ ਜਿਵੇਂ:

ਜਬ ਲਗ ਰਹੇ ਖਾਲਸਾ ਨਿਆਰਾ

ਤਬ ਲਗ ਤੇਜ ਦਿਉਂ ਮੈਂ ਸਾਰਾ

ਜਬ ਇਹ ਗਹੇ ਬਿਪਰਨ ਕੀ ਰੀਤ

ਮੈਂ ਨਾ ਕਰੂੰ ਇਨ ਕੀ ਪਰਤੀਤ

ਗੁਰੂ ਸਾਹਿਬ ਦੇ ਇਸ ਹੁਕਮ ਸਬੰਧੀ ਕੋਈ ਦੁਬਿਧਾ ਨਹੀਂ ਹੋ ਸਕਦੀ ਪਰ ਇਸ ਲੇਖ ਵਿਚ ਅਸੀਂ ਸਿੱਖ ਪਛਾਣ ਦੇ ਸਰੋਤਾਂ ਅਤੇ ਇਨ•ਾਂ ਖ਼ਤਮ ਕਰਨ ਲਈ ਹੋ ਰਹੇ ਬੌਧਿਕ ਹਮਲਿਆਂ ਦਾ ਅਧਿਐਨ ਸੰਸਾਰ ਪ੍ਰਸਿੱਧ ਸਮਾਜ ਵਿਗਿਆਨੀਆਂ ਵਲੋਂ ਮੰਨੇ ਗਏ ਕੌਮੀ ਪਛਾਣ ਦੇ ਸਰੋਤਾਂ ਦੇ ਅਧਾਰ ਉਤੇ ਕਰਾਂਗੇ। ਸੰਘਰਸ਼ਾਂ ਵਿਚ ਕੌਮਾਂ ਆਪਣੇ ਅੰਦਰੂਨੀ ਸਾਧਨਾਂ ਤੋਂ ਤਾਕਤ ਲੈਂਦੀਆਂ ਹਨ। ਇਤਿਹਾਸ ਅਤੇ ਸਭਿਆਚਾਰ ਕੌਮਾਂ ਦੇ ਅੰਦਰੂਨੀ ਸਾਧਨਾਂ ਦਾ ਮੁੱਖ ਸੋਮਾ ਜਾਂ ਸਰੋਤ ਹੁੰਦੇ ਹਨ। ਕੌਮੀ ਸੰਘਰਸ਼ਾਂ ਦੌਰਾਨ ਇਤਿਹਾਸ ਅਤੇ ਸਭਿਆਚਾਰ ਦੀ ਵਰਤੋਂ ਕੌਮੀ ਚੇਤਨਾ ਦੇ ਵਿਕਾਸ ਲਈ ਕੀਤੀ ਜਾਂਦੀ ਹੈ ਜੋ ਬਾਅਦ ਵਿਚ ਕੌਮਵਾਦ ਅਤੇ ਕੌਮੀ ਲਹਿਰਾਂ ਦੇ ਉਭਾਰ ਵਿਚ ਸਹਾਈ ਹੁੰਦੀ ਹੈ।

ਪਿਛਲੇ ਦਹਾਕੇ ਵਿਚ ਕੌਮਵਾਦ ਦੇ ਇਸ ਤਾਕਤਵਰ ਵਰਤਾਰੇ ਨੇ ਕੋਮਾਂਤਰੀ ਸਿਸਟਮ ਦੀ ਵੱਡੀ ਪੱਧਰ ਉਤੇ ਤੋੜ ਭੰਨ ਕੀਤੀ ਹੈ। ਇਹ ਮੰਨਿਆ ਗਿਆ ਹੈ ਕਿ ਮੌਜੂਦਾ ਰਾਜਾਂ ਦੀ ਵੱਡੀ ਫੌਜੀ ਤਾਕਤ ਇਨ•ਾਂ ਕੌਮਾਂ ਆਪਣੇ ਰਾਜ ਲੈਣ ਦੇ ਮਿੱਥੇ ਨਿਸ਼ਾਨਿਆਂ ਤੋਂ ਰੋਕ ਰਹੀ ਹੈ। ਉਦਾਹਰਣ ਲਈ ਇਰਾਨ ਅਤੇ ਤੁਰਕੀ ਵਰਗੇ ਦੇਸ਼ਾਂ ਵਿੱਚ ਕੁਰਦ ਕੌਮ ਦੱਬ ਕੇ ਰੱਖਿਆ ਗਿਆ ਹੈ, ਸਪੇਨ ਵਲੋਂ ਪ੍ਰਭੂਸੱਤਾ ਦੀ ਤਾਕਤ ਵਰਤ ਕੇ ਬਾਸਕ ਅਤੇ ਕੈਟਾਲੋਨ ਵਰਗੀਆਂ ਕੌਮਾਂ ਅਜ਼ਾਦੀ ਨਹੀਂ ਦਿੱਤੀ ਜਾ ਰਹੀ, ਫਿਲਿਪਾਈਨ ਨੇ ਮੋਰੋ ਕੌਮ ਦਬਾਇਆ ਹੋਇਆ ਹੈ, ਚੀਨ ਨੇ ਜਿਗੂਆਰ ਅਤੇ ਤਿੱਬਤੀਆਂ ਵੱਡੀ ਫੌਜੀ ਤਾਕਤ ਵਰਤ ਕੇ ਦੱਬ ਦਿੱਤਾ ਹੋਇਆ ਹੈ, ਸ੍ਰੀਲੰਕਾ ਵਿਚ ਤਾਮਿਲ ਵੱਖਰੇ ਰਾਜ ਲਈ ਲਗਾਤਾਰ ਲੜ ਰਹੇ ਹਨ। ਅਫ਼ਰੀਕਾ ਵਿੱਚ ਇਥੋਪੀਆ, ਸੁਡਾਨ ਅਤੇ ਅੰਗੋਲਾ ਵਿਚ ਕੌਮੀ ਲਹਿਰਾਂ ਫੌਜੀ ਤਾਕਤ ਨਾਲ ਲਗਾਤਾਰ ਦੱਬ ਕੇ ਰੱਖਿਆ ਗਿਆ ਹੈ। ਭਾਰਤੀ ਰਾਜ ਦੀ ਵੱਡੀ ਫੌਜੀ ਤਾਕਤ ਸਿੱਖ, ਨਾਗਾ ਅਤੇ ਕਸ਼ਮੀਰੀਆਂ ਰਾਜ ਲੈਣ ਦੇ ਮਿੱਥੇ ਨਿਸ਼ਾਨਿਆਂ ਤੋਂ ਰੋਕ ਰਹੀ ਹੈ। ਫਰਾਂਸ ਵਿੱਚ ਬਰਿਟਨ ਕੌਮਵਾਦੀਆਂ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ।

ਰਾਜ ਲੈਣ ਲਈ ਸੰਘਰਸ਼ਸ਼ੀਲ ਉਪਰੋਕਤ ਕੌਮੀ ਸੰਘਰਸ਼ਾਂ ਨੇ ਸਮੂਹਿਕ ਸਭਿਆਚਾਰਕ ਪਛਾਣ ਉਤੇ ਅਧਾਰਿਤ ਕੌਮ ਦੇ ਇੱਕ ਤਾਕਤਵਰ ਸੰਕਲਪ ਪਰਭਾਸ਼ਿਤ ਕੀਤਾ ਹੈ। ਇਸ ਅਨੁਸਾਰ ਕੌਮ ਤੋਂ ਭਾਵ ਅਜਿਹੇ ਸਮੂਹ ਤੋਂ ਹੈ ਜਿਸ ਦਾ ਇੱਕ ਮਹੱਤਵਪੂਰਨ ਨਾਂ ਹੁੰਦਾ ਹੈ ਅਤੇ ਇਸ ਦੇ ਮੈਂਬਰ ਸਾਂਝੇ ਵੰਸ਼ ਨਾਲ ਜੁੜੇ ਹੁੰਦੇ ਹਨ। ਇਨ•ਾਂ ਦੀਆਂ ਇਤਿਹਾਸਕ ਯਾਦਾਂ ਅਤੇ ਸਭਿਆਚਾਰਕ ਤੱਤ ਸਾਂਝੇ ਹੁੰਦੇ ਹਨ। ਇਨ•ਾਂ ਦੀ ਮਾਨਸਿਕਤਾ ਆਪਣੇ ਇਤਿਹਾਸਕ ਭੂਖੇਤਰ ਜਾਂ ਹੋਮਲੈਂਡ ਦੇ ਪਿਆਰ ਵਿੱਚ ਗੜੁੱਚ ਹੁੰਦੀ ਹੈ ਅਤੇ ਕੌਮੀ ਭਾਈਚਾਰੇ ਦੀ ਭਾਵਨਾ ਕੌਮੀ ਤਾਕਤ ਲਗਾਤਾਰ ਵਧਾਉਂਦੀ ਹੈ। ਪ੍ਰਸਿੱਧ ਸਮਾਜ ਵਿਗਿਆਨੀ ਐਂਥਨੀ ਡੀ ਸਮਿਥ ਨੇ ਕੌਮਵਾਦ ਦੇ ਉਪਰੋਕਤ ਸਰੋਤਾਂ ਹੇਠ ਲਿਖੇ ਹਿੱਸਿਆਂ ਵਿੱਚ ਵੰਡਿਆ ਹੈ ਜਿਵੇਂ:

0 ਕੌਮ ਦਾ ਨਾਂ

0 ਸਾਂਝਾ ਵੰਸ਼ ਹੋਣ ਦਾ ਵਿਸ਼ਵਾਸ਼

0 ਸਾਂਝੀਆਂ ਇਤਿਹਾਸਕ ਯਾਦਾਂ ਦਾ ਹੋਣਾ

0 ਸਭਿਆਚਾਰਕ (ਧਾਰਮਕ) ਸਾਂਝ

0 ਇਕ ਖਾਸ ਭੂਖੇਤਰ

ਭਾਈਚਾਰੇ ਦੀ ਭਾਵਨਾ (ਸਿੱਖ ਸੰਦਰਭ ਵਿੱਚ ਪੰਥ ਦੇ ਸਿਰਮੋਰ ਹੋਣ ਦਾ ਅਟੁੱਟ ਵਿਸ਼ਵਾਸ਼) ਸਿੱਖ ਕੌਮ ਕੋਲ ਕੋਮਾਂਤਰੀ ਪੱਧਰ ਉਤੇ ਮੰਨੇ ਗਏ ਕੌਮਵਾਦ ਦੇ ਉਪਰੋਕਤ ਸਾਰੇ ਸਰੋਤ ਮੌਜੂਦ ਹਨ ਪਰ ਫਿਰ ਵੀ ਬਹੁਤ ਸਾਰੇ ਗ਼ੈਰ-ਸਿੱਖ ਅਤੇ ਸਿੱਖ ਲੇਖਕ ਵੱਖਰੀ ਕੌਮੀ ਅਤੇ ਧਾਰਮਕ ਸਿੱਖ ਪਛਾਣ ਵੱਖਰੀ ਪੰਜਾਬੀ ਅਤੇ ਭਾਰਤੀ ਕੌਮੀ ਪਛਾਣ ਨਾਲ ਰਲਗੱਡ ਕਰ ਦਿੰਦੇ ਹਨ। ਦਸ ਗੁਰੂ ਸਾਹਿਬਾਨਾਂ ਵਲੋਂ ਭਾਵੇਂ ਆਪਣੇ ਜੀਵਨ ਕਾਲ ਦੌਰਾਨ ਹੀ ਸਿੱਖਾਂ ਲਈ ਇਕ ਅਜਿਹਾ ਸਖ਼ਤ ਜ਼ਾਬਤਾ ਤਿਆਰ ਕਰ ਦਿੱਤਾ ਸੀ ਜੋ ਬ੍ਰਹਮਣਵਾਦ ਜਾਂ ਦੂਜੀਆਂ ਕੌਮਾਂ ਅਤੇ ਧਰਮਾਂ ਨਾਲ ਸਿੱਖਾਂ ਸਿੱਧੇ ਤੌਰ ਉਤੇ ਨਿਖੇੜਦਾ ਸੀ ਪਰ ਮੌਜੂਦਾ ਸਮੇਂ ਵਿਚ ਸਿੱਖ ਸਿਧਾਂਤਾਂ ਸਬੰਧੀ ਕੌਮੀ ਚੇਤਨਾ ਦਾ ਡਿਗਦਾ ਪੱਧਰ ਚਿੰਤਾ ਦਾ ਵਿਸ਼ਾ ਹੈ।

ਮੌਜੂਦਾ ਸਮੇਂ ਵਿੱਚ ਸਿੱਖ ਕੌਮ ਬ੍ਰਾਹਮਣਵਾਦੀਆਂ ਵਲੋਂ ਵਿੱਢੀ ਸਮਾਜ-ਮਨੋਵਿਗਿਆਨਕ ਜੰਗ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਜੰਗ ਦੀ ਮਨੋਵਿਗਿਆਨਕ ਵੰਨਗੀ ਫੌਜੀ ਜੰਗ ਤੋਂ ਵੀ ਖ਼ਤਰਨਾਕ ਹੁੰਦੀ ਹੈ। ਮਨੋਵਿਗਿਆਨਕ ਜੰਗ ਵਿਚ ਮਾਤ ਖਾਧੀ ਕੌਮ ਜਾਂ ਧਾਰਮਕ ਭਾਈਚਾਰਾ ਆਪਣੀ ਹੋਂਦ ਤਕ ਗੁਆ ਬਹਿੰਦਾ ਹੈ। ਬੋਧੀ ਅਤੇ ਜੈਨ ਧਰਮਾਂ ਦਾ ਭਾਰਤ ਵਿਚੋਂ ਲਗਭਗ ਖ਼ਤਮ ਹੋ ਜਾਣਾ ਜੰਗ ਦੀ ਮਨੋਵਿਗਿਆਨਕ ਕਿਸਮ ਦੇ ਖ਼ਤਰੇ ਸਮਝਣ ਲਈ ਕਾਫੀ ਹੈ। ਫੌਜੀ ਜੰਗ ਆਮ ਤੌਰ ਉਤੇ ਦਿਖਾਈ ਦਿੰਦੀ ਹੈ ਪਰ ਮਨੋਵਿਗਿਆਨਕ ਜੰਗ ਦੇਖਣ ਲਈ ਤਿੱਖੀ ਬੌਧਿਕ ਤਾਕਤ ਦੀ ਲੋੜ ਹੁੰਦੀ ਹੈ। ਫੌਜੀ ਜੰਗ ਵਿੱਚ ਯੁੱਧਨੀਤਕ ਪੈਂਤੜੇਬਾਜੀ, ਬੰਦੂਕਾਂ, ਤੋਪਾਂ, ਟੈਕਾਂ ਅਤੇ ਬੰਬਾਂ ਵਰਗੇ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਪਰ ਮਨੋਵਿਗਿਆਨਕ ਜੰਗ ਵਿੱਚ, ਬੌਧਿਕਤਾ, ਵਿਵੇਕਸ਼ੀਲਤਾ, ਵਿਚਾਰ, ਕੌਮੀ ਅਤੇ ਧਾਰਮਕ ਸਿਧਾਤਾਂ ਪ੍ਰਤੀ ਚੇਤਨਾ ਵਰਗੇ ਹਥਿਆਰਾਂ ਦੀ ਲੋੜ ਹੁੰਦੀ ਹੈ। ਇਸ ਤਰ•ਾਂ ਦੀ ਜੰਗ ਵਿੱਚ ਕੌਮੀ ਅਤੇ ਧਾਰਮਿਕ ਪਛਾਣ ਦੀਆਂ ਹੱਦਾਂ ਦੀ ਸੋਝੀ ਹੋਣੀ ਅਤਿ ਜ਼ਰੂਰੀ ਹੁੰਦੀ ਹੈ। ਇਹ ਸਿਧਾਂਤਕ ਸੋਝੀ ਕੌਮਵਾਦ ਦੇ ਸਰੋਤਾਂ ਦੀ ਵੱਖਰਤਾ ਤੋਂ ਸਪੱਸ਼ਟ ਸਮਝ ਆਉਂਦੀ ਹੈ।

ਕੌਮਵਾਦ ਦੇ ਮੁੱਖ ਸਰੋਤਾਂ ਵਿੱਚੋਂ ਕੌਮ ਦਾ ਨਾਂ ਮਹੱਤਵਪੂਰਨ ਹੁੰਦਾ ਹੈ। ਨਾਂ ਸਿਰਫ਼ ਨਿਜੀ ਜਾਂ ਦੂਜਿਆਂ ਦੀ ਪਛਾਣ ਹੀ ਨਹੀਂ ਕਰਵਾਉਂਦਾ ਸਗੋਂ ਇਹ ਸਮੂਹਕ ਸ਼ਖਸੀਅਤ ਦਾ ਵੀ ਅਰਥ ਭਰਪੂਰ ਚਿੰਨ• ਹੁੰਦਾ ਹੈ। ਕੋਈ ਵੀ ਧਾਰਮਕ ਜਾਂ ਸਭਿਆਚਾਰਕ ਪਛਾਣ ਜਦੋਂ ਤਕ ਕੋਈ ਉਚਿਤ ਨਾਂ ਨਹੀਂ ਮਿਲਦਾ ਤਦ ਤਕ ਇਸ ਇੱਕ ਕੌਮ ਵਜੋਂ ਮਾਨਤਾ ਨਹੀਂ ਮਿਲਦੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜਕ ਅਤੇ ਮਨੋਵਿਗਿਆਨਕ ਇੰਜੀਨੀਅਰਿੰਗ ਦੀ ਤਿੱਖੀ ਸੋਝੀ ਦਾ ਕਮਾਲ ਸੀ ਕਿ ਸਿੱਖਾਂ ਖਾਲਸਾ, ਸਿੰਘ ਅਤੇ ਕੌਰ ਵਰਗੇ ਨਾਂ ਮਿਲੇ ਹਨ। ਸਾਰੇ ਦਾ ਸਾਰਾ ਗੁਰੂਕਾਲ, ਸਿੱਖ ਮਾਨਸਿਕਤਾ ਵਿਚ ਸਿੱਖ ਨਾਂ ਇਕ ਵੱਖਰੀ ਕੌਮ ਅਤੇ ਧਰਮ ਵਜੋਂ ਦ੍ਰਿੜ• ਕਰਵਾਉਂਦਾ ਨਜ਼ਰ ਆਉਂਦਾ ਹੈ। ਗੁਰੂ ਸਾਹਿਬਾਨਾਂ ਵਲੋਂ ਰਚੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਵੀ ਸਿੱਖ ਨਾਂ ਇਕ ਕੌਮੀ ਅਤੇ ਧਾਰਮਕ ਪਛਾਣ ਦੇ ਚਿੰਨ• ਵਜੋਂ ਪੱਕਾ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੇ ਸਿੰਘ ਅਤੇ ਕੌਰ ਦੇ ਨਾਂ ਸਿੰਘਾਂ ਅਤੇ ਬੀਬੀਆਂ ਦੂਜੀਆਂ ਕੌਮਾਂ ਅਤੇ ਧਰਮਾਂ ਤੋਂ ਸਪੱਸ਼ਟ ਤੌਰ ਉਤੇ ਵੱਖਰਾ ਕਰਦੇ ਹਨ। ਫਿਰ ਸਿੱਖਾਂ ਦੀ ਸਮੂਹਕ ਸ਼ਖਸੀਅਤ ਦੀ ਵੱਖਰਤਾ ਖਾਲਸਾ ਨਾਂ ਹੋਰ ਵੀ ਦ੍ਰਿੜ ਕਰ ਦਿੰਦਾ ਹੈ।

ਗੁਰੂ ਸਾਹਿਬ ਵਲੋਂ ਬਖਸ਼ੇ ਪੰਜ ਕਕਾਰਾਂ ਅਤੇ ਰਹਿਤ ਧਾਰਨ ਕਰਕੇ ਖਾਲਸਾ ਕੋਈ ਵੀ ਬਣ ਸਕਦਾ ਹੈ। ਪਰ ਖਾਲਸਾਈ ਕਰਮ ਨਿਭਾਉਣਾ ਹਾਰੀ ਸਾਰੀ ਦੇ ਵੱਸ ਵਿੱਚ ਨਹੀਂ ਹੁੰਦਾ। ਖਾਲਸਾਈ ਕਰਮ ਨਿਭਾਉਣਾ ਵੱਡੇ ਰੂਪ ਵਿਚ ਪੰਜਾਬ ਵਿੱਚ ਵਸਦੇ ਇੱਕ ਖਾਸ ਮਾਨਸਿਕਤਾ ਵਾਲੇ ਲੋਕਾਂ ਦੇ ਹਿੱਸੇ ਆਇਆ ਹੈ। ਇਸ ਦੀ ਵਜ•ਾ ਇਹ ਵੀ ਹੈ ਕਿ ਸਾਰੇ ਗੁਰੂ ਸਾਹਿਬਾਨ ਬਹੁਤਾ ਸਮਾਂ ਪੰਜਾਬ ਦੀ ਧਰਤੀ ਤੇ ਰਹੇ। ਗੁਰੂ ਸਾਹਿਬਾਨਾਂ ਵਲੋਂ ਸਾਨੂੰ ਸਿੱਖ ਨਾਂ ਦੇ ਕੇ ਕੌਮ ਬਣਾ ਦਿੱਤਾ ਹੋਇਆ ਹੈ ਅਤੇ ਖਾਲਸਾ ਪਛਾਣ ਬਖਸ਼ ਕੇ ਦੂਜੀਆਂ ਕੌਮਾਂ/ਧਰਮਾਂ ਤੋਂ ਵੱਖ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਸਿੱਖ ਨਾਂ ਸਿੱਖ ਕੌਮਵਾਦ ਦਾ ਮੁੱਖ ਸਰੋਤ ਹੈ। ਬ੍ਰਾਹਮਣਵਾਦ ਵਲੋਂ ਵਿੱਢੀ ਮਨੋਵਿਗਿਆਨਕ ਜੰਗ ਵਿੱਚ ਇਹ ਨਾਂ ਇਕ ਜ਼ਬਰਦਸਤ ਹਥਿਆਰ ਹੈ। ਗੁਰੂ ਸਾਹਿਬਾਨਾਂ ਨੇ ਸਿੱਖ, ਖਾਲਸਾ, ਸਿੰਘ ਅਤੇ ਕੌਰ ਵਰਗੇ ਨਾਂ ਬਖਸ਼ ਕੇ ਕੌਮ ਅਤੇ ਧਰਮ ਹਿੰਦੂ ਧਰਮ ਦੀ ਖੜਗਭੁਜਾ ਹੋਣ ਤੋਂ ਬਚਾ ਦਿੱਤਾ ਹੈ। ਭਾਵੇਂ ਕਈ ਸਿੱਖ ਅੱਜ ਵੀ ਆਪਣੇ ਆਪ ਹਿੰਦੂ ਧਰਮ ਦੀ ਖੜਗਭੁਜਾ ਮੰਨਦੇ ਹਨ। ਇਹ ਲੋਕ ਬ੍ਰਾਹਮਣਵਾਦ ਦੀ ਸਿੱਖ ਕੌਮ/ ਧਰਮ ਨਾਲ ਸਿਧਾਂਤਕ ਜੰਗ ਦੇ ਸਿਰਫ਼ ਮੋਹਰੇ ਹਨ ਜੋ ਲਾਲਚਵਸ ਜਾਂ ਬੇਸਮਝੀ ਕਾਰਨ ਕੌਮ ਦਾ ਨੁਕਸਾਨ ਕਰ ਰਹੇ ਹਨ।

ਕੌਮਵਾਦ ਦਾ ਦੂਜਾ ਖਾਸ ਸਰੋਤ ਸਾਂਝੇ ਵੰਸ਼ ਵਿਚ ਵਿਸ਼ਵਾਸ ਹੋਣਾ ਹੈ। ਸਿੱਖ ਕੌਮ ਲਈ ਤਾਂ ਇਸ ਸਰੋਤ ਦਾ ਹੋਰ ਵੀ ਖਾਸ ਮਹੱਤਵ ਹੈ ਕਿਉਂਕਿ ਆਮ ਤੌਰ ਉਤੇ ਸਿੱਖ ਧਰਮ/ ਕੌਮ ਹਿੰਦੂ ਧਰਮ ਦਾ ਅੰਗ ਦੱਸਿਆ ਜਾਂਦਾ ਹੈ ਅਤੇ ਇਸ ਦੇ ਹਿੰਦੂ ਧਰਮ ਵਿਚੋਂ ਪੈਦਾ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਕਈ ਵਿਚਾਰਕ ਤਾਂ ਇਸ ਹਿੰਦੂ ਧਰਮ ਦੀ ਸੁਧਾਰਕ ਲਹਿਰ ਹੋਣ ਤਕ ਹੀ ਸੁੰਗੇੜ ਦਿੰਦੇ ਹਨ। ਇਹ ਇਤਿਹਾਸਕ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਸਮਾਜ ਵਿਚ ਪੈਦਾ ਹੋਏ ਅਤੇ ਬਾਅਦ ਵਿਚ ਜਿਸ ਸਮਾਜ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਸਿੱਖ ਪੰਥ ਵਿੱਚ ਸ਼ਮੂਲੀਅਤ ਕੀਤੀ ਉਨ•ਾਂ ਦੇ ਪੂਰਵਜ ਹਿੰਦੂ ਸੰਸਕਾਰਾਂ, ਰਹੁਰੀਤਾਂ, ਮਾਨਤਾਵਾਂ, ਵਿਸ਼ਵਾਸਾਂ ਪੱਖੋਂ ਹਿੰਦੂ ਧਰਮ ਨਾਲ ਜੁੜੇ ਹੋਏ ਸਨ। ਪਰ ਗੁਰੂ ਨਾਨਕ ਸਾਹਿਬ ਵਲੋਂ ਆਪਣੇ ਜੀਵਨ ਕਾਲ ਦੌਰਾਨ ਹੀ ਆਪਣੇ ਸਿੱਖਾਂ ਹਿੰਦੂ ਧਰਮ ਨਾਲੋਂ ਪੂਰੀ ਤਰ•ਾਂ ਵੱਖ ਕਰ ਦਿੱਤਾ ਸੀ।

ਸਿੱਖ ਕੌਮ ਕੌਮੀ ਅਤੇ ਧਾਰਮਕ ਪੱਧਰ ਉਤੇ ਹਿੰਦੂ ਧਰਮ ਦਾ ਹਿੱਸਾ ਦੱਸੀ ਜਾਣਾ ਮੌਜੂਦਾ ਸਮੇਂ ਵਿੱਚ ਕੌਮਾਂਤਰੀ ਪੱਧਰ ਉਤੇ ਮੰਨੇ ਗਏ ਕੌਮਵਾਦ ਦੇ ਸਿਧਾਂਤਾਂ ਅਨੁਸਾਰ ਵੀ ਪੂਰੀ ਤਰ•ਾਂ ਗਲਤ ਹੈ। ਐਂਥਨੀ ਸਮਿਥ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਕਿਸੇ ਕੌਮ ਲਈ ਸਾਂਝੇ ਵੰਸ਼ ਵਿੱਚ ਵਿਸ਼ਵਾਸ ਹੋਣਾ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਜੱਦੀ ਵੰਸ਼ ਦਾ ਹੋਣਾ ਜਾਂ ਨਾ ਹੋਣਾ ਇਸ ਲਈ ਕੋਈ ਮਾਇਨਾ ਨਹੀਂ ਰੱਖਦਾ। ਨਿੱਜੀ ਜ਼ਿੰਦਗੀ ਵਿਚ ਜੱਦੀ ਵੰਸ਼ ਦੀ ਮਹੱਤਤਾ ਹੁੰਦੀ ਹੈ। ਕੌਮੀ ਪੱਧਰ ਉਤੇ ਸਾਂਝੇ ਵੰਸ਼ ਵਿਚ ਵਿਸ਼ਵਾਸ ਜਾਂ ਇਸ ਦੀ ਮਿੱਥ ਦਾ ਹੋਣਾ ਕੌਮੀ ਹੋਂਦ ਲਈ ਅਤਿ ਜ਼ਰੂਰੀ ਹੁੰਦਾ ਹੈ ਜਦਕਿ ਪੀੜ•ੀ ਜਾਂ ਕੁਲ ਦੀ ਕੌਮ ਲਈ ਕੋਈ ਮਹੱਤਤਾ ਨਹੀਂ ਹੁੰਦੀ। ਜੀਨ ਜਾਂ ਖੂਨ ਦੀ ਸਾਂਝ ਕੌਮ ਲਈ ਜ਼ਰੂਰੀ ਨਹੀਂ ਹੈ ਪਰ ਉਤਪਤੀ ਜਾਂ ਜਨਮ ਦਾ ਸਾਂਝਾ ਸਰੋਤ ਮਹੱਤਵਪੂਰਨ ਹੈ। ਕੌਮਵਾਦ ਦਾ ਇਹ ਸਰੋਤ ਸਿੱਖ ਕੌਮ ਵਾਸਤੇ ਮਨੋਵਿਗਿਆਨਕ ਜੰਗ ਦਾ ਖਾਸ ਹਥਿਆਰ ਬਣ ਜਾਂਦਾ ਹੈ ਜਦੋਂ ਬ੍ਰਾਹਮਣਵਾਦੀ ਜਾਂ ਇਨ•ਾਂ ਦੇ ਖਰੀਦੇ ਗਏ ਏਜੰਟ ਬੌਧਿਕ ਤੌਰ ਉਤੇ ਸਿੱਖ ਕੌਮ/ ਧਰਮ ਹਿੰਦੂ ਧਰਮ ਦਾ ਹਿੱਸਾ ਦੱਸਦੇ ਹਨ। ਇਸ ਗੱਲ ਤੋਂ ਸ਼ਾਇਦ ਹੀ ਕੋਈ ਸਿੱਖ ਇਨਕਾਰ ਕਰ ਸਕੇ ਕਿ ਉਨ•ਾਂ ਦਾ ਵੰਸ਼ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਨਹੀਂ ਹੁੰਦਾ। ਸਿੱਖ ਕੌਮ ਇੱਕ ਵੱਡਾ ਪਰਿਵਾਰ ਹੈ ਜਿਸ ਦੇ ਮੁੱਖੀ ਗੁਰੂ ਨਾਨਕ ਸਾਹਿਬ ਹਨ ਅਤੇ ਮੌਜੂਦਾ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਦੀ ਪ੍ਰਤੀਨਿਧਤਾ ਕਰਦੇ ਹਨ। ਜਦੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਸਿੱਖ ਕੌਮ ਹਿੰਦੂ ਰੱਬ ਰਾਮ ਦੀ ਔਲਾਦ ਲਵਕੁਸ਼ ਦੀ ਵੰਸ਼ਜ ਦੱਸਦਾ ਹੈ ਤਾਂ ਸਿੱਖਾਂ ਬ੍ਰਾਹਮਣਵਾਦੀਆਂ ਵਲੋਂ ਸਿੱਖ ਕੌਮ/ ਧਰਮ ਵਿਰੁੱਧ ਵਿੱਢੀ ਮਨੋਵਿਗਿਆਨਕ ਜੰਗ ਦੀ ਤੀਬਰਤਾ ਅਤੇ ਤਿੱਖੇਪਣ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ।

ਕੌਮਵਾਦ ਦਾ ਤੀਜਾ ਸਰੋਤ ਸਾਂਝੀਆਂ ਇਤਿਹਾਸਕ ਯਾਦਾਂ ਹਨ। ਇਹ ਕਿਸੇ ਸਮੂਹ ਦੇ ਕੌਮੀ ਇਤਿਹਾਸ ਨਾਲ ਸਬੰਧਿਤ ਹੁੰਦੀਆਂ ਹਨ ਅਤੇ ਇਸ ਦੇ ਮੈਂਬਰਾਂ ਹਮੇਸ਼ਾਂ ਪ੍ਰੇਰਨਾ ਦਿੰਦੀਆਂ ਰਹਿੰਦੀਆਂ ਹਨ। ਇਤਿਹਾਸਕ ਯਾਦਾਂ ਕੌਮਾਂ ਨਾਲ ਸਬੰਧਿਤ ਕੁਝ ਪਰੰਪਰਾਵਾਂ ਅਤੇ ਪ੍ਰਸਿੱਧ ਹਸਤੀਆਂ ਸਬੰਧੀ ਜਾਣਕਾਰੀ ਇੱਕ ਪੀੜ•ੀ ਤੋਂ ਦੂਜੀ ਪੀੜ•ੀ ਤਕ ਪਹੁੰਚਾਉਣ ਦੀਆਂ ਵਾਹਕ ਹੁੰਦੀਆਂ ਹਨ। ਇਤਿਹਾਸਕ ਯਾਦਾਂ ਕੌਮ ਦੇ ਮੈਂਬਰਾਂ ਵਿੱਚ ਸਾਂਝੀ ਹੋਣੀ ਹੋਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਤਿਹਾਸਕ ਯਾਦਾਂ ਇਹ ਵੀ ਤੈਅ ਕਰਦੀਆਂ ਹਨ ਕਿ ਕਿਹੜੀਆਂ ਕੌਮੀ ਹਸਤੀਆਂ ਯਾਦ ਕੀਤੇ ਜਾਣ ਯੋਗ ਹਨ ਜਾਂ ਨਕਾਰਨ ਯੋਗ ਹਨ। ਸਿੱਖ ਕੌਮ ਲਈ ਗੁਰੂ ਜੀਵਨ ਅਤੇ ਗੁਰਸਿੱਖਾਂ ਵਲੋਂ ਸਿਰਜਿਆ ਇਤਿਹਾਸ ਹਮੇਸ਼ਾਂ ਪ੍ਰੇਰਨਾ ਦਾ ਸੋਮਾ ਰਿਹਾ ਹੈ। ਮੌਜੂਦਾ ਸਮੇਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਬੰਧੀ ਕਾਂਗਰਸੀ ਏਜੰਟ ਅਤੇ ਹੋਰ ਗਲਤ-ਮਲਤ ਪ੍ਰਚਾਰ ਕਰਨ ਦਾ ਸਿੱਧਾ ਸੰਬੰਧ ਇਸ ਸਰੋਤ ਨਾਲ ਜਾ ਜੁੜਦਾ ਹੈ। ਬ੍ਰਾਹਮਣਵਾਦੀਆਂ ਦਾ ਪੂਰਾ ਜ਼ੋਰ ਇਸ ਗੱਲ ਉਤੇ ਲੱਗਿਆ ਹੋਇਆ ਹੈ ਕਿ ਆਉਣ ਵਾਲੀਆਂ ਸਿੱਖ ਪੀੜ•ੀਆਂ ਦੀਆਂ ਸਾਂਝੀਆਂ ਇਤਿਹਾਸਕ ਯਾਦਾਂ ਵਿਚੋਂ ਸੰਤ ਜਰਨੈਲ ਸਿੰਘ ਅਤੇ ਉਹਨਾਂ ਨਾਲ ਸਬੰਧਿਤ ਪਰੰਪਰਾਵਾਂ ਨਕਾਰਨਯੋਗ ਹੱਦ ਤਕ ਮਿਟਾਇਆ ਜਾਵੇ।

ਅਗਲਾ ਮਹੱਤਵਪੂਰਨ ਸਰੋਤ ਸਭਿਆਚਾਰ ਹੈ। ਕਿਸੇ ਵੀ ਕੌਮ ਦਾ ਇੱਕ ਸਾਂਝਾ ਸਭਿਆਚਾਰ ਹੁੰਦਾ ਹੈ। ਉਂਝ ਸਭਿਆਚਾਰ ਵਿੱਚ ਖਾਣ-ਪਹਿਨਣ ਦੇ ਢੰਗ ਤਰੀਕੇ, ਸੰਗੀਤ, ਕਾਨੂੰਨ, ਪਰੰਪਰਾਵਾਂ, ਸੰਗਠਨ ਅਤੇ ਕਲਾਤਮਿਕਤਾ ਆਦਿ ਆ ਜਾਂਦੇ ਹਨ ਪਰ ਭਾਸ਼ਾ ਅਤੇ ਧਰਮ ਇਸ ਦੇ ਮੁੱਖ ਅੰਗ ਹਨ। ਪ੍ਰਸਿੱਧ ਭਾਸ਼ਾ ਵਿਗਿਆਨੀ ਹਰਡਰ ਦੀ ਪਰੰਪਰਾ ਵਿਚ ਵਿਸਵਾਸ ਰੱਖਣ ਵਾਲੇ ਕਈ ਵਿਦਵਾਨ ਭਾਸਾਈ ਵੱਖਰਤਾ ਨੂੰ ਕੌਮੀ ਵੱਖਰੇਪਨ ਦਾ ਫੈਸਲਾਕੁੰਨ ਤੱਤ ਮੰਨਦੇ ਹਨ ਪਰ ਮੈਕਸ ਮੂਲਰ ਨੇ ਇਸ ਮਾਨਤਾ ਦਾ ਖੰਡਨ ਕੀਤਾ ਹੈ। ਮੈਕਸ ਮੂਲਰ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਸਾਂਝੇ ਭਾਸ਼ਾਈ ਕੌਮੀ ਗਰੁੱਪਾਂ ਦੇ ਜਨਮ ਦਾ ਸਰੋਤ ਵੀ ਸਾਂਝਾ ਹੁੰਦਾ ਹੈ। ਕਈ ਕੌਮੀ ਗਰੁੱਪਾਂ ਦੀ ਇੱਕ ਸਾਂਝੀ ਭਾਸ਼ਾ ਹੋ ਸਕਦੀ ਹੈ ਪਰ ਧਾਰਮਕ ਤੌਰ ਉਤੇ ਇਹ ਅਲੱਗ-ਅਲੱਗ ਹੁੰਦੇ ਹਨ। ਇਥੇ ਵੀ ਗੁਰੂ ਸਾਹਿਬਾਨਾਂ ਨੇ ਭਾਸ਼ਾ ਅਤੇ ਧਰਮ ਦਾ ਸੋਹਣਾ ਸੁਮੇਲ ਕਰਵਾ ਕੇ ਸਿੱਖਾਂ ਇੱਕ ਵਿਲੱਖਣ ਕੌਮੀ ਪਛਾਣ ਦਾ ਆਧਾਰ ਦਿੱਤਾ ਹੈ। ਬ੍ਰਾਹਮਣਵਾਦੀ ਤਾਕਤਾਂ ਵਲੋਂ ਕੌਮਵਾਦ ਦੇ ਇਸ ਸਰੋਤ ਉਤੇ ਵੀ ਭਰਵੇਂ ਵਾਰ ਕੀਤੇ ਗਏ ਹਨ। ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਲਿਪੀ ਤੋੜਨ-ਮੋੜਨ ਦੇ ਯਤਨ ਹੁਣ ਗੁੱਝੇ ਨਹੀਂ ਰਹੇ ਹਨ। ਸਿੱਖ ਧਾਰਮਿਕ ਪਛਾਣ ਖੁੰਡੀ ਕਰਨ ਲਈ ਬ੍ਰਾਹਮਣਵਾਦੀ ਲਗਾਤਾਰ ਯਤਨਸ਼ੀਲ ਹਨ।

ਕਿਸੇ ਖਾਸ ਭੂਖੇਤਰ ਨਾਲ ਪਿਆਰ ਅਤੇ ਲਗਾਅ ਵੀ ਕੌਮਵਾਦ ਦਾ ਵੱਡਾ ਸਰੋਤ ਹੁੰਦਾ ਹੈ। ਇਹ ਇੱਕ ਚਿੰਨਾਤਮਕ ਸਬੰਧ ਹੈ। ਹਰੇਕ ਕੌਮ ਦੀ ਹੋਂਦ ਲਈ ਇਕ ਖਾਸ ਭੂਖੇਤਰ ਨਾਲ ਲਗਾਅ ਹੋਣਾ ਜ਼ਰੂਰੀ ਹੁੰਦਾ ਹੈ। ਮਨੁੱਖ ਜਿਸ ਧਰਤੀ ਉਤੇ ਜਨਮ ਲੈਂਦਾ ਹੈ ਅਤੇ ਜਿਸ ਨਾਲ ਇਸ ਦੀ ਕੌਮ ਨਾਲ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ, ਹਾਰਾਂ-ਜਿੱਤਾਂ ਆਦਿ ਜੁੜੀਆਂ ਹੁੰਦੀਆਂ ਹਨ ਉਹ ਧਰਤੀ ਉਸ ਲਈ ਪਵਿੱਤਰ ਹੁੰਦੀ ਹੈ। ਜੋਹਨ ਆਰਮਸਟਰੋਂਗ ਅਨੁਸਾਰ ਕੌਮ ਲਈ ਆਪਣੀ ਮਾਤ ਭੋਂਇ ਉਤੇ ਅਧਿਕਾਰ ਜਾਂ ਕਬਜ਼ਾ ਹੋਣਾ ਇੰਨ•ਾਂ ਮਹੱਤਵਪੂਰਨ ਨਹੀਂ ਹੁੰਦਾ ਜਿੰਨ•ਾਂ ਕੌਮ ਦੇ ਮੈਂਬਰਾਂ ਵਿਚਕਾਰ ਇਸ ਤੋਂ ਦੂਰ ਰਹਿੰਦਿਆਂ ਹੋਇਆ ਵੀ ਇਸ (ਮਾਂ-ਧਰਤੀ) ਨਾਲ ਲਗਾਅ ਅਤੇ ਪਿਆਰ ਦੀ ਭਾਵਨਾ ਦਾ ਹੋਣਾ ਹੈ। ਸਿੱਖਾਂ ਦਾ ਪੰਜਾਬ ਦੀ ਧਰਤੀ ਨਾਲ ਇੱਕ ਵਿਲੱਖਣ ਰਿਸ਼ਤਾ ਹੈ। ਸਿੱਖ ਕੌਮ ਦੇ ਵੰਸ਼ਜ ਗੁਰੂ ਨਾਨਕ ਸਾਹਿਬ ਇਸੇ ਧਰਤੀ ਉਤੇ ਪੈਦਾ ਹੋਏ ਹਨ। ਦੂਜੇ ਗੁਰੂ ਸਾਹਿਬਾਨਾਂ ਵਲੋਂ ਵੀ ਸਿੱਖਾਂ ਇਕ ਕੌਮ ਵਜੋਂ ਵਿਕਸਿਤ ਕਰਨ ਲਈ ਜ਼ਬਰਦਸਤ ਯਤਨ ਇਸੇ ਧਰਤੀ ਤੇ ਕੀਤੇ ਗਏ। ਬਹੁਤ ਸਾਰਾ ਸਿੱਖ ਇਤਿਹਾਸ ਪੰਜਾਬ ਦੀ ਧਰਤੀ ਉਤੇ ਰਚਿਆ ਗਿਆ। ਸਿੱਖ ਕੌਮ ਦੀ ਪੰਜਾਬ ਦੀ ਧਰਤੀ ਨਾਲ ਇਤਿਹਾਸਕ ਸਾਂਝ ਹੈ। ਅੱਜ ਸਿੱਖ ਭਾਵੇਂ ਜਿਸ ਵੀ ਦੇਸ਼ ਵਿਚ ਬੈਠੇ ਹੋਣ ਪੰਜਾਬ ਲਈ ਉਨ•ਾਂ ਦਾ ਦਿੱਲ ਧੜਕਦਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਇਨ•ਾਂ ਸਿੱਖਾਂ ਵਲੋਂ ਪਾਏ ਜਾ ਰਹੇ ਯੋਗਦਾਨ ਆਪਣੀ ਮਾਤਭੂਮੀ ਨਾਲ ਅਟੁੱਟ ਲਗਾਅ ਦੇ ਸੰਦਰਭ ਵੀ ਵੇਖਿਆ ਜਾ ਸਕਦਾ ਹੈ। ਕਈ ਵਾਰ ਪੰਜਾਬ ਵਿਚ ਵਾਪਰੀ ਘਟਨਾ ਬਾਰੇ ਬਾਹਰਲੇ ਭੂਹੇਰਵੇ ਕਾਰਨ ਜ਼ਿਆਦਾ ਚਿੰਤਤ ਹੁੰਦੇ ਹਨ।

ਕੌਮੀ ਭਾਈਚਾਰੇ ਦੀ ਭਾਵਨਾ ਵੀ ਕੌਮਵਾਦ ਦਾ ਖਾਸ ਸਰੋਤ ਹੁੰਦੀ ਹੈ। ਕੌਮ ਦੇ ਸਾਰੇ ਮੈਂਬਰਾਂ ਵਿਚ ਭਾਵੇਂ ਇਹ ਘੱਟ ਵੱਧ ਹੋ ਸਕਦੀ ਹੈ ਪਰ ਇਹ ਕੌਮ ਵਿੱਚ ਆਪਸੀ ਪਿਆਰ ਅਤੇ ਲਗਾਅ ਪੈਦਾ ਕਰਦੀ ਹੈ। ਕਈ ਵਾਰ ਜਦੋਂ ਵਿਰੋਧੀ ਕੌਮ ਵਲੋਂ ਹਮਲੇ ਵਿੱਢੇ ਜਾਂਦੇ ਹਨ ਤਾਂ ਕੌਮੀ ਭਾਈਚਾਰੇ ਦੀ ਭਾਵਨਾ ਨਾਲ ਵੱਡੀ ਗਿਣਤੀ ਕੌਮੀ ਮੈਂਬਰ ਇਸ ਦੇ ਮੁਕਾਬਲੇ ਲਈ ਤਿਆਰ ਹੋ ਜਾਂਦੇ ਹਨ ਅਤੇ ਇਥੋਂ ਤਕ ਕਿ ਕੌਮੀ-ਗੌਰਵ ਦੀ ਰਾਖੀ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਜਾਂਦੇ ਹਨ। ਬ੍ਰਾਹਮਣਵਾਦੀਆਂ ਵਲੋਂ ਸਿੱਖ ਕੌਮ ਦੇ ਅੰਦਰੂਨੀ ਭਾਈਚਾਰੇ ਤੋੜਨ ਦੀਆਂ ਚਾਲਾਂ ਲਗਾਤਾਰ ਜਾਰੀ ਰਹੀਆਂ ਹਨ। ਇਸ ਕੰਮ ਲਈ ਸਿੱਖ ਲੀਡਰਾਂ, ਬੁੱਧੀਜੀਵੀਆਂ ਅਤੇ ਧਾਰਮਿਕ ਮੁੱਖੀਆਂ ਦੀਆਂ ਸੇਵਾਵਾਂ ਖਰੀਦਣ ਦਾ ਰਾਜ ਛੁਪਿਆ ਨਹੀਂ ਰਿਹਾ ਹੈ। ਪੰਜਾਬੀ ਬੋਲੀ ਪ੍ਰਤੀ ਫਿਰਕਾਪ੍ਰਸਤੀ ਅਤੇ ਇਸਦੀ ਪੜ•ਾਈ ਬਾਰੇ ਵਿਰੋਧ ਵਿਚ ਹੋ ਰਿਹਾ ਕੰਮ ਇਸੇ ਗੱਲ ਦਾ ਹੀ ਸਬੂਤ ਹੈ।

ਮੌਜੂਦਾ ਸਮੇਂ ਵਿਚ ਸਿੱਖ ਸਮਾਜ ਵਿਚ ਕਾਫ਼ੀ ਕਮਜ਼ੋਰੀਆਂ ਆ ਗਈਆਂ ਹਨ ਪਰ ਫਿਰ ਵੀ ਗੁਰੂ ਦੇ ਪੰਥ ਪ੍ਰਤੀ ਸਿੱਖਾਂ ਅੰਦਰ ਅਪਾਰ ਸ਼ਰਧਾ ਹੈ। ਪੰਥ ਦੀ ਪਰੰਪਰਾ ਡੂੰਘੀਆਂ ਸਿੱਖ ਧਾਰਮਿਕ ਕਦਰਾਂ ਕੀਮਤਾਂ ਨਾਲ ਜੁੜੀ ਹੋਈ ਹੈ। ਪੰਥ ਦੀ ਭਾਵਨਾ ਸਿੱਖ ਕੌਮੀ ਮਨ ਅੰਦਰ ਇੰਨੀ ਡੂੰਘੀ ਹੈ ਕਿ ਇਕ ਅੰਗਰੇਜ਼ ਲੇਖਕ ਜੌਰਜ ਫੋਸਟਰ ਜੋ ਕਿ ਅਠਾਰਵੀਂ ਸਦੀ ਦੇ ਅਖੀਰ ਵਿੱਚ ਪੰਜਾਬ ਆਇਆ ਸੀ ਇਸ ਸਬੰਧੀ ਲਿਖਦਾ ਹੈ, ਮੈ ਇੱਕ ਸਿੱਖ ਨੇ ਕਿਹਾ ਕਿ ਉਹ ਦੁਨਿਆਵੀ ਉੱਚਤਾ ਜਾਂ ਤਾਕਤ ਨਫ਼ਰਤ ਕਰਦਾ ਹੈ ਅਤੇ ਆਪਣੇ ਗੁਰੂ ਦੇ ਮਾਲਕ (ਭਾਵ ਅਕਾਲ ਪੁਰਖ) ਤੋਂ ਇਲਾਵਾ ਕਿਸੇ ਮਾਨਤਾ ਨਹੀਂ ਦਿੰਦਾ। ਪੰਥ ਦੀ ਸਾਰੇ ਸਿੱਖਾਂ ਦੇ ਇਕੋ ਗੁਰੂ ਦੇ ਪੁੱਤਰ ਹੋਣ ਦੀ ਮਾਨਤਾ ਨੇ ਹੀ ਲੰਮੇ ਸਮੇਂ ਤੋਂ ਆਗੂ ਵਿਹੂਣੀ ਕੌਮ ਅਜੇ ਤਕ ਤਿੱਖੇ ਅਤੇ ਤਾਕਤਵਰ ਬੌਧਿਕ ਬ੍ਰਾਹਮਣਵਾਦੀ ਹਮਲੇ ਤੋਂ ਕੌਮ ਬਚਾਇਆ ਹੋਇਆ ਹੈ। ਪੰਥ ਦੀਆਂ ਮਨੁੱਖੀ ਬਰਾਬਰੀ ਦੀਆਂ ਸ਼ਾਨਦਾਰ ਰਿਵਾਇਤਾਂ ਜਿਵੇਂ ਲੰਗਰ ਅਤੇ ਸੰਗਤ ਨੇ ਵੱਡੀ ਪੱਧਰ ਉਤੇ ਬ੍ਰਾਹਮਣ ਦੇ ਮਨੁੱਖੀ ਨਫ਼ਰਤ ਅਤੇ ਲੁੱਟ-ਖਸੁੱਟ ਉਤੇ ਅਧਾਰਿਤ ਜਾਤ-ਪਾਤ ਸਿਸਟਮ ਵੱਡੀ ਸੱਟ ਮਾਰੀ ਹੈ ਅਤੇ ਮੌਜੂਦਾ ਖਾੜਕੂ ਲਹਿਰ ਨੇ ਵੀ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਤੋਂ ਸਿੱਖ ਕੌਮ ਦੀ ਡੂੰਘੀ ਸਮਾਜਕ ਵਿੱਥ ਉਭਾਰਿਆ ਹੈ। ਪੰਥ ਦੀਆਂ ਇਨ•ਾਂ ਪਰੰਪਰਾਵਾਂ ਕਰਕੇ ਪੰਜਾਬ ਵਿਚ ਜ਼ਾਤ-ਪਾਤ ਦਾ ਜ਼ੋਰ ਦੂਜੇ ਭਾਰਤੀ ਰਾਜਾਂ ਨਾਲੋਂ ਘੱਟ ਹੈ। ਸਿੱਖ ਪੰਥ ਵਲੋਂ ਪ੍ਰਚਾਰੀਆਂ ਅਤੇ ਅਪਣਾਈਆਂ ਸਿੱਖ ਕਦਰਾਂ-ਕੀਮਤਾਂ ਨੇ ਬ੍ਰਾਹਮਣਵਾਦੀ ਸਮਾਜਕ ਸਿਸਟਮ ਡੂੰਘੀ ਸੱਟ ਮਾਰੀ ਹੈ ਅਤੇ ਬ੍ਰਾਹਮਣਵਾਦੀਆਂ ਵਲੋਂ ਪੰਥਕ ਭਾਵਨਾ ਅਤੇ ਰਿਵਾਇਤਾਂ ਉਤੇ ਹਮਲਾ ਕਰਨ ਦਾ ਇਹ ਵੱਡਾ ਕਾਰਨ ਹੈ। ਡੇਰੇਦਾਰਾਂ ਅਤੇ ਦੇਹਧਾਰੀ ਗੁਰੂਆਂ ਦੀਆਂ ਪੰਜਾਬ ਵਿੱਚ ਵਿਚਰਦੀਆਂ ਧਾੜਾਂ ਇਸੇ ਵਰਤਾਰੇ ਦੀ ਮੂੰਹ ਬੋਲਦੀ ਉਦਾਹਰਨ ਹੈ।

ਉਪਰੋਕਤ ਵਿਚਾਰਧਾਰਾ ਤੋਂ ਸਪੱਸ਼ਟ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਵਲੋਂ ਸਿੱਖ ਸਿਧਾਤਾਂ ਉਤੇ ਵਿੱਢਿਆ ਗਿਆ ਮਨੋਵਿਗਿਆਨਕ ਹਮਲਾ ਇੰਨਾ ਗੰਭੀਰ ਅਤੇ ਮਹੀਨ ਹੈ ਕਿ ਸਿੱਖ ਕੌਮਵਾਦ ਦਾ ਕੋਈ ਵੀ ਅਜਿਹਾ ਸਰੋਤ ਨਹੀਂ ਬਚਿਆ ਹੈ ਜਿਸ ਉਤੇ ਡੂੰਘੀ ਸੱਟ ਨਾ ਮਾਰੀ ਗਈ ਹੋਵੇ। ਸਿੱਧੇ ਫੌਜੀ ਹਮਲੇ ਨਾਲੋਂ ਅਜਿਹਾ ਮਨੋਵਿਗਿਆਨਕ ਪੈਂਤੜਾ ਬੇਹੱਦ ਨੁਕਸਾਨਦਾਇਕ ਹੁੰਦਾ ਹੈ। ਬ੍ਰਾਹਮਣਵਾਦ ਇਸੇ ਪੈਂਤੜੇ ਦੀ ਵਰਤੋਂ ਕਰਕੇ ਪਹਿਲਾਂ ਬੋਧੀਆਂ ਅਤੇ ਜੈਨੀਆਂ ਦਾ ਨਾਮੋਨਿਸ਼ਾਨ ਮਿਟਾ ਚੁੱਕਾ ਹੈ। ਸਿੱਖ ਕੌਮ ਲਈ ਜ਼ਰੂਰੀ ਹੈ ਕਿ ਸਾਰੇ ਮੈਂਬਰ ਆਪਣੇ ਕੌਮੀ ਸਿਧਾਤਾਂ ਸੰਬੰਧੀ ਚੇਤੰਨ ਹੋਣ ਨਹੀਂ ਤਾਂ ਆਉਣ ਵਾਲੇ ਇਤਿਹਾਸ ਵਿਚ ਬ੍ਰਾਹਮਣਵਾਦ ਹੱਥੋਂ ਮਰਮੁੱਕ ਜਾਣ ਵਾਲੇ ਬੋਧੀਆਂ
ਅਤੇ ਜੈਨੀਆਂ ਨਾਲ ਸਿੱਖ ਵੀ ਸ਼ੁਮਾਰ ਹੋਣਗੇ। ਸਿੱਖ ਕੌਮ ਦੇ ਜਾਗਦੇ ਬੌਧਿਕ ਹਿੱਸਿਆਂ ਲਈ ਇਹ ਜੀਣ-ਮਰਨ ਦਾ ਮੁੱਦਾ ਹੈ।
Content Identification: Sources of Sikh Nationalism (Article in Punjabi by Bikramjit Singh)

No comments:

Post a Comment