ਵੇ ਮੈਂ ਰੋਂਦੀ ਧਰਤ ਪੰਜਾਬ ਦੀ
ਮੇਰੇ ਪੁੱਤਰ ਕੋਹ-ਕੋਹ ਮਾਰ ਤੇ, ਇਥੇ ਘਰ-ਘਰ ਮੱਚਿਆ ਕਹਿਰ,
ਮੇਰੀਆਂ ਧੀਆਂ ਵਿਧਵਾ ਰੋਂਦੀਆਂ ਇਥੇ ਜੰਮੇ ਨਵੇਂ ਓਡਵਾਇਰ,
ਆ ਕੇ ਇੱਜ਼ਤ ਰੱਖ ਲੈ ਯੋਧਿਆ, ਮੇਰਾ ਚਲਦਾ ਨਹੀਂ ਕੋਈ ਜੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ, ਅੱਜ ਭਿੰਡਰਾਂਵਾਲਾ ਹੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ
ਸੀ ਮੈਂ ਮਾਲਕ ਪੰਜ ਦਰਿਆ ਦੀ, ਅੱਜ ਖੁੱਸੀ ਮੇਰੀ ਸ਼ਾਨ,
ਸੰਨ ‘47’ ਵੇਲੇ ਖੇਡ ਗਏ ,ਮੇਰੀ ਇੱਜ਼ਤ ਨਾਲ ਸ਼ੈਤਾਨ....‘
66’ ਚ ਜਾ ਕੇ ਸੰਭਲੀ ਦਿੱਤਾ ਅੰਗ-ਅੰਗ ਪਰ ਤੋੜ
ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ
ਫਿਰ ਗਰਜ਼ਿਆ ਤੂੰ ਜਦੋਂ ਯੋਧਿਆ,
ਮੇਰੇ ਮੁੱਕ ਗਏ ਫ਼ਿਕਰ ਤਮਾਮ..
ਸ਼ੇਰ ਮੇਰਾ ਗਿਣ-ਗਿਣ ਲੈ ਲਊ ਬਦਲੇ
ਲੈ ਕੇ ਆਪਣੇ ਹੱਥ ਲਗਾਮ,
ਪਰ ਤੂੰ ਹੱਸ ਸ਼ਹੀਦੀ ਪਾ ਗਿਆ, ਵੈਰੀਆਂ ਪਾਪ ਕਮਾਇਆ ਘੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ ਅੱਜ ਭਿੰਡਰਾਂਵਾਲਾ ਹੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ
ਤੈਨੂੰ ਗਿੱਠ-ਗਿੱਠ ਚੜੀਆਂ ਲਾਲੀਆਂ,
ਸੀ ਸ਼ਹੀਦ ਹੋਣ ਦਾ ਚਾਅ ..
ਦਾਗ਼ ਨਾ ਲਾਇਆ ਕੁੱਖ ਨੂੰ
ਦਿੱਤਾ ਇਤਿਹਾਸ ਦੁਹਰਾਅ,
ਵੇ ਮੈਨੂੰ ਮੁੜ-ਮੁੜ ਚੇਤੇ ਆਵਦੇ ਤੇਰੇ ਸੀਨਾਂ ਵਿੰਨ੍ਹਦੇ ਬੋਲ
ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ ਅੱਜ ਭਿੰਡਰਾਂਵਾਲਾ ਹੋਰ
ਮੇਰੇ ਪੁੱਤ ਹਜ਼ਾਰਾਂ ਯੋਧਿਆ ਇੱਥੇ ਜੇਲ੍ਹੀਂ ਦਿੱਤੇ ਤਾੜ
ਉਹ ਅੰਦਰੇ ਬੁੱਢੇ ਹੋ ਗਏ ਕਈ ਗੁਜਰੇ ਮਾਘ ਤੇ ਹਾੜ
ਮੈਂ ਗੋਤੇ ਖਾਂਦੀ ਸੂਰਿਆ ਮੇਰੀ ਕੋਈ ਨਹੀਂ ਫੜਦਾ ਡੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ ਅੱਜ ਭਿੰਡਰਾਂਵਾਲਾ ਹੋਰ
Source: Email From Gurjit Singh (USA)
No comments:
Post a Comment